6 ਮਹੀਨਿਆਂ ਤੱਕ ਜਾਰੀ ਰਹੇਗੀ ਸ਼ੇਅਰ ਬਾਜ਼ਾਰ ''ਚ ਗਿਰਾਵਟ, Stanley Druckenmiller ਨੇ ਦਿੱਤੀ ਵੱਡੀ ਚੇਤਾਵਨੀ

06/10/2022 4:52:54 PM

ਨਵੀਂ ਦਿੱਲੀ - ਸਟੈਨਲੇ ਡਰਕੇਨਮਿਲਰ ਨੇ ਵਾਲ ਸਟ੍ਰੀਟ ਭਾਵ ਅਮਰੀਕੀ ਸ਼ੇਅਰ ਬਾਜ਼ਾਰਾਂ ਲਈ ਵੱਡੀ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸ਼ੇਅਰ ਬਾਜ਼ਾਰ 'ਚ ਵੱਡੀ ਗਿਰਾਵਟ ਦਾ ਦੌਰ ਅਜੇ ਖਤਮ ਨਹੀਂ ਹੋਇਆ ਹੈ। ਉਨ੍ਹਾਂ ਨੇ ਖਦਸ਼ਾ ਜਤਾਇਆ ਕਿ ਅਜੇ ਬਾਜ਼ਾਰ ਵਿਚ ਹੋਰ ਛੇ ਮਹੀਨਿਆਂ ਤੱਕ ਮੰਦੀ ਜਾਰੀ ਰਹੇਗਾ।

ਬਲੂਮਬਰਗ ਦੀ ਇੱਕ ਰਿਪੋਰਟ ਦੇ ਅਨੁਸਾਰ Duquesne Family Office ਦਾ ਸੰਚਾਲਨ ਕਰਨ ਵਾਲੇ ਡ੍ਰਕੇਨਮਿਲਰ ਨੇ 2022 ਸੋਹਨ ਇਨਵੈਸਟਮੈਂਟ ਕਾਨਫਰੰਸ ਦੌਰਾਨ ਕਿਹਾ, “ਮੇਰਾ ਅੰਦਾਜ਼ਾ ਹੈ ਕਿ ਮਾਰਕੀਟ ਵਿਚ ਘੱਟੋ-ਘੱਟ ਛੇ ਮਹੀਨਿਆਂ ਲਈ ਮੰਦੀ ਬਣੀ ਰਹੇਗੀ। ਉਨ੍ਹਾਂ ਨੇ ਕਿਹਾ, "ਹੁਨਰਮੰਦ ਵਪਾਰੀਆਂ ਲਈ, ਸ਼ਾਇਦ ਪਹਿਲਾ ਪੜਾਅ ਖਤਮ ਹੋ ਗਿਆ ਹੈ ਪਰ ਮੈਨੂੰ ਲਗਦਾ ਹੈ ਕਿ ਇਸ ਮੰਦੀ ਦਾ ਬਾਜ਼ਾਰ ਅਜੇ ਅੱਗੇ ਵੀ ਜਾਰੀ ਰਹੇਗਾ।"

ਇਹ ਵੀ ਪੜ੍ਹੋ : ਫਰਜ਼ੀ ਲੈਟਰ ਆਫ ਕ੍ਰੈਡਿਟ ਰਾਹੀਂ ਕਣਕ ਐਕਸਪੋਰਟ ਦਾ ਯਤਨ ਕਰਨ ਵਾਲੀਆਂ 2 ਕੰਪਨੀਆਂ ’ਤੇ ਜੁਰਮਾਨਾ

2023 ਵਿੱਚ ਕਿਸੇ ਵੀ ਸਮੇਂ ਆਵੇਗੀ ਮੰਦੀ 

ਨੈਸਡੈਕ ਕੰਪੋਜ਼ਿਟ ਇੰਡੈਕਸ ਨੇ ਆਪਣੇ ਪਿਛਲੇ ਉੱਚੇ ਪੱਧਰਾਂ ਤੋਂ 20 ਪ੍ਰਤੀਸ਼ਤ ਤੋਂ ਵੱਧ ਗਿਰਾਵਟ ਦੇਖੀ ਹੈ, ਇੱਹ ਰੁਝਾਨ ਰਵਾਇਤੀ ਤੌਰ 'ਤੇ ਬਿਅਰ ਮਾਰਕਿਟ ਵਿਚ ਖ਼ਰੀ ਉਤਰਦੀ ਹੈ।

