ਸ਼ੇਅਰ ਬਾਜ਼ਾਰ : ਸੈਂਸੈਕਸ 498 ਅੰਕ ਚੜ੍ਹਿਆ ਤੇ ਨਿਫਟੀ ਵੀ ਵਾਧਾ ਲੈ ਕੇ ਖੁੱਲ੍ਹਿਆ

07/07/2022 10:14:06 AM

ਮੁੰਬਈ - ਹਫਤੇ ਦੇ ਚੌਥੇ ਕਾਰੋਬਾਰੀ ਦਿਨ ਸ਼ੇਅਰ ਬਾਜ਼ਾਰ ਨੇ ਮਜ਼ਬੂਤ ਸ਼ੁਰੂਆਤ ਕੀਤੀ ਹੈ। ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ 498.77 ਅੰਕ ਚੜ੍ਹ ਕੇ 54,249.74 'ਤੇ ਪਹੁੰਚ ਗਿਆ ਅਤੇ ਨਿਫਟੀ 149.7 ਅੰਕ ਵਧ ਕੇ 16,139.50 'ਤੇ ਕਾਰੋਬਾਰ ਕਰ ਰਿਹਾ ਹੈ।

ਅਮਰੀਕੀ ਬਾਜ਼ਾਰ 'ਚ ਮਾਮੂਲੀ ਵਾਧਾ ਦਰਜ ਕੀਤਾ ਗਿਆ ਹੈ। ਡਾਓ ਜੋਂਸ 400 ਅੰਕਾਂ ਦੇ ਵਾਧੇ ਨਾਲ ਬੰਦ ਹੋਇਆ। ਆਈਟੀ ਸ਼ੇਅਰਾਂ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਦੂਜੇ ਪਾਸੇ ਊਰਜਾ ਖੇਤਰ ਦੇ ਸ਼ੇਅਰਾਂ 'ਚ ਲਗਾਤਾਰ ਦੂਜੇ ਦਿਨ ਗਿਰਾਵਟ ਦੇਖਣ ਨੂੰ ਮਿਲੀ ਹੈ।

ਹਾਲਾਂਕਿ ਬਾਜ਼ਾਰ ਮਾਹਰਾਂ ਦਾ ਮੰਨਣਾ ਹੈ ਕਿ ਬਾਜ਼ਾਰ 'ਚ ਮੰਦੀ ਦਾ ਖਤਰਾ ਬਣਿਆ ਹੋਇਆ ਹੈ। ਯੂਰਪ ਦੇ ਬਾਜ਼ਾਰਾਂ 'ਚ ਵੀ 1.5 ਫੀਸਦੀ ਦੀ ਤੇਜ਼ੀ ਦੇਖਣ ਨੂੰ ਮਿਲੀ। ਏਸ਼ੀਆਈ ਬਾਜ਼ਾਰਾਂ 'ਚ SGX ਨਿਫਟੀ 37 ਅੰਕਾਂ ਦੇ ਵਾਧੇ ਨਾਲ ਹਰੇ 'ਚ ਕਾਰੋਬਾਰ ਕਰ ਰਿਹਾ ਹੈ। ਨਿਕੇਈ ਵੀ 79 ਅੰਕ ਉੱਪਰ ਹੈ। FII ਅਤੇ DII ਦੋਵਾਂ ਦਾ ਮੂਡ ਬਾਜ਼ਾਰ 'ਚ ਸਕਾਰਾਤਮਕ ਨਜ਼ਰ ਆ ਰਿਹਾ ਹੈ।

ਟਾਪ ਗੇਨਰਜ਼

ਟਾਈਟਨ, BOI, ਏਸ਼ੀਅਨ ਪੇਂਟਸ 

ਟਾਪ ਲੂਜ਼ਰਜ਼

ਸਿਪਲਾ , ਨੇਸਲੇ ਇੰਡੀਆ  ਅਮਰੀਕੀ ਬਾਜ਼ਾਰ 'ਚ ਮਾਮੂਲੀ ਵਾਧਾ ਦਰਜ ਕੀਤਾ ਗਿਆ ਹੈ। ਡਾਓ ਜੋਂਸ 70 ਅੰਕਾਂ ਦੇ ਵਾਧੇ ਨਾਲ 400 ਅੰਕਾਂ ਦੇ ਵਾਧੇ ਨਾਲ ਬੰਦ ਹੋਇਆ। ਆਈਟੀ ਸ਼ੇਅਰਾਂ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਦੂਜੇ ਪਾਸੇ ਊਰਜਾ ਖੇਤਰ ਦੇ ਸ਼ੇਅਰਾਂ 'ਚ ਲਗਾਤਾਰ ਦੂਜੇ ਦਿਨ ਗਿਰਾਵਟ ਦੇਖਣ ਨੂੰ ਮਿਲੀ ਹੈ।


Harinder Kaur

Content Editor

Related News