SBI ਬੰਦ ਕਰਨ ਜਾ ਰਿਹੈ ਇਹ 4 ਸੇਵਾਵਾਂ, ਤੁਹਾਡਾ ਵੀ ਹੈ ਖਾਤਾ ਤਾਂ ਹੋ ਜਾਓ ਅਲਰਟ

10/29/2018 3:55:40 PM

ਨਵੀਂ ਦਿੱਲੀ— ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਅਗਲੇ ਦੋ ਮਹੀਨਿਆਂ ਅੰਦਰ ਆਪਣੀ ਚਾਰ ਬੈਂਕਿੰਗ ਸੇਵਾਵਾਂ ਨੂੰ ਗਾਹਕਾਂ ਲਈ ਬੰਦ ਕਰਨ ਜਾ ਰਿਹਾ ਹੈ। ਉੱਥੇ ਹੀ, ਜੇਕਰ ਤੁਹਾਡੇ ਕੋਲ ਮੈਗਨੇਟਿਕ ਸਟ੍ਰਿਪ ਵਾਲਾ ਏ. ਟੀ. ਐੱਮ. ਕਾਰਡ ਹੈ, ਤਾਂ ਇਹ ਇਸ ਸਾਲ ਸਿਰਫ ਦਸੰਬਰ ਮਹੀਨੇ ਤਕ ਹੀ ਕੰਮ ਕਰੇਗਾ, ਭਾਵੇਂ ਕਿ ਇਸ ਦੀ ਵੈਲਡਿਟੀ ਕੋਈ ਵੀ ਹੋਵੇ। ਐੱਸ. ਬੀ. ਆਈ. ਨਕਦ ਪੈਸੇ ਕਢਾਉਣ 'ਤੇ ਵੀ ਕੁਝ ਪਾਬੰਦੀ ਲਾਉਣ ਜਾ ਰਿਹਾ ਹੈ ਅਤੇ ਇਸ ਦੇ ਨਾਲ ਹੀ ਆਨਲਾਈਨ ਬੈਂਕਿੰਗ ਸੇਵਾਵਾਂ ਨਾਲ ਜੁੜੇ ਨਿਯਮਾਂ 'ਚ ਵੀ ਕੁਝ ਬਦਲਾਅ ਹੋਣ ਜਾ ਰਹੇ ਹਨ। ਜੇਕਰ ਤੁਸੀਂ ਭਾਰਤੀ ਸਟੇਟ ਬੈਂਕ ਦੇ ਗਾਹਕ ਹੋ ਤਾਂ ਤੁਹਾਡੇ ਲਈ ਇਹ ਸਭ ਜਾਣਨਾ ਕਾਫੀ ਮਹੱਤਵਪੂਰਨ ਹੈ। ਆਓ ਜਾਣਦੇ ਹਾਂ ਐੱਸ. ਬੀ. ਆਈ. ਵੱਲੋਂ ਕੀ ਨਵੇਂ ਨਿਯਮ ਲਾਗੂ ਕੀਤੇ ਜਾਣ ਵਾਲੇ ਹਨ :—

