ਸ਼ੇਅਰ ਬਾਜ਼ਾਰ : ਸੈਂਸੈਕਸ ''ਚ 500 ਅੰਕਾਂ ਦਾ ਵਾਧਾ ਤੇ ਨਿਫਟੀ ਵੀ 15800 ਦੇ ਪਾਰ ਖੁੱਲ੍ਹਿਆ

Thursday, Jun 16, 2022 - 10:04 AM (IST)

ਸ਼ੇਅਰ ਬਾਜ਼ਾਰ : ਸੈਂਸੈਕਸ ''ਚ 500 ਅੰਕਾਂ ਦਾ ਵਾਧਾ ਤੇ ਨਿਫਟੀ ਵੀ 15800 ਦੇ ਪਾਰ ਖੁੱਲ੍ਹਿਆ

ਮੁੰਬਈ - ਹਫਤੇ ਦੇ ਚੌਥੇ ਕਾਰੋਬਾਰੀ ਦਿਨ ਭਾਵ ਅੱਜ ਵੀਰਵਾਰ ਨੂੰ ਸ਼ੇਅਰ ਬਾਜ਼ਾਰ ਨੇ ਹਰੇ ਨਿਸ਼ਾਨ 'ਤੇ ਖੁੱਲ੍ਹਿਆ ਹੈ। ਬੰਬਈ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 506 ਅੰਕ ਜਾਂ 0.96 ਫੀਸਦੀ ਵਧ ਕੇ 53,048 'ਤੇ ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 142 ਅੰਕ ਜਾਂ 0.91 ਫੀਸਦੀ ਵਧ ਕੇ 15,835 'ਤੇ ਖੁੱਲ੍ਹਿਆ।

ਬਾਜ਼ਾਰ ਖੁੱਲ੍ਹਣ ਦੇ ਨਾਲ ਹੀ 1437 ਦੇ ਕਰੀਬ ਸ਼ੇਅਰ ਵਧੇ, 250 ਸ਼ੇਅਰ ਡਿੱਗੇ ਅਤੇ 56 ਸ਼ੇਅਰਾਂ ਦੀਆਂ ਕੀਮਤਾਂ ਵਿਚ ਕਈ ਬਦਲਾਅ ਨਹੀਂ ਹੋਇਆ ਹੈ। 

ਇਸ ਤੋਂ ਪਹਿਲਾਂ ਸ਼ੇਅਰ ਬਾਜ਼ਾਰ 'ਚ ਲਗਾਤਾਰ ਚਾਰ ਦਿਨ ਗਿਰਾਵਟ ਜਾਰੀ ਰਹੀ। ਬੁੱਧਵਾਰ ਨੂੰ ਆਖਰੀ ਵਪਾਰਕ ਸੈਸ਼ਨ ਵਿੱਚ ਮਾਮੂਲੀ ਵਾਧੇ ਦੇ ਨਾਲ ਖੁੱਲ੍ਹਣ ਤੋਂ ਬਾਅਦ, ਦੋਵੇਂ ਸੂਚਕਾਂਕ ਅੰਤ ਵਿੱਚ ਇੱਕ ਦਿਨ ਦੇ ਕਾਰੋਬਾਰ ਤੋਂ ਬਾਅਦ ਗਿਰਾਵਟ ਦੇ ਨਾਲ ਬੰਦ ਹੋਏ. BSE ਸੈਂਸੈਕਸ 152 ਅੰਕ ਡਿੱਗ ਕੇ 52,541 'ਤੇ ਬੰਦ ਹੋਇਆ, ਜਦੋਂ ਕਿ NSE ਨਿਫਟੀ 40 ਅੰਕ ਡਿੱਗ ਕੇ 15,692 'ਤੇ ਬੰਦ ਹੋਇਆ।

ਟਾਪ ਗੇਨਰਜ਼

ਰਿਲਾਇੰਸ ਇੰਡਸਟਰੀਜ਼, ਬਜਾਜ ਫਾਈਨਾਂਸ, ਇੰਡਸਇੰਡ ਬੈਂਕ, ਆਈਸੀਆਈਸੀਆਈ ਬੈਂਕ, ਬਜਾਜ ਫਿਨਸਰਵ

ਟਾਪ ਲੂਜ਼ਰਜ਼

ਐੱਨਟੀਪੀਸੀ, ਮਾਰੂਤੀ , ਆਈਸੀਆਈਸੀਆਈ ਬੈਂਕ, ਰਿਲਾਇੰਸ , ਓਐਨਜੀਸੀ, ਨੇਸਲੇ ਇੰਡੀਆ, ਭਾਰਤੀ ਏਅਰਟੈੱਲ, ਐਸਬੀਆਈ ਲਾਈਫ ਇੰਸ਼ੋਰੈਂਸ, ਡਾ. ਰੈੱਡੀਜ਼ 


 


author

Harinder Kaur

Content Editor

Related News