ਸ਼ੇਅਰ ਬਾਜ਼ਾਰ ''ਚ ਗਿਰਾਵਟ : ਸੈਂਸੈਕਸ 100 ਤੋਂ ਵਧ ਅੰਕ ਡਿੱਗਾ ਤੇ ਨਿਫਟੀ 25,069 ਦੇ ਪੱਧਰ ''ਤੇ ਹੋਇਆ ਬੰਦ

Monday, Sep 15, 2025 - 03:53 PM (IST)

ਸ਼ੇਅਰ ਬਾਜ਼ਾਰ ''ਚ ਗਿਰਾਵਟ : ਸੈਂਸੈਕਸ 100 ਤੋਂ ਵਧ ਅੰਕ ਡਿੱਗਾ ਤੇ ਨਿਫਟੀ 25,069 ਦੇ ਪੱਧਰ ''ਤੇ ਹੋਇਆ ਬੰਦ

ਮੁੰਬਈ - ਅਮਰੀਕਾ ਵਿੱਚ ਫੈਡਰਲ ਰਿਜ਼ਰਵ ਦੀ ਮੀਟਿੰਗ ਤੋਂ ਪਹਿਲਾਂ ਅੱਜ ਸੋਮਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ 'ਚ ਮਿਲਿਆ-ਜੁਲਿਆ ਕਾਰੋਬਾਰ ਦੇਖਣ ਨੂੰ ਮਿਲਿਆ ਹੈ। ਹਫ਼ਤੇ ਦੇ ਪਹਿਲੇ ਦਿਨ, ਜਦੋਂ ਕਿ ਆਈਟੀ, ਫਾਰਮਾ, ਵਿੱਤੀ ਸੇਵਾਵਾਂ ਅਤੇ ਸਿਹਤ ਖੇਤਰਾਂ ਦੀਆਂ ਕੰਪਨੀਆਂ ਦੇ ਸ਼ੇਅਰ ਬਾਜ਼ਾਰ 'ਤੇ ਹਾਵੀ ਰਹੇ, ਨਿਵੇਸ਼ਕ ਆਟੋ, ਬੈਂਕਿੰਗ ਅਤੇ ਰੀਅਲਟੀ ਖੇਤਰਾਂ ਵਿੱਚ ਖਰੀਦਦਾਰ ਰਹੇ। 30-ਸ਼ੇਅਰਾਂ ਵਾਲਾ ਬੀਐਸਈ ਸੰਵੇਦਨਸ਼ੀਲ ਸੂਚਕਾਂਕ ਸੈਂਸੈਕਸ 118.96 ਅੰਕ ਭਾਵ 0.15 ਫ਼ੀਸਦੀ ਦੀ ਗਿਰਾਵਟ ਨਾਲ 81,785.74 ਅੰਕਾਂ 'ਤੇ ਬੰਦ ਹੋਇਆ ਹੈ। ਸੈਂਸੈਕਸ ਦੇ 10 ਸਟਾਕ ਵਾਧੇ ਨਾਲ ਅਤੇ 20 ਸਟਾਕ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਗਏ।  

PunjabKesari

ਦੂਜੇ ਪਾਸੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ-50 ਸੂਚਕਾਂਕ ਵੀ 44.80 ਅੰਕ ਭਾਵ 0.18 ਫ਼ੀਸਦੀ ਦੀ ਗਿਰਾਵਟ ਨਾਲ 25,069.20 ਅੰਕਾਂ 'ਤੇ ਬੰਦ ਹੋਇਆ ਹੈ। ਸੈਂਸੈਕਸ ਵਿੱਚ, ਇਨਫੋਸਿਸ, ਐਚਡੀਐਫਸੀ ਬੈਂਕ, ਸਨ ਫਾਰਮਾ ਅਤੇ ਟੀਸੀਐਸ ਦੇ ਸ਼ੇਅਰ ਡਿੱਗ ਗਏ ਜਦੋਂ ਕਿ ਈਟਰਨਲ, ਆਈਸੀਆਈਸੀਆਈ ਬੈਂਕ, ਬਜਾਜ ਫਿਨਸਰਵ ਅਤੇ ਟਾਟਾ ਮੋਟਰਜ਼ ਦੇ ਸ਼ੇਅਰ ਵਾਧੇ ਵਿੱਚ ਸਨ।

ਟਾਪ-10 ’ਚੋਂ 8 ਕੰਪਨੀਆਂ ਦਾ ਮਾਰਕੀਟ ਕੈਪ 1.69 ਲੱਖ ਕਰੋੜ ਰੁਪਏ ਵਧਿਆ

ਸੈਂਸੈਕਸ ਦੀਆਂ ਟਾਪ 10 ਸਭ ਤੋਂ ਕੀਮਤੀ ਕੰਪਨੀਆਂ ’ਚੋਂ 8 ਦਾ ਬਾਜ਼ਾਰ ਪੂੰਜੀਕਰਨ (ਮਾਰਕੀਟ ਕੈਪ) ਪਿਛਲੇ ਹਫਤੇ ਸਮੂਹਿਕ ਤੌਰ ’ਤੇ 1,69,506.83 ਕਰੋਡ਼ ਰੁਪਏ ਵੱਧ ਗਿਆ। ਸ਼ੇਅਰ ਬਾਜ਼ਾਰ ’ਚ ਸਾਕਾਰਾਤਮਕ ਰੁਖ ਵਿਚਾਲੇ ਬਜਾਜ ਫਾਈਨਾਂਸ ਸਭ ਤੋਂ ਵੱਧ ਲਾਭ ’ਚ ਰਹੀ।
ਪਿਛਲੇ ਹਫਤੇ ਬੀ. ਐੱਸ. ਈ. ਦਾ 30 ਸ਼ੇਅਰਾਂ ਵਾਲਾ ਸੈਂਸੈਕਸ 1,193.94 ਅੰਕ ਜਾਂ 1.47 ਫੀਸਦੀ ਚੜ੍ਹ ਗਿਆ। ਟਾਪ 10 ਕੰਪਨੀਆਂ ’ਚ ਰਿਲਾਇੰਸ ਇੰਡਸਟਰੀਜ਼, ਐੱਚ. ਡੀ. ਐੱਫ. ਸੀ. ਬੈਂਕ, ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ. ਸੀ. ਐੱਸ.), ਭਾਰਤੀ ਏਅਰਟੈੱਲ, ਆਈ. ਸੀ. ਆਈ. ਸੀ. ਆਈ. ਬੈਂਕ, ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.), ਇਨਫੋਸਿਸ ਅਤੇ ਬਜਾਜ ਫਾਈਨਾਂਸ ਨੂੰ ਲਾਭ ਹੋਇਆ।

ਉਥੇ ਹੀ, ਹਿੰਦੁਸਤਾਨ ਯੂਨੀਲਿਵਰ ਲਿਮਟਿਡ ਅਤੇ ਐੱਲ. ਆਈ. ਸੀ. ਦੇ ਮੁਲਾਂਕਣ ’ਚ ਗਿਰਾਵਟ ਆਈ।


author

Harinder Kaur

Content Editor

Related News