ਸੈਂਸੈਕਸ 278 ਅੰਕ ਦੀ ਗਿਰਾਵਟ ਤੇ ਨਿਫਟੀ ਵੀ ਡਿੱਗਾ, Nykaa ਦਾ ਸ਼ੇਅਰ 5% ਟੁੱਟਿਆ

Thursday, Nov 11, 2021 - 10:18 AM (IST)

ਸੈਂਸੈਕਸ 278 ਅੰਕ ਦੀ ਗਿਰਾਵਟ ਤੇ ਨਿਫਟੀ ਵੀ ਡਿੱਗਾ, Nykaa ਦਾ ਸ਼ੇਅਰ 5% ਟੁੱਟਿਆ

ਮੁੰਬਈ - ਅੱਜ ਸ਼ੇਅਰ ਬਾਜ਼ਾਰ ਲਾਲ ਨਿਸ਼ਾਨ 'ਚ ਖੁੱਲ੍ਹਿਆ ਹੈ ਅਤੇ ਬਾਜ਼ਾਰ 'ਚ ਗਿਰਾਵਟ ਅਜੇ ਜਾਰੀ ਹੈ। ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ ਸੈਂਸੈਕਸ 268 ਅੰਕ ਡਿੱਗ ਕੇ 60,084 'ਤੇ ਕਾਰੋਬਾਰ ਕਰ ਰਿਹਾ ਹੈ। ਅੱਜ ਸੈਂਸੈਕਸ 61 ਅੰਕ ਡਿੱਗ ਕੇ 60,291 'ਤੇ ਰਿਹਾ। ਸੈਂਸੈਕਸ ਦੇ 30 ਸਟਾਕਾਂ 'ਚੋਂ 24 ਸ਼ੇਅਰਾਂ 'ਚ ਗਿਰਾਵਟ ਦਰਜ ਕੀਤੀ ਗਈ ਹੈ। 6 ਸ਼ੇਅਰ ਲਾਭ ਦੇ ਨਾਲ ਕਾਰੋਬਾਰ ਕਰ ਰਹੇ ਹਨ।

Nykaa ਦੇ ਸ਼ੇਅਰ ਵੀ ਡਿੱਗੇ

ਕੱਲ੍ਹ ਬੰਪਰ ਲਿਸਟਿੰਗ ਕਰਨ ਵਾਲੇ Nykaa ਦੇ ਸ਼ੇਅਰ ਅੱਜ 5% ਡਿੱਗ ਕੇ 2,095 ਰੁਪਏ 'ਤੇ ਆ ਗਏ ਹਨ। ਨਿਵੇਸ਼ਕਾਂ ਨੇ ਇਸ 'ਚ ਮੁਨਾਫਾ ਵਸੂਲੀ ਕੀਤੀ ਹੈ। ਇਸ ਨਾਲ ਇਸ ਦਾ ਮਾਰਕੀਟ ਕੈਪ 1 ਲੱਖ ਕਰੋੜ ਰੁਪਏ ਤੋਂ ਹੇਠਾਂ ਆ ਗਿਆ ਹੈ।

ਨਿਫਟੀ ਵੀ ਹੇਠਾਂ

ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਅੱਜ 17,967 'ਤੇ ਖੁੱਲ੍ਹਿਆ। ਫਿਲਹਾਲ ਇਹ 61 ਅੰਕ ਡਿੱਗ ਕੇ 17,955 'ਤੇ ਆ ਗਿਆ ਹੈ। ਇਸ ਦਾ ਬੈਂਕ ਇੰਡੈਕਸ ਅੱਧੇ ਫੀਸਦੀ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਹੈ। ਨਿਫਟੀ ਮਿਡ ਕੈਪ ਅਤੇ ਨਿਫਟੀ ਫਾਈਨੈਂਸ਼ੀਅਲ ਵੀ ਹੇਠਾਂ ਕਾਰੋਬਾਰ ਕਰ ਰਹੇ ਹਨ। 

ਟਾਪ ਗੇਨਰਜ਼

ਟਾਈਟਨ, ਟਾਟਾ ਮੋਟਰਸ, ਟਾਟਾ ਸਟੀਲ,ਹਿੰਡਾਲਕੋ , ਮਾਰੂਤੀ

ਟਾਪ ਲੂਜ਼ਰਜ਼

ਓਐਨਜੀਸੀ, ਟੈਕ ਮਹਿੰਦਰਾ, ਵਿਪਰੋ, ਐਚਡੀਐਫਸੀ, ਡਿਵੀਜ਼ ਲੈਬ ਵਿੱਚ ਸ਼ਾਮਲ ਹਨ। ਸਭ ਤੋਂ ਵੱਡੀ ਗਿਰਾਵਟ ਟੈਕ ਮਹਿੰਦਰਾ 'ਚ ਹੈ ਜੋ 1.75 ਫੀਸਦੀ ਹੈ। ਐਕਸਿਸ ਬੈਂਕ, ਇੰਡਸਇੰਡ ਬੈਂਕ, ਐਸਬੀਆਈ ਵਰਗੇ ਸ਼ੇਅਰ 1% ਹੇਠਾਂ ਹਨ।


author

Harinder Kaur

Content Editor

Related News