ਸ਼ੇਅਰ ਬਾਜ਼ਾਰ : ਸੈਂਸੈਕਸ ''ਚ 150 ਅੰਕਾਂ ਦਾ ਵਾਧਾ ਤੇ ਨਿਫਟੀ ਵੀ ਵਾਧੇ ਨਾਲ ਖੁੱਲ੍ਹਿਆ

01/13/2022 10:04:50 AM

ਮੁੰਬਈ - ਹਫਤੇ ਦੇ ਚੌਥੇ ਕਾਰੋਬਾਰੀ ਦਿਨ ਵੀਰਵਾਰ ਨੂੰ ਅੱਜ ਸ਼ੇਅਰ ਬਾਜ਼ਾਰ 'ਚ ਵਾਧਾ ਦੇਖਣ ਨੂੰ ਮਿਲਿਆ। ਮਿਲੇ-ਜੁਲੇ ਗਲੋਬਲ ਸੰਕੇਤਾਂ ਕਾਰਨ ਅੱਜ ਬਾਜ਼ਾਰ ਮਾਮੂਲੀ ਗਿਰਾਵਟ ਦੇ ਨਾਲ ਖੁੱਲ੍ਹਿਆ, ਪਰ ਖੁੱਲ੍ਹਣ ਦੇ ਤੁਰੰਤ ਬਾਅਦ ਇਸ 'ਚ ਫਿਰ ਤੋਂ ਤੇਜ਼ੀ ਦੇਖਣ ਨੂੰ ਮਿਲੀ। ਇਸ ਸਮੇਂ ਬੀਐਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 152 ਅੰਕਾਂ ਦੀ ਛਲਾਂਗ ਲਗਾ ਕੇ 61,302 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ, ਜਦਕਿ ਐਨਐਸਈ ਦਾ ਨਿਫਟੀ 45 ਅੰਕਾਂ ਦੇ ਵਾਧੇ ਨਾਲ 18,257 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਸੈਂਸੈਕਸ ਦੇ 30 ਸ਼ੇਅਰਾਂ ਵਿੱਚੋਂ 16 ਸਟਾਕ ਗਿਰਾਵਟ ਵਿੱਚ ਹਨ ਅਤੇ 14 ਲਾਭ ਵਿੱਚ ਹਨ। 

ਟਾਪ ਲੂਜ਼ਰਜ਼

ਐਚਡੀਐਫਸੀ ਬੈਂਕ, ਐਚਸੀਐਲ ਟੈਕ, ਏਸ਼ੀਅਨ ਪੇਂਟਸ, ਇੰਡਸਇੰਡ ਬੈਂਕ, ਟਾਈਟਨ, ਮਹਿੰਦਰਾ ਐਂਡ ਮਹਿੰਦਰਾ 

ਟਾਪ ਗੇਨਰਜ਼

ਪਾਵਰਗਰਿਡ, ਟਾਟਾ ਸਟੀਲ, ਇਨਫੋਸਿਸ, ਸਨ ਫਾਰਮਾ, ਟੀਸੀਐਸ, NTPC,ਮਾਰੂਤੀ 

ਵਿਪਰੋ ਦੇ ਨਤੀਜਿਆਂ ਤੋਂ ਬਾਅਦ ਸ਼ੇਅਰ ਡਿੱਗੇ

ਵਿਪਰੋ ਨੇ ਕੱਲ੍ਹ ਹੀ ਨਤੀਜਾ ਜਾਰੀ ਕੀਤਾ ਸੀ। ਤੀਜੀ ਤਿਮਾਹੀ 'ਚ ਇਸ ਦਾ ਮੁਨਾਫਾ ਇਕ ਸਾਲ ਪਹਿਲਾਂ ਦੇ ਮੁਕਾਬਲੇ ਲਗਭਗ ਬਰਾਬਰ ਰਿਹਾ ਹੈ। ਇਸ ਕਾਰਨ ਇਸ ਦੇ ਸਟਾਕ 'ਤੇ ਅਸਰ ਦਿਖਾਈ ਦੇ ਰਿਹਾ ਹੈ। ਅੱਜ ਸੈਂਸੈਕਸ 109 ਅੰਕਾਂ ਦੇ ਵਾਧੇ ਨਾਲ 61,259 'ਤੇ ਖੁੱਲ੍ਹਿਆ। ਪਹਿਲੇ ਘੰਟੇ 'ਚ ਇਸ ਨੇ 61,340 ਦਾ ਉਪਰਲਾ ਪੱਧਰ ਅਤੇ 61,122 ਦਾ ਨੀਵਾਂ ਪੱਧਰ ਬਣਾਇਆ।

ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਸ਼ੇਅਰ ਬਾਜ਼ਾਰ ਲਗਾਤਾਰ ਤੀਜੇ ਦਿਨ ਵਾਧੇ ਦੇ ਨਾਲ ਹਰੇ ਨਿਸ਼ਾਨ 'ਤੇ ਬੰਦ ਹੋਇਆ ਸੀ। ਬੰਬਈ ਸਟਾਕ ਐਕਸਚੇਂਜ ਦਾ ਸੈਂਸੈਕਸ 533 ਅੰਕਾਂ ਦੇ ਵਾਧੇ ਨਾਲ 61 ਹਜ਼ਾਰ ਦੇ ਪੱਧਰ ਨੂੰ ਪਾਰ ਕਰਕੇ 61,150 'ਤੇ ਬੰਦ ਹੋਇਆ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਸੂਚਕ ਅੰਕ ਵੀ 156 ਅੰਕਾਂ ਦੇ ਵਾਧੇ ਨਾਲ 18,212 ਦੇ ਪੱਧਰ 'ਤੇ ਬੰਦ ਹੋਇਆ।


Harinder Kaur

Content Editor

Related News