SBI ਖਾਤਾਧਾਰਕਾਂ ਲਈ ਅਹਿਮ ਖ਼ਬਰ, ਬੈਂਕ ਨੇ ਇਨ੍ਹਾਂ ਨਿਯਮਾਂ 'ਚ ਕੀਤਾ ਬਦਲਾਅ

08/19/2020 11:15:09 AM

ਬਿਜਨੈੱਸ ਡੈਸਕ : ਜੇਕਰ ਤੁਹਾਡਾ SBI ਵਿਚ ਹੈ ਖਾਤਾ ਹੈ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ, ਕਿਉਂਕਿ ਇਸ ਹਫਤੇ SBI ਨੇ ਆਪਣੇ ਕਈ ਨਿਯਮਾਂ ਵਿਚ ਬਦਲਾਅ ਕੀਤੇ ਹਨ। ਇਹ ਨਿਯਮ ATM ਲੈਣ-ਦੇਣ, ਮਿਨੀਮਮ ਬੈਲੇਂਸ ਅਤੇ ਐਸ.ਐਮ.ਐਸ. ਚਾਰਜਸ ਨੂੰ ਲੈ ਕੇ ਹਨ।

ਇਹ ਵੀ ਪੜ੍ਹੋ: ਜਲਦ ਇਹ 4 ਸਰਕਾਰੀ ਬੈਂਕ ਹੋਣਗੇ ਪ੍ਰਾਈਵੇਟ, ਸਰਕਾਰ ਨੇ ਤੇਜ਼ ਕੀਤੀ ਹਿੱਸੇਦਾਰੀ ਵੇਚਣ ਦੀ ਪ੍ਰਕਿਰਿਆ

ਭਾਰਤੀ ਸਟੇਟ ਬੈਂਕ ਨੇ 1 ਜੁਲਾਈ ਤੋਂ ਆਪਣੇ ਏ.ਟੀ.ਐਮ. ਨਿਕਾਸੀ ਨਿਯਮਾਂ ਵਿਚ ਬਦਲਾਅ ਕੀਤਾ ਹੈ। ਜੇਕਰ ਇਨ੍ਹਾਂ ਨਿਯਮਾਂ ਦਾ ਪਾਲਣ ਨਾ ਕੀਤਾ ਗਿਆ ਤਾਂ ਗਾਹਕਾਂ ਨੂੰ ਜੁਰਮਾਨਾ ਲੱਗੇਗਾ। ਭਾਰਤੀ ਸਟੇਟ ਬੈਂਕ ਦੀ ਅਧਿਕਾਰਤ ਵੈਬਸਾਈਟ sbi.co.in 'ਤੇ ਉਪਲੱਬਧ ਜਾਣਕਾਰੀ ਮੁਤਾਬਕ S29 ਮੈਟਰੋ ਸ਼ਹਿਰਾਂ ਵਿਚ ਆਪਣੇ ਨਿਯਮਤ ਬਚਤ ਖਾਤਾਧਾਰਕਾਂ ਨੂੰ ਏ.ਟੀ.ਐਮ. 'ਚੋਂ ਇਕ ਮਹੀਨੇ ਵਿਚ 8 ਵਾਰ ਫਰੀ ਲੈਣ-ਦੇਣ ਕਰਣ ਦੀ ਇਜਾਜ਼ਤ ਦਿੰਦਾ ਹੈ। ਫਰੀ ਟਰਾਂਜੈਕਸ਼ਨ ਦੀ ਲਿਮਟ ਪਾਰ ਕਰਣ ਤੇ ਗਾਹਕਾਂ ਤੋਂ ਹਰ ਇਕ ਲੈਣ-ਦੇਣ 'ਤੇ ਚਾਰਜ ਲਿਆ ਜਾਂਦਾ ਹੈ।

ਇਹ ਵੀ ਪੜ੍ਹੋ: WWE ਦੀ ਲੈਸਬੀਅਨ ਰੈਸਲਰ ਨੂੰ ਅਗਵਾ ਕਰਨ ਦੀ ਕੋਸ਼ਿਸ਼, ਘਰ 'ਚ ਦਾਖ਼ਲ ਹੋਇਆ 'ਸਿਰਫਿਰਾ ਆਸ਼ਿਕ'

