ਭਾਰਤ ਮੁਕਾਬਲੇ ਚੀਨ 'ਚ ਸਟੀਲ ਸਸਤਾ, ਸਰਕਾਰ ਦੀ ਦਖਲਅੰਦਾਜ਼ੀ ਲਈ ਉੱਠੀ ਮੰਗ

Saturday, Jan 23, 2021 - 10:25 AM (IST)

ਲੁਧਿਆਣਾ (ਧੀਮਾਨ) – ਭਾਰਤ ’ਚ ਪ੍ਰਾਇਮਰੀ ਸਟੀਲ ਨਿਰਮਾਤਾਵਾਂ ਦਾ ਕੀਮਤਾਂ ਨੂੰ ਲੈ ਕੇ ਏਕਾਧਿਕਾਰ ਇਸ ਕਦਰ ਮਜ਼ਬੂਤ ਹੈ ਕਿ ਚੀਨ ’ਚ ਕੀਮਤ ਹੇਠਾਂ ਜਾਣ ਦੇ ਬਾਵਜੂਦ ਇਥੇ ਕੀਮਤਾਂ ਜਿਉਂ ਦੀਆਂ ਤਿਉਂ ਹਨ, ਜਦੋਂ ਕਿ ਸੈਂਕੰਡਰੀ ਸਟੀਲ ਕੰਪਨੀਆਂ ਨੇ ਵੀ ਕੀਮਤਾਂ ’ਚ ਘੱਟ ਤੋਂ ਘੱਟ 3 ਤੋਂ 4 ਹਜ਼ਾਰ ਰੁਪਏ ਪ੍ਰਤੀ ਟਨ ਦੀ ਗਿਰਾਵਟ ਲਿਆ ਦਿੱਤੀ ਹੈ।

ਵੱਡੀਆਂ ਸਟੀਲ ਕੰਪਨੀਆਂ ਦੇ ਵੱਖ-ਵੱਖ ਕਿਸਮ ਦੇ ਸਟੀਲ 55 ਤੋਂ 60 ਹਜ਼ਾਰ ਰੁਪਏ ਪ੍ਰਤੀ ਟਨ ਦੇ ਹਿਸਾਬ ਨਾਲ ਬਾਜ਼ਾਰ ’ਚ ਵਿਕ ਰਹੇ ਹਨ ਜਦੋਂ ਕਿ ਸੈਕੰਡਰੀ ਸਟੀਲ ਕੰਪਨੀਆਂ ਨੇ 42,000 ਤੋਂ ਘੱਟ ਕਰ ਕੇ 38,000 ਰੁਪਏ ਪ੍ਰਤੀ ਟਨ ’ਤੇ ਰੇਟ ਲਿਆ ਦਿੱਤੇ ਹਨ। ਇਸ ਨਾਲ ਇੰਜੀਨੀਅਰਿੰਗ ਇੰਡਸਟਰੀ ਨੇ ਕੁਝ ਰਾਹਤ ਮਹਿਸੂਸ ਕੀਤੀ ਹੈ। ਦੂਜੇ ਪਾਸੇ ਪ੍ਰਾਇਮਰੀ ਸਟੀਲ ਕਾਰਣ ਹਾਲੇ ਵੀ ਕਈ ਇੰਜੀਨੀਅਰਿੰਗ ਇੰਡਸਟਰੀਜ਼ ਨਵੇਂ ਆਰਡਰ ਲੈਣ ਤੋਂ ਘਬਰਾ ਰਹੀਆਂ ਹਨ।

ਇਹ ਵੀ ਪਡ਼੍ਹੋ : ਇਸ ਆਫ਼ਰ ਤਹਿਤ ਤੁਹਾਨੂੰ ਮੁਫ਼ਤ ’ਚ ਮਿਲ ਸਕਦੈ LPG ਗੈਸ ਸਿਲੰਡਰ, 31 ਜਨਵਰੀ ਹੈ ਆਖ਼ਰੀ ਤਾਰੀਖ਼

