ਸ਼ੇਅਰ ਬਾਜ਼ਾਰ ''ਚ ਸ਼ਾਨਦਾਰ ਰਿਕਵਰੀ : ਸੈਂਸੈਕਸ 400 ਤੋਂ ਵੱਧ ਅੰਕ ਚੜ੍ਹਿਆ ਤੇ ਨਿਫਟੀ 24,813 ਦੇ ਪੱਧਰ ''ਤੇ ਬੰਦ

Wednesday, May 21, 2025 - 03:40 PM (IST)

ਸ਼ੇਅਰ ਬਾਜ਼ਾਰ ''ਚ ਸ਼ਾਨਦਾਰ ਰਿਕਵਰੀ : ਸੈਂਸੈਕਸ 400 ਤੋਂ ਵੱਧ ਅੰਕ ਚੜ੍ਹਿਆ ਤੇ ਨਿਫਟੀ 24,813 ਦੇ ਪੱਧਰ ''ਤੇ ਬੰਦ

ਮੁੰਬਈ : ਬੁੱਧਵਾਰ, 21 ਮਈ ਨੂੰ ਸ਼ੇਅਰ ਬਾਜ਼ਾਰ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਸੈਂਸੈਕਸ 410.19  ਅੰਕ ਭਾਵ 0.51% ਦੇ ਵਾਧੇ ਨਾਲ 81,596.63 ਦੇ ਪੱਧਰ 'ਤੇ ਬੰਦ ਹੋਇਆ ਹੈ। ਸੈਂਸੈਕਸ ਦੇ 30 ਸਟਾਕਾਂ ਵਿੱਚੋਂ 24 ਵਿੱਚ ਵਾਧਾ ਅਤੇ 6 ਵਿਚ ਗਿਰਾਵਟ ਦੇਖਣ ਨੂੰ ਮਿਲੀ ਹੈ।

PunjabKesari
ਦੂਜੇ ਪਾਸੇ ਨਿਫਟੀ ਵੀ 129.55 ਅੰਕ ਭਾਵ 0.52% ਦੇ ਵਾਧੇ ਨਾਲ 24,813.45 ਦੇ ਪੱਧਰ 'ਤੇ ਬੰਦ ਹੋਇਆ ਹੈ। 

ਵਿਸ਼ਵ ਬਾਜ਼ਾਰ ਵਿੱਚ ਮਿਸ਼ਰਤ ਕਾਰੋਬਾਰ

ਏਸ਼ੀਆਈ ਬਾਜ਼ਾਰਾਂ ਵਿੱਚ, ਜਾਪਾਨ ਦਾ ਨਿੱਕੇਈ ਲਗਭਗ 40 ਅੰਕ (0.10%) ਡਿੱਗ ਕੇ 37,500 'ਤੇ ਹੈ। ਕੋਰੀਆ ਦਾ ਕੋਸਪੀ ਲਗਭਗ 30 ਅੰਕ (1%) ਵਧ ਕੇ 2,625 'ਤੇ ਬੰਦ ਹੋਇਆ।
ਹਾਂਗ ਕਾਂਗ ਦਾ ਹੈਂਗ ਸੇਂਗ ਇੰਡੈਕਸ ਲਗਭਗ 120 ਅੰਕ (0.50%) ਵਧ ਕੇ 23,800 'ਤੇ ਬੰਦ ਹੋਇਆ। ਚੀਨ ਦਾ ਸ਼ੰਘਾਈ ਕੰਪੋਜ਼ਿਟ 13 ਅੰਕ (0.40%) ਵਧ ਕੇ 3,393 'ਤੇ ਕਾਰੋਬਾਰ ਕਰਦਾ ਰਿਹਾ।
20 ਮਈ ਨੂੰ, ਯੂਐਸ ਡਾਓ ਜੋਨਸ 115 ਅੰਕ (0.27%) ਡਿੱਗ ਕੇ 42,677 'ਤੇ ਬੰਦ ਹੋਇਆ। ਨੈਸਡੈਕ ਕੰਪੋਜ਼ਿਟ 73 ਅੰਕ ਡਿੱਗ ਕੇ 19,143 'ਤੇ ਆ ਗਿਆ ਅਤੇ ਐਸ ਐਂਡ ਪੀ 500 23 ਅੰਕ ਡਿੱਗ ਗਿਆ।

ਮੰਗਲਵਾਰ ਨੂੰ ਬਾਜ਼ਾਰ ਲਗਭਗ 900 ਅੰਕ ਡਿੱਗਿਆ

ਹਫ਼ਤੇ ਦੇ ਦੂਜੇ ਕਾਰੋਬਾਰੀ ਦਿਨ ਯਾਨੀ 20 ਮਈ ਨੂੰ, ਸੈਂਸੈਕਸ 873 ਅੰਕ ਡਿੱਗ ਕੇ 81,186 'ਤੇ ਬੰਦ ਹੋਇਆ। ਨਿਫਟੀ 262 ਅੰਕ ਡਿੱਗ ਕੇ 24,684 ਦੇ ਪੱਧਰ 'ਤੇ ਪਹੁੰਚ ਗਿਆ।
 


author

Harinder Kaur

Content Editor

Related News