ਸ਼ੇਅਰ ਬਾਜ਼ਾਰ ''ਚ ਸ਼ਾਨਦਾਰ ਰਿਕਵਰੀ : ਸੈਂਸੈਕਸ 1200 ਅੰਕ ਚੜ੍ਹਿਆ ਤੇ ਨਿਫਟੀ 25,000 ਦੇ ਪਾਰ
Thursday, May 15, 2025 - 03:47 PM (IST)

ਬਿਜ਼ਨਸ ਡੈਸਕ : ਸ਼ੇਅਰ ਬਾਜ਼ਾਰ ਵਿੱਚ ਅੱਜ ਹਫ਼ਤੇ ਦੇ ਚੌਥੇ ਕਾਰੋਬਾਰੀ ਦਿਨ, ਉਤਰਾਅ-ਚੜ੍ਹਾਅ ਦੇਖਣ ਨੂੰ ਮਿਲ ਰਿਹਾ ਹੈ। ਸਵੇਰੇ 500 ਅੰਕਾਂ ਤੋਂ ਵੱਧ ਡਿੱਗਣ ਤੋਂ ਬਾਅਦ, ਸੈਂਸੈਕਸ ਹੁਣ 1200 ਅੰਕਾਂ ਦੀ ਛਾਲ ਮਾਰ ਗਿਆ ਹੈ। ਸੈਂਸੈਕਸ 1200.18 ਅੰਕ ਭਾਵ 1.48 ਫ਼ੀਸਦੀ ਦੇ ਵਾਧੇ ਨਾਲ 82,530.74 ਦੇ ਪੱਧਰ 'ਤੇ ਬੰਦ ਹੋਇਆ ਹੈ। ਇਸ ਦੇ ਨਾਲ ਹੀ ਸੈਂਸੈਕਸ ਦੇ 30 ਸਟਾਰ ਵਿਚੋਂ 29 ਸਟਾਕ ਵਾਧੇ ਨਾਲ ਅਤੇ 1 ਸਟਾਕ ਗਿਰਾਵਟਾ ਨਾਲ ਕਾਰੋਬਾਰ ਕਰਦਾ ਦੇਖਿਆ ਗਿਆ ਹੈ।
ਦੂਜੇ ਪਾਸੇ ਨਿਫਟੀ ਵੀ 395.20 ਅੰਕ ਭਾਵ 1.60% ਦੇ ਵਾਧੇ ਨਾਲ 25,062.10 ਦੇ ਪੱਧਰ 'ਤੇ ਬੰਦ ਹੋਇਆ ਹੈ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਕਿ ਭਾਰਤ ਨੇ ਅਮਰੀਕਾ ਨੂੰ ਇੱਕ ਵਪਾਰ ਸਮਝੌਤੇ ਦਾ ਪ੍ਰਸਤਾਵ ਦਿੱਤਾ ਹੈ ਜਿਸ ਨਾਲ ਅਮਰੀਕੀ ਸਾਮਾਨਾਂ 'ਤੇ "ਲਗਭਗ ਜ਼ੀਰੋ ਟੈਰਿਫ" ਲਗਾਇਆ ਜਾਵੇਗਾ। ਇਸ ਐਲਾਨ ਤੋਂ ਬਾਅਦ ਭਾਰਤੀ ਸ਼ੇਅਰ ਬਾਜ਼ਾਰ ਵਿੱਚ ਜ਼ਬਰਦਸਤ ਤੇਜ਼ੀ ਦੇਖਣ ਨੂੰ ਮਿਲੀ।
ਸਟਾਕ ਮਾਰਕੀਟ ਵਿੱਚ ਤੇਜ਼ੀ:
ਇਸ ਖ਼ਬਰ ਦੇ ਪ੍ਰਭਾਵ 'ਤੇ, BSE ਸੈਂਸੈਕਸ ਵਿੱਚ 1200 ਅੰਕਾਂ ਤੋਂ ਵੱਧ ਦਾ ਵਾਧਾ ਦਰਜ ਕੀਤਾ ਗਿਆ, ਜਦੋਂ ਕਿ NSE ਨਿਫਟੀ ਵਿੱਚ ਵੀ 385 ਅੰਕਾਂ ਤੋਂ ਵੱਧ ਦਾ ਵਾਧਾ ਹੋਇਆ। ਇਹ ਵਾਧਾ ਨਿਵੇਸ਼ਕਾਂ ਵਿੱਚ ਵਪਾਰਕ ਸਬੰਧਾਂ ਵਿੱਚ ਸੁਧਾਰ ਦੀਆਂ ਉਮੀਦਾਂ ਕਾਰਨ ਦੇਖਿਆ ਗਿਆ।
ਏਸ਼ੀਆਈ ਬਾਜ਼ਾਰ ਡਿੱਗੇ, ਅਮਰੀਕਾ ਚੜ੍ਹਿਆ
ਏਸ਼ੀਆਈ ਬਾਜ਼ਾਰਾਂ ਵਿੱਚ, ਜਾਪਾਨ ਦਾ ਨਿੱਕੇਈ 422 ਅੰਕ (1.11%) ਡਿੱਗ ਕੇ 37,705 'ਤੇ ਅਤੇ ਕੋਰੀਆ ਦਾ ਕੋਸਪੀ 6 ਅੰਕ (0.23%) ਡਿੱਗ ਕੇ 2,635 'ਤੇ ਬੰਦ ਹੋਇਆ।
ਹਾਂਗ ਕਾਂਗ ਦਾ ਹੈਂਗ ਸੇਂਗ ਇੰਡੈਕਸ 75 ਅੰਕ (0.32%) ਡਿੱਗ ਕੇ 23,565 'ਤੇ ਆ ਗਿਆ। ਚੀਨ ਦਾ ਸ਼ੰਘਾਈ ਕੰਪੋਜ਼ਿਟ 18 ਅੰਕ (0.52%) ਡਿੱਗ ਕੇ 3,386 'ਤੇ ਆ ਗਿਆ।
14 ਮਈ ਨੂੰ, ਅਮਰੀਕਾ ਦਾ ਡਾਓ ਜੋਨਸ 90 ਅੰਕ (0.21%) ਡਿੱਗ ਕੇ 42,051 'ਤੇ ਬੰਦ ਹੋਇਆ। ਨੈਸਡੈਕ ਕੰਪੋਜ਼ਿਟ 137 ਅੰਕ ਵਧ ਕੇ 19,146.81 'ਤੇ ਪਹੁੰਚ ਗਿਆ।
ਕੱਲ੍ਹ ਬਾਜ਼ਾਰ ਲਗਭਗ 200 ਅੰਕ ਵਧਿਆ
ਕੱਲ੍ਹ, ਯਾਨੀ ਬੁੱਧਵਾਰ, 14 ਮਈ, ਹਫ਼ਤੇ ਦੇ ਤੀਜੇ ਕਾਰੋਬਾਰੀ ਦਿਨ, ਸ਼ੇਅਰ ਬਾਜ਼ਾਰ ਵਿੱਚ ਤੇਜ਼ੀ ਸੀ। ਸੈਂਸੈਕਸ 182 ਅੰਕਾਂ ਦੇ ਵਾਧੇ ਨਾਲ 81,331 'ਤੇ ਬੰਦ ਹੋਇਆ। ਨਿਫਟੀ ਵਿੱਚ ਵੀ 89 ਅੰਕਾਂ ਦਾ ਵਾਧਾ ਦੇਖਣ ਨੂੰ ਮਿਲਿਆ। ਇਹ 24,667 ਦੇ ਪੱਧਰ 'ਤੇ ਬੰਦ ਹੋਇਆ।