ਸ਼ੇਅਰ ਬਾਜ਼ਾਰ : ਸੈਂਸੈਕਸ ''ਚ ਮਾਮੂਲੀ ਵਾਧਾ, ਨਿਫਟੀ ਹਲਕੀ ਗਿਰਾਵਟ ਲੈ ਕੇ ਹੋਇਆ ਬੰਦ
Friday, May 14, 2021 - 04:22 PM (IST)
ਮੁੰਬਈ - ਹਫਤੇ ਦੇ ਆਖ਼ਰੀ ਕਾਰੋਬਾਰੀ ਦਿਨ ਯਾਨੀ ਅੱਜ ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ ਸਪਾਟ ਪੱਧਰ 'ਤੇ ਬੰਦ ਹੋਇਆ ਹੈ। ਬੰਬਈ ਸਟਾਕ ਐਕਸਚੇਂਜ ਦਾ ਸੈਂਸੈਕਸ 41.75 ਅੰਕ ਭਾਵ 0.09 ਫੀਸਦੀ ਦੀ ਤੇਜ਼ੀ ਨਾਲ 48732.55 ਦੇ ਪੱਧਰ 'ਤੇ ਬੰਦ ਹੋਇਆ ਹੈ। ਦੂਜੇ ਪਾਸੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 18.70 ਅੰਕ ਭਾਵ 0.13% ਦੀ ਮਾਮੂਲੀ ਗਿਰਾਵਟ ਨਾਲ 14677.80 ਦੇ ਪੱਧਰ 'ਤੇ ਬੰਦ ਹੋਇਆ ਹੈ। ਬੀਐਸਈ ਸੈਂਸੈਕਸ ਨੇ ਪਿਛਲੇ ਹਫਤੇ ਵਿਚ 30 ਸ਼ੇਅਰਾਂ ਦੇ ਅਧਾਰ 'ਤੇ 424.11 ਭਾਵ 0.86 ਪ੍ਰਤੀਸ਼ਤ ਦੀ ਤੇਜ਼ੀ ਹਾਸਲ ਕੀਤੀ। 13 ਮਈ 2021 ਨੂੰ ਪੂਰੇ ਦੇਸ਼ ਵਿਚ ਈਦ-ਉਲ-ਫਿਤਰ ਦੇ ਮੌਕੇ ਘਰੇਲੂ ਸ਼ੇਅਰ ਬਾਜ਼ਾਰ 'ਚ ਕਾਰੋਬਾਰ ਨਹੀਂ ਹੋਇਆ।
ਟਾਪ ਗੇਨਰਜ਼
ਏਸ਼ੀਅਨ ਪੇਂਟਸ, ਯੂ.ਪੀ.ਐਲ., ਆਈ.ਟੀ.ਸੀ., ਨੇਸਲ ਇੰਡੀਆ , ਐਲ.ਐਂਡ.ਟੀ.
ਟਾਪ ਲੂਜ਼ਰਜ਼
ਟਾਟਾ ਮੋਟਰਜ਼, ਟਾਟਾ ਸਟੀਲ, ਕੋਲ ਇੰਡੀਆ, ਹਿੰਡਾਲਕੋ ,ਇੰਡਸਇੰਡ ਬੈਂਕ