ਸ਼ੇਅਰ ਬਾਜ਼ਾਰ ''ਚ ਸ਼ਾਨਦਾਰ ਰਿਕਵਰੀ : ਸੈਂਸੈਕਸ 400 ਤੋਂ ਵਧ ਅੰਕ ਚੜ੍ਹਿਆ ਤੇ ਨਿਫਟੀ 24,715 ਦੇ ਪੱਧਰ ''ਤੇ ਬੰਦ

Wednesday, Sep 03, 2025 - 03:49 PM (IST)

ਸ਼ੇਅਰ ਬਾਜ਼ਾਰ ''ਚ ਸ਼ਾਨਦਾਰ ਰਿਕਵਰੀ : ਸੈਂਸੈਕਸ 400 ਤੋਂ ਵਧ ਅੰਕ ਚੜ੍ਹਿਆ ਤੇ ਨਿਫਟੀ 24,715 ਦੇ ਪੱਧਰ ''ਤੇ ਬੰਦ

ਮੁੰਬਈ (ਭਾਸ਼ਾ) - ਵਿਸ਼ਵ ਬਾਜ਼ਾਰਾਂ ਵਿੱਚ ਕਮਜ਼ੋਰ ਰੁਝਾਨਾਂ ਅਤੇ ਵਿਦੇਸ਼ੀ ਪੂੰਜੀ ਦੀ ਲਗਾਤਾਰ ਨਿਕਾਸੀ ਵਿਚਕਾਰ ਬੁੱਧਵਾਰ ਨੂੰ ਸ਼ੇਅਰ ਬਾਜ਼ਾਰ ਵਿਚ ਹਰੇ ਨਿਸ਼ਾਨ ਤੇ ਉਪਨਿੰਗ ਹੋਈ । ਉਸ ਤੋਂ ਬਾਅਦ ਸੈਂਸੈਕਸ ਅਤੇ ਨਿਫਟੀ ਸ਼ੁਰੂਆਤੀ ਕਾਰੋਬਾਰ ਵਿੱਚ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਗਏ। ਅੱਜ ਤੋਂ ਸ਼ੁਰੂ ਹੋ ਰਹੀ ਜੀਐਸਟੀ ਕੌਂਸਲ ਦੀ ਮੀਟਿੰਗ ਤੋਂ ਪਹਿਲਾਂ ਸਟਾਕ ਮਾਰਕੀਟ ਵਿੱਚ ਵੀ ਸਾਵਧਾਨੀ ਵਾਲਾ ਮਾਹੌਲ ਰਿਹਾ। ਇਹ ਦੋ ਦਿਨਾਂ ਮੀਟਿੰਗ ਨਵੀਂ ਦਿੱਲੀ ਵਿੱਚ ਪ੍ਰਸਤਾਵਿਤ ਦਰਾਂ ਵਿੱਚ ਕਟੌਤੀ 'ਤੇ ਚਰਚਾ ਕਰਨ ਲਈ ਹੋ ਰਹੀ ਹੈ। 

ਬੀਐਸਈ ਸੈਂਸੈਕਸ 409.83 ਅੰਕ ਭਾਵ 0.51% ਡਿੱਗ ਕੇ 80,567.71 ਦੇ ਪੱਧਰ 'ਤੇ ਬੰਦ ਹੋਇਆ ਹੈ। ਸੈਂਸੈਕਸ ਦੇ 22 ਸਟਾਕ ਵਾਧੇ ਨਾਲ ਅਤੇ 8 ਸਟਾਕ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਗਏ।

ਟਾਪ ਲੂਜ਼ਰਸ

ਸੈਂਸੈਕਸ ਵਿੱਚ ਸ਼ਾਮਲ 30 ਕੰਪਨੀਆਂ ਵਿੱਚੋਂ, ਇਨਫੋਸਿਸ, ਹਿੰਦੁਸਤਾਨ ਯੂਨੀਲੀਵਰ,NTPC,TCS, ਭਾਰਤੀ ਏਅਰਟੈੱਲ ਅਤੇ Axis Bank ਦੇ ਸ਼ੇਅਰ ਗਿਰਾਵਟ ਵਿੱਚ ਸਨ।

ਟਾਪ ਗੇਨਰਸ

ਟਾਟਾ ਸਟੀਲ, ਟਾਈਟਨ, ਮਹਿੰਦਰਾ ਐਂਡ ਮਹਿੰਦਰਾ, ਈਟਰਨਲ ਅਤੇ ਸਟੇਟ ਬੈਂਕ ਆਫ਼ ਇੰਡੀਆ ਦੇ ਸ਼ੇਅਰਾਂ ਵਿੱਚ ਵਾਧਾ ਦਰਜ ਕੀਤਾ ਗਿਆ।

PunjabKesari

ਦੂਜੇ ਪਾਸੇ ਐਨਐਸਈ ਨਿਫਟੀ 135.45 ਅੰਕ ਭਾਵ 0.55% ਵਧ ਕੇ 24,715.05 ਦੇ ਪੱਧਰ 'ਤੇ ਬੰਦ ਹੋਇਆ ਹੈ। ਨਿਫਟੀ ਦੇ ਲਗਭਗ ਸਾਰੇ ਸੈਕਟਰ ਵਾਧੇ ਨਾਲ ਕਾਰੋਬਾਰ ਕਰਦੇ ਦੇਖੇ ਗਏ।

ਗਲੋਬਲ ਬਾਜ਼ਾਰਾਂ ਦਾ ਹਾਲ

 ਏਸ਼ੀਆਈ ਬਾਜ਼ਾਰਾਂ ਵਿੱਚ, ਦੱਖਣੀ ਕੋਰੀਆ ਦਾ ਕੋਸਪੀ ਲਾਭ ਵਿੱਚ ਸੀ ਜਦੋਂ ਕਿ ਜਾਪਾਨ ਦਾ ਨਿੱਕੇਈ 225, ਚੀਨ ਦਾ ਸ਼ੰਘਾਈ ਐਸਐਸਈ ਕੰਪੋਜ਼ਿਟ ਅਤੇ ਹਾਂਗ ਕਾਂਗ ਦਾ ਹੈਂਗ ਸੇਂਗ ਘਾਟੇ ਵਿੱਚ ਸੀ। ਮੰਗਲਵਾਰ ਨੂੰ ਅਮਰੀਕੀ ਬਾਜ਼ਾਰ ਨਕਾਰਾਤਮਕ ਰੁਝਾਨ ਨਾਲ ਬੰਦ ਹੋਏ। ਅੰਤਰਰਾਸ਼ਟਰੀ ਮਿਆਰੀ ਬ੍ਰੈਂਟ ਕਰੂਡ 0.39 ਪ੍ਰਤੀਸ਼ਤ ਡਿੱਗ ਕੇ 68.87 ਡਾਲਰ ਪ੍ਰਤੀ ਬੈਰਲ 'ਤੇ ਆ ਗਿਆ। ਸ਼ੇਅਰ ਬਾਜ਼ਾਰ ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕ (FII) ਮੰਗਲਵਾਰ ਨੂੰ ਵਿਕਰੇਤਾ ਸਨ ਅਤੇ 1,159.48 ਕਰੋੜ ਰੁਪਏ ਦੇ ਸ਼ੇਅਰ ਵੇਚੇ।

 


author

Harinder Kaur

Content Editor

Related News