ਸ਼ੇਅਰ ਬਾਜ਼ਾਰ : ਸੈਂਸੈਕਸ 236 ਤੋਂ ਵਧ ਅੰਕ ਚੜ੍ਹਿਆ ਤੇ ਨਿਫਟੀ 25,445 ਦੇ ਪੱਧਰ 'ਤੇ ਹੋਇਆ ਬੰਦ

Thursday, Sep 19, 2024 - 03:58 PM (IST)

ਸ਼ੇਅਰ ਬਾਜ਼ਾਰ : ਸੈਂਸੈਕਸ 236 ਤੋਂ ਵਧ ਅੰਕ ਚੜ੍ਹਿਆ ਤੇ ਨਿਫਟੀ 25,445 ਦੇ ਪੱਧਰ 'ਤੇ ਹੋਇਆ ਬੰਦ

ਮੁੰਬਈ - ਫੈਡਰਲ ਰਿਜ਼ਰਵ ਵੱਲੋਂ ਵਿਆਜ ਦਰਾਂ ਵਿੱਚ ਕਟੌਤੀ ਕਰਨ ਤੋਂ ਬਾਅਦ, ਸਟਾਕ ਮਾਰਕੀਟ ਨੇ ਅੱਜ ਯਾਨੀ 19 ਸਤੰਬਰ ਨੂੰ ਲਗਾਤਾਰ ਦੂਜੇ ਦਿਨ ਕਾਰੋਬਾਰ ਦੌਰਾਨ ਸਭ ਤੋਂ ਉੱਚਾ ਪੱਧਰ ਬਣਾਇਆ ਹੈ। ਕਾਰੋਬਾਰ ਦੌਰਾਨ ਸੈਂਸੈਕਸ 83,773 ਦੇ ਪੱਧਰ ਨੂੰ ਛੂਹ ਗਿਆ ਅਤੇ ਨਿਫਟੀ 25,611 ਦੇ ਪੱਧਰ ਨੂੰ ਛੂਹ ਗਿਆ। ਕਾਰੋਬਾਰ ਦੌਰਾਨ ਸੈਂਸੈਕਸ 236.57 ਅੰਕ ਭਾਵ 0.29 ਫ਼ੀਸਦੀ ਦੇ ਵਾਧੇ ਨਾਲ 83,184 ਦੇ ਪੱਧਰ 'ਤੇ ਬੰਦ ਹੋਇਆ ਹੈ। ਬੰਬਈ ਸਟਾਕ ਐਕਸਚੇਂਜ ਦੇ 18 ਦੇ ਸ਼ੇਅਰ ਵਾਧੇ ਨਾਲ ਅਤੇ 12 ਸ਼ੇਅਰ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਗਏ। ਇਸ ਦੇ ਨਾਲ ਹੀ ਨਿਫਟੀ 68.10 ਅੰਕ ਭਾਵ 0.27 ਫ਼ੀਸਦੀ ਦੇ ਵਾਧੇ ਨਾਲ 25,445.65 ਦੇ ਪੱਧਰ 'ਤੇ ਬੰਦ ਹੋਇਆ ਹੈ। ਇਸ ਦੇ ਨਾਲ ਹੀ ਨਿਫਟੀ50 ਦੇ 30 ਸ਼ੇਅਰ ਵਾਧੇ ਨਾਲ ਅਤੇ 20 ਸ਼ੇਅਰ ਗਿਰਾਵਟ ਨਾਲ ਕਾਰੋਬਾਰ ਕਰ ਰਹੇ ਹਨ। ਅੱਜ ਊਰਜਾ, ਬੈਂਕਿੰਗ ਅਤੇ ਆਟੋ ਸ਼ੇਅਰਾਂ 'ਚ ਤੇਜ਼ੀ ਰਹੀ। ਐਨਐਸਈ ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਨਿਵੇਸ਼ਕਾਂ (ਐਫਆਈਆਈ) ਨੇ 18 ਸਤੰਬਰ ਨੂੰ 10,500 ਕਰੋੜ ਰੁਪਏ ਦੇ ਸ਼ੇਅਰ ਵੇਚੇ। ਇਸ ਦੌਰਾਨ ਘਰੇਲੂ ਨਿਵੇਸ਼ਕਾਂ (DII) ਨੇ ਵੀ 11,794 ਕਰੋੜ ਰੁਪਏ ਦੇ ਸ਼ੇਅਰ ਖਰੀਦੇ।

ਟਾਪ ਗੇਨਰਜ਼

ਐੱਨਟੀਪੀਸੀ, ਕੋਟਕ ਬੈਂਕ, ਟਾਈਟਨ, ਨੈਸਲੇ ਇੰਡੀਆ, ਹਿੰਦੁਸਤਾਨ ਯੂਨੀਲਿਵਰ, ਮਾਰੂਤੀ

ਟਾਪ ਲੂਜ਼ਰਜ਼

ਅਡਾਨੀ ਪੋਰਟ, ਲਾਰਸਨ ਐਂਡ ਟਰਬੋ, ਟੀਸੀਐੱਸ, ਜੇਐੱਸਡਬਲਯੂ ਸਟੀਲ, ਟਾਟਾ ਸਟੀਲ, ਟੈੱਕ ਮਹਿੰਦਰਾ, ਬਜਾਜ ਫਾਇਨਾਂਸ