ਇਸ ਬਾਰੇ ਯੂਰੋ ਫੋਰਜ ਦੇ ਸੀ. ਐੱਮ. ਡੀ. ਅਮਿਤ ਗੋਸਵਾਮੀ ਕਹਿੰਦੇ ਹਨ ਕਿ ਪ੍ਰਾਇਮਰੀ ਸਟੀਲ ਦੇ ਰੇਟਾਂ ਦੇ ਮੁੱਦੇ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਖੁੱਲ੍ਹ ਕੇ ਸਾਹਮਣੇ ਆਉਣਾ ਚਾਹੀਦਾ ਹੈ ਤਾਂ ਕਿ ਇੰਜੀਨੀਅਰਿੰਗ ਇੰਡਸਟਰੀ ਦੀ ਡਿਗ ਰਹੀ ਗ੍ਰੋਥ ਨੂੰ ਸੰਭਾਲਿਆ ਜਾ ਸਕੇ। ਪਿਛਲੇ 6 ਮਹੀਨੇ ਤੋਂ ਸਟੀਲ ’ਚ ਆਈ ਤੇਜ਼ੀ ਕਾਰਣ ਇੰਜੀਨੀਅਰਿੰਗ ਇੰਡਸਟਰੀ ਨੇ ਨਵੇਂ ਆਰਡਰ ਨਾ ਤਾਂ ਘਰੇਲੂ ਬਾਜ਼ਾਰ ਤੋਂ ਉਠਾਏ ਹਨ ਅਤੇ ਨਾ ਹੀ ਵਿਸ਼ਵ ਬਾਜ਼ਾਰ ਦੇ ਆਰਡਰ ਦਾ ਭੁਗਤਾਨ ਕੀਤਾ ਹੈ। ਇਸ ਦਾ ਖਾਮਿਆਜ਼ਾ ਉਨ੍ਹਾਂ ਨੂੰ ਆਪਣੇ ਵਿਦੇਸ਼ੀ ਗਾਹਕ ਗੁਆ ਕੇ ਕਰਨਾ ਪੈ ਰਿਹਾ ਹੈ।

ਇਹ ਵੀ ਪਡ਼੍ਹੋ : ਪੰਜਾਬ ਨੂੰ ਮਿਲਿਆ 125 ਕਰੋੜ ਦਾ ਵਿਦੇਸ਼ੀ ਨਿਵੇਸ਼, ਹਾਰਟਮੈਨ ਨੇ ਖਰੀਦਿਆ ਇਹ ਕਾਰੋਬਾਰ

ਕੇਂਦਰ ਸਰਕਾਰ ਨੂੰ ਸਟੀਲ ਦੀਆਂ ਕੀਮਤਾਂ ’ਚ ਕੰਟਰੋਲ ’ਚ ਲਿਆਉਣ ਲਈ ਇਕ ਕਮੇਟੀ ਗਠਿਤ ਕਰਨੀ ਚਾਹੀਦੀ ਹੈ ਤਾਂ ਕਿ ਪ੍ਰਾਇਮਰੀ ਸਟੀਲ ਨਿਰਮਾਤਾ ਬਿਨਾਂ ਕਿਸੇ ਕਾਰਣ ਰੇਟ ਨਾ ਵਧਾ ਸਕਣ। ਹੁਣ ਜੇ ਪ੍ਰਾਇਮਰੀ ਸਟੀਲ ਨਿਰਮਤਾਵਾਂ ਨੇ ਰੇਟ ਘੱਟ ਨਾ ਕੀਤੇ ਤਾਂ ਚੀਨ ਤੋਂ ਸਟੀਲ ਦੀ ਦਰਾਮਦ ਇਕ ਵਾਰ ਮੁੜ ਵਧ ਸਕਦੀ ਹੈ।

ਇਹ ਵੀ ਪਡ਼੍ਹੋ : ਕਮਾਲ ਦਾ ਆਫ਼ਰ! 4 ਕਿਲੋ ਭੋਜਨ ਦੀ ਥਾਲੀ ਖਾਓ ਤੇ ਮੁਫ਼ਤ ’ਚ ਬੁਲੇਟ ਮੋਟਰਸਾਈਕਲ ਲੈ ਜਾਓ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News