ਸ਼ੇਅਰ ਬਾਜ਼ਾਰ: ਸੈਂਸੈਕਸ 221 ਅੰਕ ਚੜ੍ਹਿਆ ਤੇ ਨਿਫਟੀ ਵੀ 17, 396 ਦੇ ਪੱਧਰ ''ਤੇ ਖੁੱਲ੍ਹਿਆ
Thursday, Feb 17, 2022 - 10:06 AM (IST)
ਮੁੰਬਈ - ਵੀਰਵਾਰ ਨੂੰ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਤੇਜ਼ੀ ਨਾਲ ਹੋਈ। ਬੰਬਈ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੂਚਕਾਂਕ ਸੈਂਸੈਕਸ ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਹਰੇ ਨਿਸ਼ਾਨ 'ਤੇ ਖੁੱਲ੍ਹਿਆ। ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ ਸੈਂਸੈਕਸ 221 ਅੰਕ ਚੜ੍ਹ ਕੇ 58,217 'ਤੇ ਖੁੱਲ੍ਹਿਆ ਅਤੇ ਹੁਣ 150 ਅੰਕ ਵਧ ਕੇ 58,117 'ਤੇ ਕਾਰੋਬਾਰ ਕਰ ਰਿਹਾ ਹੈ। ਇਸਦੇ 30 ਸਟਾਕਾਂ ਵਿੱਚੋਂ, 5 ਗਿਰਾਵਟ ਵਿੱਚ ਹਨ ਅਤੇ 25 ਲਾਭ ਵਿੱਚ ਹਨ।
ਟਾਪ ਗੇਨਰਜ਼
ਮਹਿੰਦਰਾ ਐਂਡ ਮਹਿੰਦਰਾ, ਟਾਟਾ ਸਟੀਲ, ਟਾਈਟਨ, ਐਚਡੀਐਫਸੀ, ਐਨਟੀਪੀਸੀ, ਪਾਵਰਗ੍ਰਿਡ, ਏਸ਼ੀਅਨ ਪੇਂਟ, ਵਿਪਰੋ, ਏਅਰਟੈੱਲ, ਨੇਸਲੇ, ਆਈਟੀਸੀ, ਟੈਕ ਮਹਿੰਦਰਾ, ਮਾਰੂਤੀ, ਰਿਲਾਇੰਸ ਇੰਡਸਟਰੀਜ਼, ਐਸਬੀਆਈ, ਇੰਫੋਸਿਸ, ਇੰਡਸਇੰਡ ਬੈਂਕ
ਟਾਪ ਲੂਜ਼ਰਜ਼
ਹਿੰਦੁਸਤਾਨ ਯੂਨੀਲੀਵਰ, ਐਕਸਿਸ ਬੈਂਕ, ਐਚਡੀਐਫਸੀ ਬੈਂਕ, ਸਨ ਫਾਰਮਾ , ਆਈ.ਸੀ.ਆਈ.ਸੀ.ਆਈ
ਨਿਫਟੀ ਦਾ ਹਾਲ
ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 17,396 'ਤੇ ਖੁੱਲ੍ਹਿਆ ਅਤੇ ਹੁਣ 115 ਅੰਕ ਵਧ ਕੇ 17,437 'ਤੇ ਕਾਰੋਬਾਰ ਕਰ ਰਿਹਾ ਹੈ। ਇਸਦੇ 50 ਸਟਾਕਾਂ ਵਿੱਚੋਂ, 47 ਲਾਭ ਵਿੱਚ ਹਨ ਅਤੇ 3 ਗਿਰਾਵਟ ਵਿੱਚ ਹਨ।
ਟਾਪ ਗੇਨਰਜ਼
ਹੀਰੋ ਮੋਟੋਕਾਰਪ, ਟਾਟਾ ਮੋਟਰਜ਼, ਟਾਈਟਨ, ਹਿੰਡਾਲਕੋ, ਇੰਡੀਅਨ ਆਇਲ
ਟਾਪ ਲੂਜ਼ਰਜ਼
ਸਨ ਫਾਰਮਾ ਅਤੇ ਬ੍ਰਿਟਾਨੀਆ ਸ਼ਾਮਲ ਹਨ।
ਇਸ ਤੋਂ ਪਹਿਲਾਂ ਬੁੱਧਵਾਰ ਨੂੰ ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ ਸੈਂਸੈਕਸ 145 ਅੰਕ (0.25%) ਡਿੱਗ ਕੇ 57,996 'ਤੇ ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 30 ਅੰਕ (0.17%) ਡਿੱਗ ਕੇ 17,322 'ਤੇ ਬੰਦ ਹੋਇਆ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।