ਸਟੇਟ ਬੈਂਕ ਦੇ ਗਾਹਕਾਂ ਨੂੰ ਝਟਕਾ, ਬਚਤ ਖਾਤੇ ''ਤੇ ਵਿਆਜ ਦਰ ''ਚ ਕੀਤੀ ਕਟੌਤੀ
Wednesday, Jun 03, 2020 - 06:58 PM (IST)
ਮੁੰਬਈ — ਕੋਰੋਨਾ ਵਾਇਰਸ ਨੇ ਸਿਹਤ ਦੇ ਨਾਲ-ਨਾਲ ਹਰੇਕ ਵਿਅਕਤੀ ਦੀ ਜੇਬ 'ਤੇ ਵੀ ਅਸਰ ਪਾਉਣਾ ਸ਼ੁਰੂ ਕਰ ਦਿੱਤਾ ਹੈ। ਹਰ ਸੈਕਟਰ 'ਤੇ ਇਸ ਦਾ ਅਸਰ ਦਿਖਾਈ ਦੇ ਰਿਹਾ ਹੈ। ਲੋਕ ਆਪਣੀ ਬਚਤ ਦਾ ਪੈਸਾ ਬੈਂਕਾਂ ਵਿਚ ਇਸ ਕਾਰਨ ਜਮ੍ਹਾਂ ਕਰਦੇ ਹਨ ਤਾਂ ਜੋ ਉਨ੍ਹਾਂ ਨੂੰ ਵਿੱਤੀ ਸੁਰੱਖਿਆ ਦੇ ਨਾਲ-ਨਾਲ ਵਿਆਜ ਵੀ ਮਿਲੇ। ਪਰ ਗਲੋਬਲ ਮੰਦੀ ਵਿਚਕਾਰ ਦੇਸ਼ ਭਰ ਦੇ ਬੈਂਕ ਵਿਆਜ ਦਰਾਂ ਵਿਚ ਕਟੌਤੀ ਕਰ ਰਹੇ ਹਨ।
ਭਾਰਤੀ ਸਟੇਟ ਬੈਂਕ ਨੇ ਬਚਤ ਖਾਤਿਆਂ 'ਤੇ ਸਾਲਾਨਾ ਵਿਆਜ ਦਰ 0.05 ਫੀਸਦੀ ਘਟਾ ਕੇ 2.70 ਫੀਸਦੀ ਕਰ ਦਿੱਤੀ ਹੈ। ਬੈਂਕ ਦੀ ਵੈਬਸਾਈਟ 'ਤੇ ਮੌਜੂਦ ਸੂਚਨਾ ਦੇ ਮੁਤਾਬਕ ਸੋਧੀਆਂ ਹੋਈਆਂ ਵਿਆਜ ਦਰਾਂ 31 ਮਈ ਤੋਂ ਲਾਗੂ ਹੋ ਗਈਆਂ ਹਨ। ਮੌਜੂਦਾ ਵਿੱਤੀ ਸਾਲ ਵਿਚ ਸਟੇਟ ਬੈਂਕ ਨੇ ਦੂਜੀ ਵਾਰ ਬਚਤ ਖਾਤੇ 'ਤੇ ਵਿਆਜ ਦਰਾਂ ਵਿਚ ਕਟੌਤੀ ਕੀਤੀ ਹੈ। ਇਸ ਤੋਂ ਪਹਿਲਾਂÎ ਅਪ੍ਰੈਲ ਵਿਚ ਬੈਂਕ ਨੇ ਸਾਰੀਆਂ ਸਲੈਬ ਵਿਚ ਬਚਤ ਬੈਂਕ ਖਾਤੇ 'ਤੇ ਵਿਆਜ ਦਰ ਨੂੰ 0.25 ਫੀਸਦੀ ਘਟਾ ਕੇ 2.75 ਫੀਸਦੀ ਕਰ ਦਿੱਤਾ ਸੀ। ਬਚਤ ਖਾਤੇ ਲਈ ਬੈਂਕ ਦੇ ਦੋ ਸਲੈਬ ਇਕ ਲੱਖ ਰੁਪਏ ਤੱਕ ਅਤੇ ਦੂਜੀ ਇਕ ਲੱਖ ਤੋਂ ਵਧ ਦੀ ਹੈ।
ਇਸ ਤੋਂ ਇਲਾਵਾ ਬੈਂਕ ਨੇ 27 ਮਈ ਨੂੰ ਸਾਰੀਆਂ ਮਿਆਦ ਪੂਰੀ ਹੋਣ ਦੀ ਮਿਆਦ ਦੇ ਪ੍ਰਚੂਨ ਅਵਧੀ ਜਮ੍ਹਾਂ ਦਰਾਂ ਵਿਚ 0.40 ਪ੍ਰਤੀਸ਼ਤ ਦੀ ਕਟੌਤੀ ਕੀਤੀ ਸੀ।
ਇਹ ਵੀ ਪੜ੍ਹੋ : ਗ੍ਰਹਿ ਮੰਤਰਾਲੇ ਨੇ ਇਨ੍ਹਾਂ ਵਿਦੇਸ਼ੀ ਨਾਗਰਿਕਾਂ ਨੂੰ ਭਾਰਤ ਆਉਣ ਦੀ ਦਿੱਤੀ ਆਗਿਆ