SBI ਨੇ 18 ਅਗਸਤ ਨੂੰ ਆਪਣੇ ਗਾਹਕਾਂ ਨੂੰ ਵੱਡਾ ਤੋਹਫ਼ਾ ਦਿੰਦੇ ਹੋਏ ਜਾਣਕਾਰੀ ਦਿੱਤੀ ਹੈ ਕਿ ਹੁਣ ਬਚਤ ਖਾਤਾਧਾਰਕਾਂ ਤੋਂ ਬੈਂਕ ਐਸ.ਐਮ.ਐਸ. ਚਾਰਜਸ ਨਹੀਂ ਲਵੇਗਾ। ਉਸ ਨੇ ਇਹ ਫ਼ੀਸ ਮਾਫ ਕਰ ਦਿੱਤੀ ਹੈ। ਉਥੇ ਹੀ ਐਸ.ਬੀ.ਆਈ. ਨੇ ਏ.ਟੀ.ਐਮ. ਵਿਚੋਂ 10 ਹਜ਼ਾਰ ਰੁਪਏ ਤੋਂ ਜ਼ਿਆਦਾ ਨਕਦ ਨਿਕਾਸੀ ਦੇ ਨਿਯਮਾਂ ਵਿਚ ਵੀ ਬਦਲਾਅ ਕੀਤਾ ਹੈ। ਹੁਣ ਜੇਕਰ ਤੁਸੀਂ ਐਸ.ਬੀ.ਆਈ. ਦੇ ਏ.ਟੀ.ਐਮ. ਵਿਚੋਂ 10 ਹਜ਼ਾਰ ਰੁਪਏ ਤੋਂ ਜ਼ਿਆਦਾ ਰਕਮ ਕੱਢਦੇ ਹੋ ਤਾਂ ਤੁਹਾਨੂੰ ਓ.ਟੀ.ਪੀ. ਦੀ ਜ਼ਰੂਰਤ ਹੋਵੇਗੀ। ਬੈਂਕ ਦੀ ਇਸ ਸਹੂਲਤ ਤਹਿਤ ਖਾਤਾਧਾਰਕਾਂ ਨੂੰ ਰਾਤ ਦੇ 8 ਵਜੇ ਤੋਂ ਲੈ ਕੇ ਸਵੇਰ ਦੇ 8 ਵਜੇ ਤੱਕ SBI ਦੇ ਏ.ਟੀ.ਐਮ. ਵਿਚੋਂ ਕੈਸ਼ ਕੱਢਾਉਣ ਲਈ ਓ.ਟੀ.ਪੀ. ਦੀ ਜ਼ਰੂਰਤ ਹੋਵੇਗੀ। ਬੈਂਕ ਦੀ ਇਹ ਸਹੂਲਤ ਖਾਤਾਧਾਰਕਾਂ ਨੂੰ ਸਿਰਫ਼ SBI ਦੇ ਏ.ਟੀ.ਐਮ. ਵਿਚ ਮਿਲੇਗੀ। ਜੇਕਰ ਤੁਸੀਂ ਬਾਕੀ ਕਿਸੇ ਦੂਜੇ ਏ.ਟੀ.ਐਮ. ਵਿਚੋਂ ਕੈਸ਼ ਕੱਢਾਉਂਦੇ ਹੋ ਤਾਂ ਇਹ ਨਿਯਮ ਉਥੇ ਲਾਗੂ ਨਹੀਂ ਹੋਵੇਗਾ, ਯਾਨੀ ਕਿ ਤੁਹਾਨੂੰ ਕਿਸੇ ਓ.ਟੀ.ਪੀ. ਦੀ ਜ਼ਰੂਰਤ ਨਹੀਂ ਹੋਵੇਗੀ। ਇਸ ਤੋਂ ਇਲਾਵਾ S29 ਨੇ ਬਚਤ ਖਾਤਾਧਾਰਕਾਂ ਤੋਂ ਮਾਸਿਕ ਘੱਟ ਤੋਂ ਘੱਟ ਰਾਸ਼ੀ ਨਾ ਰੱਖਣ 'ਤੇ ਵੀ ਫ਼ੀਸ ਨਹੀਂ ਲਵੇਗਾ। ਐਸ.ਬੀ.ਆਈ.  ਦੇ 44 ਕਰੋੜ ਤੋਂ ਜ਼ਿਆਦਾ ਬਚਤ ਖਾਤਾਧਾਰਕਾਂ ਨੂੰ ਇਹ ਸਹੂਲਤ ਮਿਲੇਗੀ।

ਇਹ ਵੀ ਪੜ੍ਹੋ: ਰੋਮਾਂਟਿਕ ਹੋਏ ਹਾਰਦਿਕ ਪੰਡਯਾ ਅਤੇ ਨਤਾਸ਼ਾ, ਪ੍ਰਸ਼ੰਸਕ ਬੋਲੇ- 'ਬਸ ਕਰ ਪਗਲੇ, ਮਾਰ ਡਾਲੇਗਾ ਕਿਆ'


cherry

Content Editor

Related News