ਸ਼ੇਅਰ ਬਾਜ਼ਾਰ ''ਚ ਵਾਧਾ : ਨਿਫਟੀ-ਸੈਂਸੈਕਸ ਦੋਵੇਂ ਚੜ੍ਹੇ
Friday, Nov 06, 2020 - 10:11 AM (IST)
ਮੁੰਬਈ — ਹਫ਼ਤੇ ਦੇ ਆਖਰੀ ਕਾਰੋਬਾਰੀ ਦਿਨ ਯਾਨੀ ਕਿ ਅੱਜ ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ ਵਾਧਾ ਲੈ ਕੇ ਖੁੱਲ੍ਹਿਆ ਹੈ। ਬੰਬਈ ਸਟਾਕ ਐਕਸਚੇਂਜ ਦਾ ਪ੍ਰਮੁੱਖ ਇੰਡੈਕਸ ਸੈਂਸੈਕਸ 60.94 ਅੰਕ ਭਾਵ 0.15 ਫੀਸਦੀ ਦੇ ਵਾਧੇ ਨਾਲ 41401.10 ਦੇ ਪੱਧਰ 'ਤੇ ਖੁੱਲ੍ਹਿਆ ਹੈ। ਨੈਸ਼ਨਲ ਸਟਾਕ ਐਕਸਚੇਂਜ ਦੇ ਨਿਫਟੀ ਦੀ ਸ਼ੁਰੂਆਤ 36.35 ਅੰਕਾਂ ਦੀ ਤੇਜ਼ੀ ਨਾਲ ਭਾਵ 0.30 ਫੀਸਦੀ ਦੇ ਵਾਧੇ ਨਾਲ 12156.65 ਦੇ ਪੱਧਰ ਤੋਂ ਹੋਈ ਹੈ।
ਟਾਪ ਗੇਨਰਜ਼
ਇੰਡਸਇੰਡ ਬੈਂਕ, ਟਾਈਟਨ, ਬਜਾਜ ਆਟੋ, ਕੋਲ ਇੰਡਿਆ, ਆਇਚਰ ਮੋਟਰਜ਼
ਟਾਪ ਲੂਜ਼ਰਜ਼
ਬਜਾਜ ਫਾਇਨਾਂਸ , ਐਕਸਿਸ ਬੈਂਕ, ਜੇ.ਐਸ.ਡਬਲਯੂ ਸਟੀਲ, ਟਾਟਾ ਸਟੀਲ, ਪਾਵਰ ਗ੍ਰਿਡ
ਸੈਕਟੋਰੀਅਲ ਇੰਡੈਕਸ
ਅੱਜ ਬੈਂਕ, ਫਾਇਨਾਂਸ ਸਰਵਿਸਿਜ਼, ਨਿੱਜੀ ਬੈਂਕ ਅਤੇ ਮੈਟਲ ਲਾਲ ਨਿਸ਼ਾਨ 'ਤੇ ਖੁੱਲ੍ਹੇ। ਇਸ ਦੇ ਨਾਲ ਹੀ ਰਿਅਲਟੀ, ਪੀ.ਐਸ.ਯੂ. ਬੈਂਕ, ਮੀਡੀਆ,ਐਫ.ਐਮ.ਸੀ.ਜੀ., ਫਾਰਮਾ, ਆਈ.ਟੀ. ਅਤੇ ਆਟੋ ਹਰੇ ਨਿਸ਼ਾਨ 'ਤੇ ਖੁੱਲ੍ਹੇ।
ਇਹ ਵੀ ਪੜ੍ਹੋ :