ਸੂਬਿਆਂ ਦਾ ਵਿੱਤੀ ਘਾਟਾ ਘੱਟ ਹੋ ਕੇ 4.1 ਫੀਸਦੀ ਰਹਿਣ ਦਾ ਅਨੁਮਾਨ : ਇੰਡੀਆ ਰੇਟਿੰਗ’

Saturday, Aug 28, 2021 - 12:06 AM (IST)

ਸੂਬਿਆਂ ਦਾ ਵਿੱਤੀ ਘਾਟਾ ਘੱਟ ਹੋ ਕੇ 4.1 ਫੀਸਦੀ ਰਹਿਣ ਦਾ ਅਨੁਮਾਨ : ਇੰਡੀਆ ਰੇਟਿੰਗ’

ਮੁੰਬਈ (ਭਾਸ਼ਾ)–ਇੰਡੀਆ ਰੇਟਿੰਗਸ ਐਂਡ ਰਿਸਰਚ ਨੇ ਕਿਹਾ ਕਿ ਉਸ ਨੂੰ ਉਮੀਦ ਹੈ ਕਿ ਦੇਸ਼ ’ਚ ਸੂਬਿਆਂ ਦਾ ਵਿੱਤੀ ਘਾਟਾ ਘੱਟ ਹੋ ਕੇ ਚਾਲੂ ਵਿੱਤੀ ਸਾਲ ’ਚ 4.1 ਫੀਸਦੀ ’ਤੇ ਰਹਿ ਸਕਦਾ ਹੈ। ਇਸ ਤੋਂ ਪਹਿਲਾਂ ਇਸ ਦੇ 4.3 ਫੀਸਦੀ ਰਹਿਣ ਦਾ ਅਨੁਮਾਨ ਜਤਾਇਆ ਗਿਆ ਸੀ। ਵਿੱਤੀ ਸਾਲ 2021-22 ’ਚ ਵਿੱਤੀ ਘਾਟੇ ਦੇ ਆਪਣੇ ਅਨੁਮਾਨ ’ਚ ਮਾਮੂਲੀ ਕਮੀ ਦੇ ਨਾਲ ਹੀ ਰੇਟਿੰਗ ਏਜੰਸੀ ਨੂੰ ਉਮੀਦ ਹੈ ਕਿ ਚਾਲੂ ਵਿੱਤੀ ਸਾਲ ’ਚ ਕੁੱਲ ਕਰਜ਼ਾ-ਜੀ. ਡੀ. ਪੀ. ਅਨੁਪਾਤ 34 ਫੀਸਦੀ ਦੇ ਪਿਛਲੇ ਅਨੁਮਾਨ ਦੇ ਮੁਕਾਬਲੇ ਘੱਟ ਹੋ ਕੇ 32.4 ਫੀਸਦੀ ਰਹਿ ਸਕਦਾ ਹੈ।

ਇਹ ਵੀ ਪੜ੍ਹੋ : ਅਫਗਾਨਿਸਤਾਨ ਤੋਂ ਆਉਣ ਵਾਲੇ 4,000 ਲੋਕਾਂ ਦੇ ਰਹਿਣ ਦੀ ਵਿਵਸਥਾ ਕਰ ਰਿਹੈ ਪਾਕਿ

ਇੰਡੀਆ ਰੇਟਿੰਗਸ ਨੇ ਕਿਹਾ ਕਿ ਹੁਣ ਅਸੀਂ ਉਮੀਦ ਕਰਦੇ ਹਾਂ ਕਿ ਸੂਬਿਆਂ ਦਾ ਕੁੱਲ ਮਾਲੀ ਘਾਟਾ ਵਿੱਤੀ ਸਾਲ 2021-22 ’ਚ ਕੁੱਲ ਘਰੇਲੂ ਉਤਪਾਦ ਦਾ 1.3 ਫੀਸਦੀ ਰਹੇਗਾ ਜਦ ਕਿ ਪਹਿਲਾਂ ਇਸ ਦੇ 1.5 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਗਿਆ ਸੀ। ਏਜੰਸੀ ਨੇ 14 ਸੂਬਿਆਂ ਦੇ ਪਹਿਲੀ ਤਿਮਾਹੀ ਦੇ ਅੰਕੜਿਆਂ ਦੇ ਵਿਸ਼ਲੇਸ਼ਣ ’ਚ ਦੇਖਿਆ ਕਿ ਇਸ ਦੌਰਾਨ ਸੂਬਿਆਂ ਦੀਆਂ ਕੁੱਲ ਮਾਲੀਆ ਪ੍ਰਾਪਤੀਆਂ 30.8 ਫੀਸਦੀ ਵਧ ਕੇ 3.95 ਲੱਖ ਕਰੋੜ ਰੁਪਏ ਹੋ ਗਈਆਂ।

ਇਹ ਵੀ ਪੜ੍ਹੋ : ਅਮਰੀਕਾ : ਜਸਟਿਸ ਵਿਭਾਗ ਕਰੇਗਾ ਨਿਊਯਾਰਕ ਸਿਟੀ ਜੇਲ੍ਹ ਨੂੰ ਬੰਦ

ਹਾਲਾਂਕਿ ਉਸ ਦਾ ਕਹਿਣਾ ਹੈ ਕਿ ਇਹ ਵਾਧਾ ਪਿਛਲੇ ਸਾਲ ਦੇ ਘੱਟ ਤੁਲਨਾਤਮਕ ਆਧਾਰ ’ਤੇ ਹਾਸਲ ਕੀਤਾ ਗਿਆ ਹੈ। ਏਜੰਸੀ ਨੇ ਇਸ ਤੋਂ ਅੱਗੇ ਕਿਹਾ ਕਿ 14 ਸੂਬਿਆਂ ਦੀ ਖੁਦ ਦੀ ਟੈਕਸ ਪ੍ਰਾਪਤੀ ਅਤੇ ਗੈਰ ਟੈਕਸ ਮਾਲੀਆ ਪ੍ਰਾਪਤੀ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ’ਚ ਸਾਲਾਨਾ ਆਧਾਰ ’ਤੇ ਕ੍ਰਮਵਾਰ 77 ਫੀਸਦੀ ਅਤੇ 46 ਫੀਸਦੀ ਦਾ ਵਾਧਾ ਰਿਹਾ ਹੈ। ਇਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਇਨ੍ਹਾਂ ਸੂਬਿਆਂ ਦਾ ਮਾਲੀਆ ਸੰਗ੍ਰਹਿ ਕੋਵਿਡ ਦੀ ਦੂਜੀ ਲਹਿਰ ਦਰਮਿਆਨ ਵੀ ਮਜ਼ਬੂਤ ਰਿਹਾ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News