ਸ਼ੇਅਰ ਬਾਜ਼ਾਰ ਚ ਸਪਾਟ ਕਾਰੋਬਾਰ : ਸੈਂਸੈਕਸ 80,710 ਤੇ ਨਿਫਟੀ 24,741 ਦੇ ਪੱਧਰ ''ਤੇ ਹੋਇਆ ਬੰਦ

Friday, Sep 05, 2025 - 03:52 PM (IST)

ਸ਼ੇਅਰ ਬਾਜ਼ਾਰ ਚ ਸਪਾਟ ਕਾਰੋਬਾਰ : ਸੈਂਸੈਕਸ 80,710 ਤੇ ਨਿਫਟੀ 24,741 ਦੇ ਪੱਧਰ ''ਤੇ ਹੋਇਆ ਬੰਦ

ਬਿਜ਼ਨੈੱਸ ਡੈਸਕ - ਹਫ਼ਤੇ ਦੇ ਆਖਰੀ ਕਾਰੋਬਾਰੀ ਸੈਸ਼ਨ ਵਿੱਚ ਸ਼ੁੱਕਰਵਾਰ ਨੂੰ ਸਟਾਕ ਮਾਰਕੀਟ ਉਤਰਾਅ-ਚੜ੍ਹਾਅ ਨਾਲ ਕਾਰੋਬਾਰ ਕਰਦਾ ਦੇਖਿਆ ਗਿਆ। ਦਿਨ ਭਰ ਦੇ ਕਾਰੋਬਾਰ ਤੋਂ ਬਾਅਦ ਸੈਂਸੈਕਸ 7.25 ਅੰਕ ਭਾਵ 0.01 ਫ਼ੀਸਦੀ ਡਿੱਗ ਕੇ 80,710.76 ਦੇ ਪੱਧਰ 'ਤੇ ਬੰਦ ਹੋਇਆ ਹੈ । ਸੈਂਸੈਕਸ ਦੇ 14 ਸਟਾਕ ਵਾਧੇ ਨਾਲ ਅਤੇ 16 ਸਟਾਕ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਗਏ। 

PunjabKesari

ਦੂਜੇ ਪਾਸੇ ਨਿਫਟੀ 6.70 ਅੰਕ ਭਾਵ 0.03 ਫੀਸਦੀ ਵਧ ਕੇ 24,741.00 'ਤੇ ਬੰਦ ਹੋਇਆ ਹੈ। ਬੈਂਕ ਨਿਫਟੀ 39 ਅੰਕ ਵਧ ਕੇ 54,114 'ਤੇ ਬੰਦ ਹੋਇਆ। ਇਸ ਦੇ ਨਾਲ ਹੀ, ਰੁਪਿਆ ਮੁਦਰਾ ਬਾਜ਼ਾਰ ਵਿੱਚ ਇੱਕ ਨਵੇਂ ਹੇਠਲੇ ਪੱਧਰ 'ਤੇ ਪਹੁੰਚ ਗਿਆ ਅਤੇ 12 ਪੈਸੇ ਕਮਜ਼ੋਰ ਹੋ ਕੇ 88.27 ਰੁਪਏ ਦੇ ਨਵੇਂ ਹੇਠਲੇ ਪੱਧਰ 'ਤੇ ਬੰਦ ਹੋਇਆ।


author

Harinder Kaur

Content Editor

Related News