ਇਸਪਾਤ ਉਦਯੋਗ ਨੂੰ 30 ਕਰੋੜ ਟਨ ਉਤਪਾਦਨ ਸਮਰੱਥਾ ਹਾਸਲ ਕਰਨ ਲਈ ਅਗਨੀਵੀਰਾਂ ਦੀ ਲੋੜ : ISA

06/24/2022 5:14:25 PM

ਨਵੀਂ ਦਿੱਲੀ–ਉਦਯੋਗ ਨੂੰ ‘ਅਗਨੀਵੀਰਾਂ’ ਦੀ ਲੋੜ ਸੀ ਅਤੇ ਇਨ੍ਹਾਂ ਦਾ ਹੁਨਰ ਦੇਸ਼ ਦੀ 30 ਕਰੋੜ ਟਨ ਇਸਪਾਤ ਉਤਪਾਦਨ ਸਮਰੱਥਾ ਦੇ ਟੀਚੇ ਨੂੰ ਪੂਰਾ ਕਰਨ ’ਚ ਮਦਦ ਕਰ ਸਕਦੀ ਹੈ। ਭਾਰਤੀ ਇਸਪਾਤ ਸੰਘ (ਆਈ. ਐੱਸ. ਏ.) ਨੇ ਸਰਕਾਰ ਦੀ ‘ਅਗਨੀਪਥ ਯੋਜਨਾ’ ਦਾ ਸਵਾਗਤ ਕਰਦੇ ਹੋਏ ਇਹ ਗੱਲ ਕਹੀ। ‘ਰਾਸ਼ਟਰੀ ਇਸਪਾਤ ਨੀਤੀ 2017’ ਦੇ ਤਹਿਤ ਸਰਕਾਰ ਨੇ ਦੇਸ਼ ਦੀ ਇਸਪਾਤ ਬਣਾਉਣ ਦੀ ਸਮਰੱਥਾ ਨੂੰ ਵਧਾ ਕੇ 30 ਕਰੋੜ ਟਨ ਕਰਨ ਦਾ ਅਹਿਮ ਟੀਚਾ ਹਾਸਲ ਕੀਤਾ ਸੀ। ਆਈ. ਐੱਸ. ਏ. ਦੇ ਪ੍ਰਧਾਨ ਦਿਲੀਪ ਓਮਨ ਨੇ ਬਿਆਨ ’ਚ ਕਿਹਾ ਕਿ ਭਾਰਤੀ ਇਸਪਾਤ ਉਦਯੋਗ ਸਰਕਾਰ ਦੀ ਇਸ ਪਹਿਲ ਦਾ ਸਮਰਥਨ ਕਰਦਾ ਹੈ। ਅਗਨੀਪਥ ਯੋਜਨਾ ਸਭ ਤੋਂ ਹਿਤਕਾਰੀ ਸਾਬਤ ਹੋਵੇਗੀ। ਰਾਸ਼ਟਰੀ ਇਸਪਾਤ ਨੀਤੀ ਦੇ ਤਹਿਤ ਉਦਯੋਗ ਨੂੰ 30 ਕਰੋੜ ਉਤਪਾਦਨ ਸਮਰੱਥਾ ਦੇ ਟੀਚੇ ਤੱਕ ਪਹੁੰਚਣ ਲਈ ਅਜਿਹੇ ਲੱਖਾਂ ਸਿੱਖਿਅਤ ਅਤੇ ਅਨੁਸ਼ਾਸਿਤ ਮਰਦਾਂ ਅਤੇ ਔਰਤਾਂ ਦੀ ਲੋੜ ਹੈ।
ਓਮਨ ਨੇ ਕਿਹਾ ਕਿ ਇਸ ਟੀਚੇ ਨੂੰ ਪੂਰਾ ਕਰਨ ਲਈ ਅਗਨੀਪਥ ਯੋਜਨਾ ਦੇ ਤਹਿਤ ਉੱਚ ਸਿਖਲਾਈ ਪ੍ਰਾਪਤ ਅਗਨੀਵੀਰਾਂ ਤੋਂ ਬਿਹਤਰ ਕੁੱਝ ਨਹੀਂ ਹੋ ਸਕਦਾ ਹੈ। ਓਮਨ ਇਸਪਾਤ ਨਿਰਮਾਤਾ ਏ. ਐੱਮ. ਐੱਨ. ਐੱਸ. ਇੰਡੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਹਨ। ਆਈ. ਐੱਸ. ਏ. ਦੇ ਜਨਰਲ ਸਕੱਤਰ ਆਲੋਕ ਸਹਾਏ ਨੇ ਕਿਹਾ ਕਿ ‘ਅਗਨੀਪਥ’ ਸਰਕਾਰ ਦੀ ਇਕ ਮੈਂਟਰ ਯੋਜਨਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਅਸਲ ’ਚ ‘ਸਕਿੱਲ ਸਿਕਿਓਰ ਇੰਡੀਆ’ ਲਈ ਇਕ ਅੰਦੋਲਨ ਹੈ। ਦੇਸ਼ ਪ੍ਰਤੀ ਸਮਰਪਣ, ਕੰਮ ਪ੍ਰਤੀ ਇਕਾਗਰਤਾ, ਵਚਨਬੱਧਤਾ, ਇਮਾਨਦਾਰੀ ਅਤੇ ਅਨੁਸ਼ਾਸਨ ਇਹ ਸਾਰੇ ਗੁਣ ਲਗਭਗ 4 ਸਾਲਾਂ ਦੇ ਅੰਦਰ ਅਗਨੀਪਥ ਯੋਜਨਾ ਦੇ ਤਹਿਤ ਸਿਖਲਾਈ ਪ੍ਰਾਪਤ ਸਾਰੇ ਅਗਨੀਵੀਰਾਂ ’ਚ ਹੋਣਗੇ ਜੋ ਸਾਰੇ ਮਾਲਕਾਂ ਲਈ ਬੇਹੱਦ ਲਾਹੇਵੰਦ ਹੈ।


Aarti dhillon

Content Editor

Related News