ਮੂਧੇ ਮੂੰਹ ਡਿੱਗੇ ਭਾਰਤ ਸਣੇ ਦੁਨੀਆ ਭਰ ਦੇ ਬਾਜ਼ਾਰ, ਨਿਵੇਸ਼ਕਾਂ ਦੇ ਡੁੱਬ ਗਏ ਕਰੋੜਾਂ ਰੁਪਏ
Monday, Apr 07, 2025 - 09:39 AM (IST)

ਬਿਜ਼ਨੈੱਸ ਡੈਸਕ- ਟਰੰਪ ਦੀ ਟੈਰਿਫ਼ ਨੀਤੀ ਦੇ ਐਲਾਨ ਤੋਂ ਬਾਅਦ ਦੁਨੀਆ ਭਰ ਦੇ ਬਾਜ਼ਾਰਾਂ 'ਚ ਹਾਹਾਕਾਰ ਮਚੀ ਹੋਈ ਹੈ। ਇਸ ਦੌਰਾਨ ਅਮਰੀਕਾ ਸਣੇ ਬਾਕੀ ਦੇਸ਼ਾਂ ਦੇ ਸ਼ੇਅਰ ਬਾਜ਼ਾਰ ਵੀ ਮੂਧੇ ਮੂੰਹ ਡਿੱਗੇ ਹਨ। ਅੱਜ ਖੁੱਲ੍ਹਦੇ ਸਾਰ ਹੀ ਭਾਰਤੀ ਸ਼ੇਅਰ ਮਾਰਕੀਟ 'ਚ ਵੀ ਭਾਰੀ ਗਿਰਾਵਟ ਦੇਖੀ ਗਈ ਹੈ, ਜਿੱਥੇ ਸੈਂਸੈਕਸ ਕਰੀਬ 3,000 ਅੰਕ ਹੇਠਾਂ ਡਿੱਗ ਕੇ 72,200 ਦੇ ਨੇੜੇ ਕਾਰੋਬਾਰ ਕਰ ਰਿਹਾ ਹੈ, ਜਦਕਿ ਨਿਫਟੀ ਵੀ 1,000 ਦੇ ਕਰੀਬ ਡਿੱਗ ਕੇ 22,000 ਦੇ ਨੇੜੇ ਚੱਲ ਰਿਹਾ ਹੈ, ਜਿਸ ਕਾਰਨ ਨਿਵੇਸ਼ਕਾਂ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ।
ਇਹੀ ਨਹੀਂ ਅੱਜ ਦੁਨੀਆ ਭਰ ਦੇ ਸਟਾਕ ਬਾਜ਼ਾਰਾਂ ਵਿੱਚ ਵੱਡੀ ਪੱਧਰ 'ਤੇ ਮੰਦੀ ਦੇਖਣ ਨੂੰ ਮਿਲ ਰਹੀ ਹੈ। ਅਮਰੀਕੀ ਬਾਜ਼ਾਰਾਂ ਵਿੱਚ ਐੱਸ.ਐਂਡ.ਪੀ. 500 ਫਿਊਚਰਜ਼ 'ਚ 4.31 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ, ਜਦੋਂ ਕਿ ਨੈਸਡੈਕ ਫਿਊਚਰਜ਼ ਵੀ 5.45 ਫ਼ੀਸਦੀ ਹੇਠਾਂ ਡਿੱਗਾ। ਜਾਪਾਨ ਦਾ ਨਿੱਕੇਈ ਇੰਡੈਕਸ 7.8 ਫ਼ੀਸਦੀ ਡਿੱਗ ਕੇ 2023 ਦੇ ਹੇਠਲੇ ਪੱਧਰ 'ਤੇ ਆ ਗਿਆ ਹੈ। ਦੱਖਣੀ ਕੋਰੀਆਈ ਬਾਜ਼ਾਰਾਂ ਵਿੱਚ ਵੀ 4.6 ਫ਼ੀਸਦੀ ਤੱਕ ਦੀ ਗਿਰਾਵਟ ਆਈ, ਜਦੋਂ ਕਿ ਹਾਂਗ ਕਾਂਗ ਦਾ ਹੈਂਗ ਸੇਂਗ ਇੰਡੈਕਸ ਅਤੇ ਤਾਈਵਾਨੀ ਬੈਂਚਮਾਰਕ ਵੀ 10 ਫ਼ੀਸਦੀ ਤੱਕ ਡਿੱਗੇ ਹਨ।
ਇਹ ਵੀ ਪੜ੍ਹੋ- ਪੁੱਤ ਦੀ 'ਕਰਤੂਤ' ਦੀ ਮਾਂ ਨੂੰ ਮਿਲੀ ਸਜ਼ਾ ! ਪਿੰਡ ਵਾਲਿਆਂ ਨੇ ਖੰਭੇ ਨਾਲ ਬੰਨ੍ਹ ਕੇ...
ਇਸ ਭਾਰੀ ਗਿਰਾਵਟ ਦਾ ਮੁੱਖ ਕਾਰਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕਈ ਦੇਸ਼ਾਂ 'ਤੇ ਲਗਾਏ ਗਏ ਭਾਰੀ ਟੈਰਿਫ ਹਨ। ਇਨ੍ਹਾਂ ਟੈਰਿਫਾਂ ਦੇ ਕਾਰਨ ਕਈ ਦੇਸ਼ਾਂ ਨੇ ਅਮਰੀਕਾ 'ਤੇ ਜਵਾਬੀ ਟੈਰਿਫ ਵਧਾ ਦਿੱਤੇ ਹਨ, ਜਿਸ ਵਿੱਚ ਚੀਨ ਅਤੇ ਕੈਨੇਡਾ ਵਰਗੇ ਵੱਡੇ ਦੇਸ਼ ਸ਼ਾਮਲ ਹਨ। ਇਸ ਵਪਾਰ ਯੁੱਧ ਦੇ ਵਧਣ ਦੇ ਡਰ ਨੇ ਗਲੋਬਲ ਪੱਧਰ 'ਤੇ ਮਹਿੰਗਾਈ ਅਤੇ ਮੰਦੀ ਦਾ ਖ਼ਤਰਾ ਵਧ ਗਿਆ ਹੈ, ਜਿਸ ਨਾਲ ਬਾਜ਼ਾਰ ਵਿੱਚ ਅਸਥਿਰਤਾ ਪੈਦਾ ਹੋ ਰਹੀ ਹੈ ਤੇ ਨਿਵੇਸ਼ਕ ਨੁਕਸਾਨ ਤੋਂ ਬਚਣ ਲਈ ਆਪਣੇ ਸ਼ੇਅਰ ਵੇਚ ਰਹੇ ਹਨ।
ਇਹ ਵੀ ਪੜ੍ਹੋ- ਸਸਕਾਰ 'ਤੇ ਜਾ ਰਹੇ ਪਰਿਵਾਰ ਨੂੰ ਰਸਤੇ 'ਚ ਹੀ 'ਮੌਤ' ਨੇ ਆ ਪਾਇਆ ਘੇਰਾ, ਭਿਆਨਕ ਹਾਦਸੇ 'ਚ 3 ਦੀ ਗਈ ਜਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e