ਸ਼ੇਅਰ ਬਾਜ਼ਾਰ : ਸੈਂਸੈਕਸ 124 ਅੰਕਾਂ ਦੀ ਗਿਰਾਵਟ ਨਾਲ ਸ਼ੁਰੂਆਤ, ਨਿਫਟੀ 14565 ਦੇ ਪੱਧਰ ਦੇ ਪਾਰ
Friday, Jan 22, 2021 - 09:55 AM (IST)
ਮੁੰਬਈ - ਅੱਜ ਹਫ਼ਤੇ ਦੇ ਆਖ਼ਰੀ ਕਾਰੋਬਾਰੀ ਦਿਨ ਯਾਨੀ ਵੀਰਵਾਰ ਨੂੰ ਘਰੇਲੂ ਸ਼ੇਅਰ ਬਾਜ਼ਾਰ ਲਾਲ ਨਿਸ਼ਾਨ 'ਤੇ ਸ਼ੁਰੂ ਹੋਇਆ। ਬੰਬਈ ਸਟਾਕ ਐਕਸਚੇਂਜ ਦਾ ਇੰਡੈਕਸ ਸੈਂਸੈਕਸ 124.75 ਅੰਕ ਭਾਵ 0.25 ਪ੍ਰਤੀਸ਼ਤ ਦੀ ਗਿਰਾਵਟ ਨਾਲ 49,500.01 'ਤੇ ਖੁੱਲ੍ਹਿਆ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 25 ਅੰਕ ਯਾਨੀ 0.17 ਪ੍ਰਤੀਸ਼ਤ ਦੀ ਗਿਰਾਵਟ ਨਾਲ 14,565.40 ਦੇ ਪੱਧਰ 'ਤੇ ਖੁੱਲ੍ਹਿਆ। ਪਿਛਲੇ ਕਾਰੋਬਾਰੀ ਸੈਸ਼ਨ ਵਿਚ ਬਾਜ਼ਾਰ ਉੱਚ ਪੱਧਰ 'ਤੇ ਖੁੱਲ੍ਹਾ ਸੀ। ਸੈਂਸੈਕਸ ਨੇ ਪਹਿਲੀ ਵਾਰ 50,000 ਦਾ ਅੰਕੜਾ ਪਾਰ ਕੀਤਾ।
ਬਾਜ਼ਾਰ 'ਚ ਸ਼ੇਅਰਾਂ ਦੀ ਸਥਿਤੀ
ਪਿਛਲੇ ਹਫਤੇ ਬੀ ਐਸ ਸੀ ਦੇ 30 ਸ਼ੇਅਰਾਂ ਵਾਲਾ ਸੈਂਸੈਕਸ 252.16 ਅੰਕ ਭਾਵ 0.51% ਦੀ ਤੇਜ਼ੀ ਨਾਲ ਵਧਿਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 86.45 ਅੰਕ ਭਾਵ 0.60 ਪ੍ਰਤੀਸ਼ਤ ਤੱਕ ਚੜ੍ਹ ਗਿਆ। ਅੱਜ 682 ਸ਼ੇਅਰਾਂ 'ਚ ਤੇਜ਼ੀ ਆਈ ਅਤੇ 521 ਸਟਾਕ ਗਿਰਾਵਟ ਵਿਚ ਰਹੇ। 67 ਸ਼ੇਅਰਾਂ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ।
ਟਾਪ ਗੇਨਰਜ਼
ਨੇਸਲੇ ਇੰਡੀਆ, ਐਮ ਐਂਡ ਐਮ, ਰਿਲਾਇੰਸ, ਮਾਰੂਤੀ, ਬਜਾਜ ਫਿਨਸਰ, ਬਜਾਜ ਆਟੋ, ਏਸ਼ੀਅਨ ਪੇਂਟਸ ਅਤੇ ਐਚਸੀਐਲ ਟੇਕ
ਟਾਪ ਲੂਜ਼ਰਜ਼
ਐਕਸਿਸ ਬੈਂਕ, ਸਨ ਫਾਰਮਾ, ਓ.ਐੱਨ.ਜੀ.ਸੀ., ਬਜਾਜ ਵਿੱਤ, ਐਚ.ਡੀ.ਐੱਫ.ਸੀ., ਟੀ.ਸੀ.ਐੱਸ., ਇਨਫੋਸਿਸ ਅਤੇ ਐਨਟੀਪੀਸੀ