ਫੈਡਰਲ ਰਿਜ਼ਰਵ ਨੇ ਉਮੀਦ ਤੋਂ ਵੱਧ ਵਿਆਜ ਦਰਾਂ ਵਿੱਚ ਕਟੌਤੀ ਕੀਤੀ

ਫੈਡਰਲ ਰਿਜ਼ਰਵ ਨੇ ਚਾਰ ਸਾਲਾਂ ਵਿੱਚ ਪਹਿਲੀ ਵਾਰ ਵਿਆਜ ਦਰਾਂ ਵਿੱਚ ਕਟੌਤੀ ਕੀਤੀ ਹੈ। ਉਮੀਦ ਕੀਤੀ ਜਾ ਰਹੀ ਸੀ ਕਿ ਫੈਡਰਲ ਰਿਜ਼ਰਵ ਵਿਆਜ ਦਰਾਂ 'ਚ 25 ਬੇਸਿਸ ਪੁਆਇੰਟ ਦੀ ਕਟੌਤੀ ਕਰੇਗਾ ਪਰ ਇਸ ਨੇ ਉਮੀਦ ਤੋਂ ਜ਼ਿਆਦਾ ਵਿਆਜ ਦਰਾਂ 'ਚ 50 ਬੇਸਿਸ ਪੁਆਇੰਟ ਦੀ ਕਟੌਤੀ ਦਾ ਐਲਾਨ ਕੀਤਾ ਹੈ। ਇਸ ਨਾਲ ਬਾਜ਼ਾਰ ਨੂੰ ਸਮਰਥਨ ਮਿਲਿਆ ਹੈ।

ਗਲੋਬਲ ਬਾਜ਼ਾਰਾਂ ਦਾ ਹਾਲ

ਏਸ਼ੀਆਈ ਬਾਜ਼ਾਰ 'ਚ ਅੱਜ ਉਛਾਲ ਹੈ। ਜਾਪਾਨ ਦਾ ਨਿੱਕੇਈ 2.49% ਅਤੇ ਚੀਨ ਦਾ ਸ਼ੰਘਾਈ ਕੰਪੋਜ਼ਿਟ 0.49% ਉੱਪਰ ਹੈ। ਹਾਂਗਕਾਂਗ ਹੈਂਗ ਸੇਂਗ ਵੀ 1.27% ਵਧਿਆ ਹੈ।

18 ਸਤੰਬਰ ਨੂੰ ਅਮਰੀਕੀ ਬਾਜ਼ਾਰ ਦਾ ਡਾਓ ਜੋਂਸ 0.25 ਫੀਸਦੀ ਡਿੱਗ ਕੇ 41,503 ਦੇ ਪੱਧਰ 'ਤੇ ਬੰਦ ਹੋਇਆ। ਜਦੋਂ ਕਿ ਨੈਸਡੈਕ 0.31% ਡਿੱਗ ਕੇ 17,573 'ਤੇ ਬੰਦ ਹੋਇਆ। ਜਦੋਂ ਕਿ S&P 500 'ਚ 0.29% ਦੀ ਗਿਰਾਵਟ ਆਈ ਹੈ।

ਕੱਲ੍ਹ ਬਾਜ਼ਾਰ ਨੇ ਸਭ ਤੋਂ ਉੱਚਾ ਪੱਧਰ ਬਣਾਇਆ ਸੀ

ਇਸ ਕਾਰਨ ਕੱਲ੍ਹ ਯਾਨੀ ਕਿ 18 ਸਤੰਬਰ ਨੂੰ ਨਿਫਟੀ ਨੇ 83,326 ਅਤੇ 25,482 ਦਾ ਨਵਾਂ ਸਰਵਕਾਲੀ ਉੱਚ ਪੱਧਰ ਬਣਾਇਆ। ਹਾਲਾਂਕਿ ਬਾਅਦ 'ਚ ਬਾਜ਼ਾਰ 'ਚ ਗਿਰਾਵਟ ਆਈ ਅਤੇ ਸੈਂਸੈਕਸ 131 ਅੰਕ ਡਿੱਗ ਕੇ 82,948 ਦੇ ਪੱਧਰ 'ਤੇ ਬੰਦ ਹੋਇਆ। ਇਸ ਦੇ ਨਾਲ ਹੀ ਨਿਫਟੀ ਵੀ 41 ਅੰਕਾਂ ਦੀ ਗਿਰਾਵਟ ਨਾਲ 25,377 ਦੇ ਪੱਧਰ 'ਤੇ ਬੰਦ ਹੋਇਆ।


author

Harinder Kaur

Content Editor

Related News