PunjabKesari

ਏ. ਟੀ. ਐੱਮ. 'ਚੋਂ ਪੈਸੇ ਕਢਾਉਣ ਦੀ ਲਿਮਟ : 31 ਅਕਤੂਬਰ ਤੋਂ ਬਾਅਦ ਜੋ ਵੀ ਗਾਹਕ ਕਲਾਸਿਕ ਅਤੇ ਮੈਸਟਰੋ ਏ. ਟੀ. ਐੱਮ.-ਕਮ-ਡੈਬਿਟ ਕਾਰਡ ਦਾ ਇਸਤੇਮਾਲ ਕਰਨਗੇ ਉਹ ਰੋਜ਼ਾਨਾ ਸਿਰਫ 20,000 ਰੁਪਏ ਹੀ ਕਢਾ ਸਕਣਗੇ। ਇਸ ਤੋਂ ਪਹਿਲਾਂ ਅਜਿਹੇ ਕਾਰਡਾਂ 'ਤੇ ਪੈਸੇ ਕਢਾਉਣ ਦੀ ਲਿਮਟ 40,000 ਰੁਪਏ ਸੀ ਪਰ ਐੱਸ. ਬੀ. ਆਈ. ਨੇ ਏ. ਟੀ. ਐੱਮ. ਧੋਖਾਧੜੀ ਨੂੰ ਰੋਕਣ ਦੇ ਇਰਾਦੇ ਨਾਲ ਲਿਮਟ ਘਟਾ ਦਿੱਤੀ ਤਾਂ ਕਿ ਡਿਜੀਟਲ ਟ੍ਰਾਂਜੈਕਸ਼ਨ ਨੂੰ ਵਾਧਾ ਦਿੱਤਾ ਜਾ ਸਕੇ। ਇਸ ਨਿਯਮ ਨਾਲ ਕਈ ਲੋਕ ਪ੍ਰਭਾਵਿਤ ਹੋ ਸਕਦੇ ਹਨ।

PunjabKesari

ਨਵੰਬਰ 'ਚ ਬੰਦ ਹੋ ਜਾਵੇਗਾ ਈ-ਵਾਲਿਟ SBI Buddy : ਭਾਰਤੀ ਸਟੇਟ ਬੈਂਕ ਆਪਣਾ ਮੋਬਾਇਲ ਵਾਲਿਟ ਐੱਸ. ਬੀ. ਆਈ. ਬੱਡੀ ਵੀ ਬੰਦ ਕਰਨ ਜਾ ਰਿਹਾ ਹੈ। ਐੱਸ. ਬੀ. ਆਈ. ਦਾ ਕਹਿਣਾ ਹੈ ਬੈਂਕ ਨੇ ਉਨ੍ਹਾਂ ਵਾਲਿਟ ਨੂੰ ਪਹਿਲਾਂ ਹੀ ਬੰਦ ਕਰ ਦਿੱਤਾ ਹੈ, ਜਿਨ੍ਹਾਂ 'ਚ ਕੋਈ ਬੈਲੰਸ ਨਹੀਂ ਸੀ। ਭਾਰਤੀ ਸਟੇਟ ਬੈਂਕ ਮੁਤਾਬਕ, ਐੱਸ. ਬੀ. ਆਈ. ਬੱਡੀ ਸਰਵਿਸ 30 ਨਵੰਬਰ 2018 ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਜਾਵੇਗੀ। ਇਸ ਦਾ ਮਤਲਬ ਹੈ ਕਿ ਜੇਕਰ ਤੁਹਾਡੇ ਵਾਲਿਟ 'ਚ ਪੈਸੇ ਹਨ, ਤਾਂ ਤੁਹਾਨੂੰ ਅਗਲੇ ਮਹੀਨੇ 30 ਤਰੀਕ ਤੋਂ ਪਹਿਲਾਂ ਇਹ ਪੈਸੇ ਆਪਣੇ ਬੈਂਕ ਖਾਤੇ 'ਚ ਟਰਾਂਸਫਰ ਕਰਨੇ ਹੋਣਗੇ।

