ਸ਼ੇਅਰ ਬਾਜ਼ਾਰ ਦਾ ਨਵਾਂ ਰਿਕਾਰਡ, ਸੈਂਸੈਕਸ 40889 ਦੇ ਪੱਧਰ 'ਤੇ ਅਤੇ ਨਿਫਟੀ 12074 'ਤੇ ਬੰਦ
Monday, Nov 25, 2019 - 03:58 PM (IST)

ਬਿਜ਼ਨੈੱਸ ਡੈਸਕ—ਭਾਰਤੀ ਸ਼ੇਅਰ ਬਾਜ਼ਾਰ ਅੱਜ ਤੇਜ਼ੀ ਦੇ ਨਾਲ ਬੰਦ ਹੋਏ ਹਨ। ਕਾਰੋਬਾਰ ਦੇ ਅੰਤ 'ਚ ਅੱਜ ਸੈਂਸੈਕਸ 529.82 ਅੰਕ ਭਾਵ 1.31 ਫੀਸਦੀ ਦੇ ਵਾਧੇ ਨਾਲ 40,889.23 ਦੇ ਪੱਧਰ 'ਤੇ ਅਤੇ ਨਿਫਟੀ 159.35 ਅੰਕ ਭਾਵ 1.34 ਫੀਸਦੀ ਦੇ ਵਾਧੇ ਨਾਲ 12,073.75 ਦੇ ਪੱਧਰ 'ਤੇ ਬੰਦ ਹੋਇਆ ਹੈ। ਵਿਸ਼ੇਸ਼ਕਾਂ ਮੁਤਾਬਕ ਸੰਸਾਰਕ ਬਾਜ਼ਾਰਾਂ ਦੀ ਤੇਜ਼ੀ ਅਤੇ ਮੈਟਲ ਬੈਂਕ ਅਤੇ ਦੂਰਸੰਚਾਰ ਕੰਪਨੀਆਂ ਦੇ ਸ਼ੇਅਰਾਂ 'ਚ ਜ਼ੋਰਦਾਰ ਖਰੀਦਾਰੀ ਨਾਲ ਬਾਜ਼ਾਰ ਰਿਕਾਰਡ ਉੱਚਾਈ 'ਤੇ ਪਹੁੰਚਿਆ ਹੈ।
ਮਿਡਕੈਪ-ਸਮਾਲਕੈਪ ਸ਼ੇਅਰਾਂ 'ਚ ਵਾਧਾ
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵਾਧਾ ਦੇਖਣ ਨੂੰ ਮਿਲਿਆ ਹੈ। ਬੀ.ਐੱਸ.ਈ. ਦਾ ਮਿਡਕੈਪ ਇੰਡੈਕਸ 1.17 ਫੀਸਦੀ ਵਧ ਕੇ 14910 ਦੇ ਕਰੀਬ ਅਤੇ ਸਮਾਲਕੈਪ ਇੰਡੈਕਸ 0.81 ਫੀਸਦੀ ਦੇ ਵਾਧੇ ਨਾਲ 13462 ਦੇ ਪਾਰ ਬੰਦ ਹੋਇਆ ਹੈ।
ਬੈਂਕਿੰਗ ਸ਼ੇਅਰਾਂ 'ਚ ਵਾਧਾ
ਬੈਂਕ ਨਿਫਟੀ 453 ਅੰਕਾਂ ਦੇ ਵਾਧੇ ਨਾਲ 31564 ਦੇ ਪੱਧਰ 'ਤੇ ਬੰਦ ਹੋਇਆ ਹੈ। ਅੱਜ ਆਈ.ਟੀ., ਮੈਟਲ, ਆਟੋ, ਫਾਰਮਾ ਸ਼ੇਅਰਾਂ 'ਚ ਵਾਧਾ ਦੇਖਣ ਨੂੰ ਮਿਲਿਆ ਹੈ। ਨਿਫਟੀ ਦਾ ਆਈ.ਟੀ. ਇੰਡੈਕਸ 0.76 ਫੀਸਦੀ, ਮੈਟਲ ਇੰਡੈਕਸ 3.09 ਫੀਸਦੀ, ਆਟੋ ਇੰਡੈਕਸ 1.82 ਫੀਸਦੀ ਅਤੇ ਫਾਰਮਾ ਇੰਡੈਕਸ 1.80 ਫੀਸਦੀ ਦੇ ਵਾਧੇ ਨਾਲ ਬੰਦ ਹੋਇਆ ਹੈ।
ਟਾਪ ਗੇਨਰਸ
ਭਾਰਤੀ ਇੰਫਰਾਟੈੱਲ, ਭਾਰਤੀ ਏਅਰਟੈੱਲ, ਹਿੰਡਾਲਕੋ, ਟਾਟਾ ਸਟੀਲ, ਇੰਡਸਇੰਡ ਬੈਂਕ, ਐਕਸਿਸ ਬੈਂਕ, ਵੇਦਾਂਤਾ
ਟਾਪ ਲੂਜ਼ਰਸ
ਜੀ ਇੰਟਰਟੇਨਮੈਂਟ, ਓ.ਐੱਨ.ਜੀ.ਸੀ., ਯੈੱਸ ਬੈਂਕ, ਬੀ.ਪੀ.ਸੀ.ਐੱਸ., ਗੇਲ, ਆਈ.ਟੀ.ਸੀ.