ਸ਼ੇਅਰ ਬਾਜ਼ਾਰ 'ਚ ਰਾਹਤ : ਸੈਂਸੈਕਸ 367 ਅੰਕ ਚੜ੍ਹਿਆ ਤੇ ਨਿਫਟੀ ਵੀ ਵਾਧਾ ਲੈ ਕੇ ਹੋਇਆ ਬੰਦ
Tuesday, Jan 25, 2022 - 04:54 PM (IST)
ਮੁੰਬਈ - ਭਾਰਤੀ ਸ਼ੇਅਰ ਬਾਜ਼ਾਰ ਲਈ ਅੱਜ ਦਾ ਕਾਰੋਬਾਰੀ ਦਿਨ ਰਾਹਤ ਭਰਿਆ ਰਿਹਾ, ਬਾਜ਼ਾਰ 'ਚ ਕਾਰੋਬਾਰ ਦਰਮਿਆਨ ਕੁਝ ਰਿਕਵਰੀ ਦੇਖਣ ਨੂੰ ਮਿਲੀ। ਪਿਛਲੇ ਪੰਜ ਦਿਨਾਂ ਤੋਂ ਸ਼ੇਅਰ ਬਾਜ਼ਾਰ 'ਚ ਚੱਲ ਰਹੀ ਗਿਰਾਵਟ ਨੂੰ ਆਖਰਕਾਰ ਮੰਗਲਵਾਰ ਨੂੰ ਬ੍ਰੇਕ ਲੱਗ ਗਈ ਅਤੇ ਸ਼ੁਰੂਆਤੀ ਗਿਰਾਵਟ ਤੋਂ ਉਭਰਦੇ ਹੋਏ ਆਖਿਰਕਾਰ ਬਾਜ਼ਾਰ ਹਰੇ ਨਿਸ਼ਾਨ 'ਤੇ ਬੰਦ ਹੋਇਆ। ਬੰਬਈ ਸਟਾਕ ਐਕਸਚੇਂਜ ਦਾ ਸੈਂਸੈਕਸ 367 ਅੰਕਾਂ ਦੇ ਵਾਧੇ ਨਾਲ 57,858 'ਤੇ ਬੰਦ ਹੋਇਆ, ਜਦੋਂ ਕਿ ਐਨਐਸਈ ਨਿਫਟੀ ਇਕ ਵਾਰ ਫਿਰ ਛਾਲ ਮਾਰ ਕੇ 17,200 ਦੇ ਪਾਰ ਪਹੁੰਚ ਗਿਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਸੂਚਕ ਅੰਕ 129 ਅੰਕ ਵਧ ਕੇ 17,278 ਦੇ ਪੱਧਰ 'ਤੇ ਬੰਦ ਹੋਇਆ।
ਸੈਂਸੈਕਸ ਅੱਜ ਪਹਿਲੇ ਹੀ ਮਿੰਟ 'ਚ 1000 ਅੰਕ ਟੁੱਟ ਗਿਆ ਸੀ। ਹਾਲਾਂਕਿ, ਬਾਅਦ ਵਿੱਚ ਰਿਕਵਰੀ ਸ਼ੁਰੂ ਹੋਈ। ਨਿਵੇਸ਼ਕਾਂ ਨੂੰ ਪਹਿਲੇ ਹੀ ਮਿੰਟ 'ਚ 4.5 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ। ਕੱਲ੍ਹ ਮਾਰਕੀਟ ਕੈਪ 260.44 ਲੱਖ ਕਰੋੜ ਰੁਪਏ ਸੀ, ਜੋ ਅੱਜ 262.77 ਲੱਖ ਕਰੋੜ ਰੁਪਏ 'ਤੇ ਬੰਦ ਹੋਇਆ ਹੈ। ਸੈਂਸੈਕਸ ਦੇ 30 ਸਟਾਕਾਂ 'ਚੋਂ 12 ਸਟਾਕ ਵਾਧੇ ਨਾਲ ਬੰਦ ਹੋਏ ਅਤੇ ਬਾਕੀ 18 'ਚ ਗਿਰਾਵਟ ਦਰਜ ਕੀਤੀ ਗਈ।
ਟਾਪ ਗੇਨਰਜ਼
ਮਾਰੂਤੀ, ਐਕਸਿਸ ਬੈਂਕ, ਸਟੇਟ ਬੈਂਕ ਆਫ਼ ਇੰਡੀਆ, ਇੰਡਸਇੰਡ ਬੈਂਕ, ਭਾਰਤੀ ਏਅਰਟੈੱਲ, ਪਾਵਰਗ੍ਰਿਡ, ਟਾਟਾ ਸਟੀਲ
ਟਾਪ ਲੂਜ਼ਰਜ਼
ਐਚਡੀਐਫਸੀ ਬੈਂਕ, ਟੀਸੀਐੱਸ, ਰਿਲਾਇੰਸ ਐਚਡੀਐਫਸੀ, ਏਸ਼ੀਅਨ ਪੇਂਟਸ
ਨਿਫਟੀ ਦਾ ਹਾਲ
ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 128 ਅੰਕ ਵਧ ਕੇ 17,277 'ਤੇ ਬੰਦ ਹੋਇਆ। ਇਸਦੇ 50 ਸਟਾਕਾਂ ਵਿੱਚੋਂ, 36 ਲਾਭ ਵਿੱਚ ਅਤੇ 14 ਗਿਰਾਵਟ ਵਿੱਚ ਸਨ। ਇਸ ਦੇ ਵਧਣ ਵਾਲੇ ਪ੍ਰਮੁੱਖ ਸਟਾਕ ਐਕਸਿਸ ਬੈਂਕ, ਮਾਰੂਤੀ, ਇੰਡਸਇੰਡ ਯੂ.ਪੀ.ਐੱਲ. ਗਿਰਾਵਟ ਦੇ ਸਟਾਕਾਂ 'ਚ ਅਲਟਰਾਟੈਕ ਤੋਂ ਬਾਅਦ ਵਿਪਰੋ, ਬਜਾਜ ਫਿਨਸਰਵ ਅਤੇ ਟਾਈਟਨ ਦਾ ਸਥਾਨ ਰਿਹਾ।
ਇਹ ਵੀ ਪੜ੍ਹੋ : ਬਜਟ ਤੋਂ ਪਹਿਲਾਂ ਸ਼ੇਅਰ ਬਾਜ਼ਾਰ ’ਚ ਹਾਹਾਕਾਰ, ਰੀਅਲਟੀ, ਮੈਟਲ, IT ਇੰਡੈਕਸ ’ਚ ਸਭ ਤੋਂ ਵੱਧ ਗਿਰਾਵਟ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।