ਸ਼ੇਅਰ ਬਾਜ਼ਾਰ ''ਚ ਵਾਧਾ, ਸੈਂਸੈਕਸ 38781 ਅਤੇ ਨਿਫਟੀ 11638 ''ਤੇ ਖੁੱਲ੍ਹਿਆ
Friday, Apr 05, 2019 - 09:35 AM (IST)

ਨਵੀਂ ਦਿੱਲੀ—ਅੱਜ ਦੇ ਕਾਰੋਬਾਰ ਦੀ ਸ਼ੁਰੂਆਤ 'ਚ ਸੈਂਸੈਕਸ 96.73 ਅੰਕ ਭਾਵ 0.25 ਫੀਸਦੀ ਵਧ ਕੇ 38,781.45 'ਤੇ ਅਤੇ ਨਿਫਟੀ 40.40 ਅੰਕ ਭਾਵ 0.35 ਫੀਸਦੀ ਵਧ ਕੇ 11,638.40 'ਤੇ ਖੁੱਲ੍ਹਿਆ ਹੈ। ਕੱਲ ਦੇ ਕਾਰੋਬਾਰ 'ਚ ਬੈਂਕ ਅਤੇ ਆਈ.ਟੀ. ਸ਼ੇਅਰਾਂ ਨੇ ਬਾਜ਼ਾਰ ਦਾ ਮੂਡ ਵਿਗਾੜਨ ਦਾ ਕੰਮ ਕੀਤਾ। ਰੁਪਏ ਦੇ ਕਮਜ਼ੋਰੀ ਨੇ ਵੀ ਮਾਹੌਲ ਖਰਾਬ ਕੀਤਾ ਸੀ। ਮਿਡ ਅਤੇ ਸਮਾਲਕੈਪ ਸ਼ੇਅਰ ਵੀ ਦਬਾਅ 'ਚ ਰਹੇ।
ਰਿਲਾਇੰਸ, ਟੀ.ਸੀ.ਐੱਸ., ਯੈੱਸ ਬੈਂਕ, ਆਈ.ਸੀ.ਆਈ.ਸੀ.ਆਈ. ਬੈਂਕ ਨਿਫਟੀ ਦੇ ਟਾਪ ਲੂਜ਼ਰ ਰਹੇ। ਉੱਧਰ ਟਾਟਾ ਮੋਟਰਜ਼, ਇੰਡੀਆਬੁਲਸ ਹਾਊਸਿੰਗ ਫਾਈਨੈਂਸ, ਐੱਚ.ਡੀ.ਐੱਫ.ਸੀ. ਅਤੇ ਬ੍ਰਿਟਾਨੀਆ ਨਿਫਟੀ ਦੇ ਟਾਪ ਗੇਨਰ ਰਹੇ। ਦਿੱਗਜ਼ ਸ਼ੇਅਰਾਂ ਦੇ ਨਾਲ ਹੀ ਮਿਡ ਅਤੇ ਸਮਾਲਕੈਪ ਸ਼ੇਅਰਾਂ 'ਚ ਵੀ ਬਿਕਵਾਲੀ ਦੇਖਣ ਨੂੰ ਮਿਲੀ ਜਿਸ ਦੇ ਚੱਲਦੇ ਬੀ.ਐੱਸ.ਈ. ਦਾ ਮਿਡ ਕੈਪ ਇੰਡੈਕਸ 0.14 ਫੀਸਦੀ ਦੀ ਗਿਰਾਵਟ ਦੇ ਨਾਲ 15412 ਦੇ ਪੱਧਰ 'ਤੇ ਬੰਦ ਹੋਇਆ ਸੀ। ਉੱਧਰ ਸਮਾਲਕੈਪ ਇੰਡੈਕਸ 0.32 ਫੀਸਦੀ ਟੁੱਟ ਕੇ 14940 ਦੇ ਕਰੀਬ ਬੰਦ ਹੋਇਆ। ਤੇਲ ਅਤੇ ਗੈਸ ਸ਼ੇਅਰਾਂ ਨਾਲ ਵੀ ਬਾਜ਼ਾਰ ਨੂੰ ਕੋਈ ਸਹਾਰਾ ਨਹੀਂ ਮਿਲਿਆ। ਬੀ.ਐੱਸ.ਈ. ਦਾ ਆਇਲ ਐਂਡ ਗੈਸ ਇੰਡੈਕਸ ਅੱਜ 1 ਫੀਸਦੀ ਤੋਂ ਜ਼ਿਆਦਾ ਫਿਸਲ ਕੇ ਬੰਦ ਹੋਇਆ ਹੈ।