ਸ਼ੇਅਰ ਬਾਜ਼ਾਰ : ਸੈਂਸੈਕਸ 57,472 ਦੇ ਪੱਧਰ ''ਤੇ ਖੁੱਲ੍ਹਿਆ ਤੇ ਨਿਫਟੀ ਨੇ ਮਾਮੂਲੀ ਵਾਧੇ ਨਾਲ ਕੀਤੀ ਸ਼ੁਰੂਆਤ
Monday, Mar 28, 2022 - 10:11 AM (IST)
ਮੁੰਬਈ - ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਸੋਮਵਾਰ ਨੂੰ ਸ਼ੇਅਰ ਬਾਜ਼ਾਰ 'ਚ ਪਿਛਲੇ ਹਫਤੇ ਦੀ ਗਿਰਾਵਟ ਦਾ ਅਸਰ ਦੇਖਣ ਨੂੰ ਮਿਲਿਆ। ਬਾਜ਼ਾਰ ਦੇ ਦੋਵੇਂ ਸੂਚਕਾਂਕ ਹਰੇ ਨਿਸ਼ਾਨ 'ਤੇ ਖੁੱਲ੍ਹਦੇ ਹੀ ਲਾਲ ਨਿਸ਼ਾਨ 'ਤੇ ਆ ਗਏ।
ਬੰਬਈ ਸਟਾਕ ਐਕਸਚੇਂਜ ਦਾ ਸੈਂਸੈਕਸ 110 ਅੰਕਾਂ ਦੇ ਵਾਧੇ ਨਾਲ 57,472 'ਤੇ ਖੁੱਲ੍ਹਿਆ। ਇਸ ਦੇ ਨਾਲ ਹੀ NSE ਦਾ ਨਿਫਟੀ ਵੀ 28 ਅੰਕਾਂ ਦੇ ਵਾਧੇ ਨਾਲ 17,153 'ਤੇ ਖੁੱਲ੍ਹਿਆ।
ਮੌਜੂਦਾ ਸਮੇਂ ਵਿਚ ਬੰਬਈ ਸਟਾਕ ਐਕਸਚੇਂਜ ਦਾ ਸੈਂਸੈਕਸ 358 ਅੰਕ ਡਿੱਗ ਕੇ 57,004 'ਤੇ ਆ ਗਿਆ। ਇਸ ਦੇ ਨਾਲ ਹੀ NSE ਦਾ ਨਿਫਟੀ ਵੀ 82 ਅੰਕਾਂ ਦੀ ਗਿਰਾਵਟ ਨਾਲ 17,071 'ਤੇ ਕਾਰੋਬਾਰ ਕਰ ਰਿਹਾ ਹੈ।
ਟਾਪ ਗੇਨਰਜ਼
ਰਿਲਾਇੰਸ, ਮਾਰੂਤੀ, ਟਾਈਟਨ
ਟਾਪ ਲੂਜ਼ਰਜ਼
ਐਚਡੀਐਫਸੀ ਬੈਂਕ, ਟੀਸੀਐਸ, ਐਚਡੀਐਫਸੀ ਸੈਂਸੈਕਸ, ਡਾ. ਰੈੱਡੀ, ਬਜਾਜ ਫਿਨਸਰਵ, ਟਾਈਟਨ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।