PunjabKesari

ਮੋਬਾਇਲ ਬੈਂਕਿੰਗ : ਐੱਸ. ਬੀ. ਆਈ. ਨੇ ਨੋਟੀਫਿਕੇਸ਼ਨ ਜ਼ਰੀਏ ਗਾਹਕਾਂ ਨੂੰ ਕਿਹਾ ਹੈ ਕਿ ਗਾਹਕ ਜੇਕਰ ਚਾਹੁੰਦੇ ਹਨ ਕਿ ਉਨ੍ਹਾਂ ਦੀ ਇੰਟਰਨੈੱਟ ਬੈਂਕਿੰਗ ਸਰਵਿਸ ਚੱਲਦੀ ਰਹੇ ਤਾਂ ਉਨ੍ਹਾਂ ਨੂੰ ਆਪਣਾ ਮੋਬਾਇਲ ਨੰਬਰ ਬੈਂਕ ਖਾਤੇ ਨਾਲ ਲਿੰਕ ਕਰਾਉਣਾ ਹੋਵੇਗਾ। ਜਿਹੜੇ ਗਾਹਕ 1 ਦਸੰਬਰ 2018 ਤੋਂ ਪਹਿਲਾਂ ਬੈਂਕ 'ਚ ਜਾ ਕੇ ਨੰਬਰ ਰਜਿਸਟਰ ਨਹੀਂ ਕਰਾਉਣਗੇ ਉਨ੍ਹਾਂ ਦੀ ਇੰਟਰਨੈੱਟ ਬੈਂਕਿੰਗ ਬਲਾਕ ਹੋ ਜਾਵੇਗੀ। ਭਾਰਤੀ ਸਟੇਟ ਬੈਂਕ ਦੇ ਗਾਹਕਾਂ ਨੂੰ ਮੋਬਾਇਲ ਨੰਬਰ ਰਜਿਸਟਰ ਕਰਾਉਣ ਲਈ ਉਸ ਬਰਾਂਚ 'ਚ ਜਾਣਾ ਹੋਵੇਗਾ ਜਿੱਥੇ ਉਨ੍ਹਾਂ ਦਾ ਖਾਤਾ ਹੈ।

PunjabKesari

ਡੈਬਿਟ ਕਾਰਡ : ਰਿਜ਼ਰਵ ਬੈਂਕ ਦੇ ਹੁਕਮਾਂ ਮੁਤਾਬਕ, ਐੱਸ. ਬੀ. ਆਈ. ਨੇ ਗਾਹਕਾਂ ਨੂੰ ਪੁਰਾਣਾ ਮੈਗਨੇਟਿਕ ਸਟ੍ਰਿਪ ਵਾਲਾ ਡੈਬਿਟ ਕਾਰਡ ਬਦਲਣ ਲਈ ਕਿਹਾ ਹੈ। ਇਹ ਕਾਰਡ 31 ਦਸੰਬਰ 2018 ਤੋਂ ਕੰਮ ਕਰਨਾ ਬੰਦ ਕਰ ਦੇਣਗੇ। ਆਰ. ਬੀ. ਆਈ. ਨੇ ਇਹ ਕਦਮ ਗਾਹਕਾਂ ਦੇ ਕਾਰਡ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਚੁੱਕਿਆ ਹੈ। ਇਨ੍ਹਾਂ ਦੀ ਜਗ੍ਹਾ ਨਵਾਂ ਈ. ਐੱਮ. ਵੀ. ਚਿਪ ਕਾਰਡ ਦਿੱਤਾ ਜਾ ਰਿਹਾ ਹੈ। ਮੈਗਨੇਟਿਕ ਸਟ੍ਰਿਪ ਪੁਰਾਣੀ ਤਕਨਾਲੋਜੀ ਹੋ ਚੁੱਕੀ ਹੈ ਅਤੇ ਅਜਿਹੇ ਕਾਰਡ ਬਣਾਉਣੇ ਵੀ ਬੰਦ ਕਰ ਦਿੱਤੇ ਗਏ ਹਨ। ਇਹ ਕਾਰਡ ਪੂਰੀ ਤਰ੍ਹਾਂ ਸਕਿਓਰ ਨਹੀਂ ਸਨ। ਇਹੀ ਵਜ੍ਹਾ ਹੈ ਕਿ ਇਨ੍ਹਾਂ ਨੂੰ ਬੰਦ ਕੀਤਾ ਕੀਤਾ ਜਾ ਰਿਹਾ ਹੈ। ਜਿਨ੍ਹਾਂ ਦਾ ਮੈਗਨੇਟਿਕ ਡੈਬਿਟ ਕਾਰਡ ਬਲਾਕ ਹੋ ਚੁੱਕਾ ਹੈ, ਉਨ੍ਹਾਂ ਨੂੰ ਈ. ਐੱਮ. ਵੀ. ਚਿਪ ਕਾਰਡ ਮੁਫਤ ਦਿੱਤਾ ਜਾ ਰਿਹਾ ਹੈ।


Related News