ਬਾਜ਼ਾਰ 'ਚ ਗਿਰਾਵਟ 'ਚ ਵਾਧੇ ਦਾ ਮੁੱਖ ਕਾਰਨ ਫੈਡਰਲ ਰਿਜ਼ਰਵ ਵੱਲੋਂ ਦਹਾਕਿਆਂ ਦੇ ਉੱਚੇ ਪੱਧਰ 'ਤੇ ਪਹੁੰਚ ਚੁੱਕੀ ਮਹਿੰਗਾਈ ਨੂੰ ਕੰਟਰੋਲ ਕਰਨ ਲਈ ਅਪਣਾਇਆ ਗਿਆ ਹਮਲਾਵਰ ਰੁਖ ਹੈ। Druckenmiller ਨੇ ਕਿਹਾ, ਇਸ ਨਾਲ 2023 ਵਿਚ ਕਿਸੇ ਵੀ ਸਮੇਂ ਮੰਦੀ ਆਉਣ ਦਾ ਖ਼ਦਸ਼ਾ ਵਧੇਗਾ। 
ਕਰੀਬ ਇੱਕ ਸਾਲ ਪਹਿਲਾਂ ਉਨ੍ਹਾਂ ਨੇ ਕੇਂਦਰੀ ਬੈਂਕ ਦੀ ਨੀਤੀ ਨੂੰ ਪੂਰੀ ਤਰ੍ਹਾਂ ਨਾਲ ਬੇਇਨਸਾਫ਼ੀ ਦੱਸਿਆ ਸੀ ਅਤੇ ਕਿਹਾ ਸੀ, "ਅਸੀਂ ਸਾਰੇ ਬਾਜ਼ਾਰਾਂ ਵਿੱਚ ਵੱਧ ਰਹੀ ਸਨਕੀ ਦੀ ਸਥਿਤੀ ਵਿੱਚ ਹਾਂ।"

ਇਹ ਵੀ ਪੜ੍ਹੋ : ਕਾਰੋਬਾਰਾਂ ਨੂੰ ਥੋੜੇ ਸਮੇਂ ਦੇ ਲਾਭ ਦੀ ਸੰਸਕ੍ਰਿਤੀ ਤੋਂ ਬਚਣਾ ਚਾਹੀਦਾ ਹੈ : RBI ਗਵਰਨਰ

ਵੱਡੀ ਗਿਣਤੀ ਵਿੱਚ ਲੋਕਾਂ ਨੂੰ ਹੋ ਸਕਦਾ ਹੈ ਨੁਕਸਾਨ 

ਡ੍ਰਕੇਨਮਿਲਰ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਅਰਬਪਤੀ ਜਾਰਜ ਸੋਰੋਸ ਲਈ ਪੈਸੇ ਦਾ ਪ੍ਰਬੰਧਨ ਕਰ ਰਿਹਾ ਹੈ। ਡਰਕੇਨਮਿਲਰ ਨੇ ਕਿਹਾ, "ਉਹ ਸਮਾਂ ਨਿਸ਼ਚਿਤ ਤੌਰ 'ਤੇ ਬਹੁਤ ਮੁਸ਼ਕਲ ਸੀ, ਕਿਉਂਕਿ ਉਸ ਸਮੇਂ ਦੌਰਾਨ ਵੱਡੀ ਮਾਤਰਾ ਵਿੱਚ ਸੰਪਤੀਆਂ ਖਰੀਦੀਆਂ ਗਈਆਂ ਸਨ। ਉਸ ਜੋਖਮ ਭਰੇ ਪੜਾਅ ਤੋਂ ਬਾਹਰ ਨਿਕਲਣ ਵਾਲੇ ਲੋਕ ਹੁਣ ਆਪਣੀ ਬਹੁਤ ਸਾਰੀ ਪੂੰਜੀ ਗੁਆ ਦੇਣਗੇ।"

ਇਹ ਵੀ ਪੜ੍ਹੋ : ਗੌਤਮ ਅਡਾਨੀ ਤੋਂ ਬਾਅਦ ਮੁਕੇਸ਼ ਅੰਬਾਨੀ ਵੀ 100 ਅਰਬ ਡਾਲਰ ਦੇ ਕਲੱਬ ਤੋਂ ਹੋਏ ਬਾਹਰ, ਜਾਣੋ ਨੈੱਟਵਰਥ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News