ਸ਼ੇਅਰ ਬਾਜ਼ਾਰ : ਸੈਂਸੈਕਸ ''ਚ 200 ਅੰਕਾਂ ਦਾ ਉਛਾਲ ਤੇ ਨਿਫਟੀ ਵੀ 17200 ਦੇ ਪਾਰ ਖੁੱਲ੍ਹਿਆ

Monday, Aug 01, 2022 - 10:22 AM (IST)

ਮੁੰਬਈ - ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਅੱਜ ਭਾਰਤੀ ਬਾਜ਼ਾਰ 'ਚ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਸੈਂਸੈਕਸ 253 ਅੰਕਾਂ ਦੇ ਵਾਧੇ ਨਾਲ 57823 'ਤੇ ਅਤੇ ਨਿਫਟੀ 84.90 ਅੰਕਾਂ ਦੇ ਵਾਧੇ ਨਾਲ 17243 'ਤੇ ਕਾਰੋਬਾਰ ਕਰ ਰਿਹਾ ਹੈ। 

ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (FIIs) ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪਿਛਲੇ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ 1046 ਕਰੋੜ ਰੁਪਏ ਦੀ ਨਕਦ ਖਰੀਦਦਾਰੀ ਕੀਤੀ।

ਬੈਂਕ ਆਫ ਬੜੌਦਾ, ਆਈਡੀਐਫਸੀ ਫਸਟ ਬੈਂਕ, ਡਾਕਟਰ ਰੈੱਡੀਜ਼ ਲੈਬਾਰਟਰੀਜ਼, ਰੇਨ ਇੰਡਸਟਰੀਜ਼, ਯੈੱਸ ਬੈਂਕ, ਸਿਪਲਾ, ਡੀਐਲਐਫ, ਆਈਟੀਸੀ, ਜ਼ੋਮੈਟੋ, ਯੂਪੀਐਲ, ਅਰਵਿੰਦ, ਬਾਰਬਿਕਯੂ-ਨੇਸ਼ਨ, ਕੈਸਟ੍ਰੋਲ ਇੰਡੀਆ, ਐਸਕਾਰਟਸ ਕੁਬੋਟਾ, ਐਵਰੇਡੀ, ਇੰਡੋ ਕਾਉਂਟ, ਸਟਾਕ ਵਰਗੇ ਮੈਕਸ ਫਾਈਨੈਂਸ਼ੀਅਲ, ਪੰਜਾਬ ਐਂਡ ਸਿੰਧ ਬੈਂਕ, ਦ ਰੈਮਕੋ ਸੀਮੈਂਟਸ, ਥਾਈਰੋਕੇਅਰ ਟੈਕਨਾਲੋਜੀਜ਼, ਤ੍ਰਿਵੇਣੀ ਟਰਬਾਈਨ, ਵਰੁਣ ਬੇਵਰੇਜਸ, ਜ਼ੀ ਐਂਟਰਟੇਨਮੈਂਟ ਇੰਟਰਪ੍ਰਾਈਜਿਜ਼ ਵਿਚੋਂ ਕੁਝ ਕੰਪਨੀਆਂ ਦੇ ਤਿਮਾਹੀ ਨਤੀਜੇ ਆ ਚੁੱਕੇ ਹਨ ਅਤੇ ਕੁਝ ਆਉਣ ਵਾਲੇ ਹਨ। 

ਗਲੋਬਲ ਬਾਜ਼ਾਰਾਂ ਦਾ ਹਾਲ

ਇਸ ਦੇ ਨਾਲ ਹੀ ਅਗਸਤ ਮਹੀਨੇ ਦੇ ਪਹਿਲੇ ਕਾਰੋਬਾਰੀ ਦਿਨ ਸੋਮਵਾਰ ਨੂੰ ਘਰੇਲੂ ਬਾਜ਼ਾਰਾਂ ਨੂੰ ਗਲੋਬਲ ਬਾਜ਼ਾਰਾਂ ਤੋਂ ਚੰਗੇ ਸੰਕੇਤ ਮਿਲੇ ਹਨ। ਅਮਰੀਕੀ ਬਾਜ਼ਾਰਾਂ ਨੇ ਲਗਾਤਾਰ ਤੀਜੇ ਦਿਨ ਮਜ਼ਬੂਤੀ ਦਾ ਮਾਹੌਲ ਦਿਖਾਈ ਦਿੱਤਾ। ਡਾਓ ਜੋਂਸ 315 ਅੰਕਾਂ ਦੀ ਛਾਲ ਮਾਰ ਕੇ ਦਿਨ ਦੇ ਉੱਚ ਪੱਧਰ 'ਤੇ ਬੰਦ ਹੋਇਆ। ਨੈਸਡੈਕ 'ਚ ਵੀ 1.9 ਫੀਸਦੀ ਦਾ ਵਾਧਾ ਹੋਇਆ ਹੈ। ਯੂਰਪੀ ਬਾਜ਼ਾਰਾਂ 'ਚ ਵੀ ਇਕ ਤੋਂ ਡੇਢ ਫੀਸਦੀ ਦੀ ਤੇਜ਼ੀ ਦੇਖਣ ਨੂੰ ਮਿਲੀ। ਏਸ਼ੀਆਈ ਬਾਜ਼ਾਰਾਂ 'ਚ SGX ਨਿਫਟੀ ਲਗਭਗ 50 ਅੰਕ ਚੜ੍ਹ ਕੇ ਕਾਰੋਬਾਰ ਕਰ ਰਿਹਾ ਹੈ। ਕੱਚੇ ਤੇਲ ਦੀਆਂ ਕੀਮਤਾਂ 104 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਹੀਆਂ ਹਨ। ਇਸ ਦੇ ਨਾਲ ਹੀ ਕੌਮਾਂਤਰੀ ਬਾਜ਼ਾਰ 'ਚ ਸੋਨੇ ਦੀ ਕੀਮਤ ਵਧ ਕੇ 1770 ਅਮਰੀਕੀ ਡਾਲਰ ਪ੍ਰਤੀ ਔਂਸ ਹੋ ਗਈ।

ਟਾਪ ਗੇਨਰਜ਼

ਮਹਿੰਦਰਾ, ਮਾਰੂਤੀ, ਪਾਵਰ ਗਰਿੱਡ , ਰਿਲਾਇੰਸ, ਟਾਟਾ ਸਟੀਲ, ਡਾ. ਰੈੱਡੀ, ਬਜਾਜ ਫਾਇਨਾਂਸ

ਟਾਪ ਲੂਜ਼ਰਜ਼

ਸਨ ਫਾਰਮਾ, ਹਿੰਦੁਸਤਾਨ ਯੂਨੀਲਿਵਰ, ਟਾਈਟਨ, ਐਕਸਿਸ ਬੈਂਕ


Harinder Kaur

Content Editor

Related News