ਹਰੇ ਨਿਸ਼ਾਨ 'ਤੇ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ, ਸੈਂਸੈਕਸ-ਨਿਫਟੀ ਚੜ੍ਹ ਕੇ ਖੁੱਲ੍ਹੇ
Tuesday, May 24, 2022 - 10:04 AM (IST)
ਮੁੰਬਈ - ਹਫਤੇ ਦੇ ਦੂਜੇ ਕਾਰੋਬਾਰੀ ਦਿਨ ਮੰਗਲਵਾਰ ਨੂੰ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਹਰੇ ਨਿਸ਼ਾਨ 'ਤੇ ਹੋਈ। ਸ਼ੇਅਰ ਬਾਜ਼ਾਰ ਦੇ ਦੋਵੇਂ ਸੂਚਕਾਂਕ ਮਾਮੂਲੀ ਵਾਧੇ ਨਾਲ ਖੁੱਲ੍ਹੇ। ਬੰਬਈ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 18.95 ਅੰਕ 0.03% ਦੇ ਵਾਧੇ ਨਾਲ 54,307.56 'ਤੇ ਅਤੇ ਨਿਫਟੀ 26.30 ਅੰਕ ਭਾਵ 0.16% ਦੇ ਵਾਧੇ ਨਾਲ 16241 'ਤੇ ਖੁੱਲ੍ਹਿਆ। ਲਗਭਗ 1079 ਸ਼ੇਅਰ ਵਧੇ, 602 ਸ਼ੇਅਰ ਡਿੱਗੇ ਅਤੇ 91 ਸ਼ੇਅਰ ਬਿਨਾਂ ਬਦਲਾਅ ਦੇ ਰਹੇ।
ਟਾਪ ਗੇਨਰਜ਼
ਟਾਟਾ ਸਟੀਲ, ਬਜਾਜ ਫਿਨਸਰਵ, ਵਿਪਰੋ,ਓ.ਐੱਨ.ਜੀ.ਸੀ., ਅਡਾਨੀ ਪੋਰਟਸ, ਟਾਟਾ ਸਟੀਲ, ਟਾਟਾ ਮੋਟਰਜ਼,ਸਨ ਫਾਰਮਾ
ਟਾਪ ਲੂਜ਼ਰਜ਼
ਇੰਡਸਇੰਡ ਬੈਂਕ, ਟੀਸੀਐੱਸ, ਐੱਚਡੀਐਫਸੀ, ਐੱਚਡੀਐੱਫਸੀ ਬੈਂਕ,ਐੱਚਯੂਐੱਲ, ਗ੍ਰਾਸੀਮ, ਟੇਕ ਮਹਿੰਦਰਾ, ਟੀਸੀਐੱਸ , ਡਿਵੀਜ਼ ਲੈਬਜ਼
ਇਹ ਵੀ ਪੜ੍ਹੋ : ਆਉਣ ਵਾਲੇ ਦਿਨਾਂ 'ਚ ਵੀ ਜਾਰੀ ਰਹਿ ਸਕਦਾ ਹੈ ਰੈਪੋ ਦਰ 'ਚ ਵਾਧਾ, RBI ਗਵਰਨਰ ਨੇ ਦਿੱਤੇ ਸੰਕੇਤ
ਨੋਟ - ਇਸ ਖ਼ਬਰ ਨੂੰ ਲੈ ਕੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।