ਟਰੇਨ ਚਲਾਉਣ ਲਈ ਲਗਾਏ ਗਏ ਸੌਰ ਊਰਜਾ ਯੰਤਰ ''ਚ ਉਤਪਾਦਨ ਸ਼ੁਰੂ

Friday, Jul 10, 2020 - 01:54 AM (IST)

ਟਰੇਨ ਚਲਾਉਣ ਲਈ ਲਗਾਏ ਗਏ ਸੌਰ ਊਰਜਾ ਯੰਤਰ ''ਚ ਉਤਪਾਦਨ ਸ਼ੁਰੂ

ਨਵੀਂ ਦਿੱਲੀ–ਸੌਰ ਊਰਜਾ ਟਰੇਨ ਚਲਾਉਣ ਲਈ ਮੱਧ ਪ੍ਰਦੇਸ਼ ਦੇ ਬੀਨਾ 'ਚ ਲਗਾਏ ਗਏ ਯੰਤਰ 'ਚ ਬਿਜਲੀ ਉਤਪਾਦਨ ਸ਼ੁਰੂ ਹੋ ਗਿਆ ਹੈ। ਦੁਨੀਆ 'ਚ ਇਹ ਪਹਿਲਾ ਮੌਕਾ ਹੈ ਜਦੋਂ ਸੌਰ ਊਰਜਾ ਦਾ ਇਸਤੇਮਾਲ ਟਰੇਨ ਚਲਾਉਣ ਲਈ ਕੀਤਾ ਜਾ ਰਿਹਾ ਹੈ। ਬੀਨਾ 'ਚ ਰੇਲਵੇ ਦੀ ਖਾਲੀ ਪਈ ਜ਼ਮੀਨ 'ਤੇ 1.7 ਮੈਗਾਵਾਟ ਦਾ ਯੰਤਰ ਲਗਾਇਆ ਗਿਆ ਹੈ ਜਿਸ ਨੂੰ 25 ਕੇ. ਵੀ. ਦੇ ਓਵਰਹੈੱਡ ਲਾਈਨ ਨਾਲ ਜੋੜਿਆ ਗਿਆ ਹੈ।

ਭਾਰਤ ਹੈਵੀ ਇਲੈਕਟ੍ਰੀਕਲਸ ਲਿਮਟਡ (ਭੇਲ) ਅਤੇ ਭਾਰਤੀ ਰੇਲਵੇ ਵਲੋਂ ਸਾਂਝੇ ਤੌਰ 'ਤੇ ਇਹ ਯੰਤਰ ਲਗਾਇਆ ਗਿਆ ਹੈ। ਟਰੇਨ ਚਲਾਉਣ  ਲਈ ਏ. ਸੀ. ਧਾਰਾ ਦਾ ਇਸਤੇਮਾਲ ਹੁੰਦਾ ਹੈ ਜਦੋਂ ਕਿ ਸੌਰ ਯੰਤਰ 'ਚ ਡੀ. ਸੀ. ਧਾਰਾ ਵਾਲੀ ਬਿਜਲੀ ਦਾ ਉਤਪਾਦਨ ਹੁੰਦਾ ਹੈ। ਡੀ. ਸੀ. ਧਾਰਾ ਨੂੰ ਇਕ ਫੇਜ਼ ਵਾਲੀ ਏ. ਸੀ. ਧਾਰਾ 'ਚ ਬਦਲਣ ਲਈ ਵਿਸ਼ੇਸ਼ ਤਕਨੀਕ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਤੋਂ ਬਾਅਦ ਇਸ ਨਾਲ ਸਿੱਧੇ ਓਵਰਹੈੱਡ ਲਾਈਨ ਨੂੰ ਸਪਲਾਈ ਕੀਤੀ ਜਾ ਸਕੇਗੀ। ਇਸ ਯੰਤਰ ਦੀ ਸਲਾਨਾ ਉਤਪਾਦਨ ਸਮਰੱਥਾ 25 ਲੱਖ ਯੂਨਿਟ ਹੈ, ਜਿਸ ਨਾਲ ਰੇਲਵੇ ਨੂੰ 1.37 ਕਰੋੜ ਰੁਪਏ ਦੀ ਬੱਚਤ ਹੋਵੇਗੀ।

ਸੌਰ ਊਰਜਾ ਦੇ ਇਤਿਹਾਸ 'ਚ ਫੈਸਲਾਕੁੰਨ ਪ੍ਰਾਪਤੀ : ਭੇਲ
ਭੇਲ ਨੇ ਅੱਜ ਦੱਸਿਆ ਕਿ ਇਹ ਸੌਰ ਊਰਜਾ ਦੇ ਇਤਿਹਾਸ 'ਚ ਫੈਸਲਾਕੁੰਨ ਪ੍ਰਾਪਤੀ ਹੈ। ਭੇਲ ਨੇ ਯੋਜਨਾ 'ਚ ਯੰਤਰ ਦੀ ਡਿਜ਼ਾਈਨਿੰਗ, ਇੰਜੀਨੀਅਰਿੰਗ, ਉਸ ਨਾਲ ਜੁੜੇ ਨਿਰਮਾਣ, ਸਪਲਾਈ, ਪਰੀਖਣ ਅਤੇ ਉਤਪਾਦਨ ਸ਼ੁਰੂ ਕਰਨ ਦੀ ਜਿੰਮੇਵਾਰੀ ਨਿਭਾਈ ਹੈ। ਕੋਵਿਡ-19 ਕਾਰਣ ਹੋਏ ਸਮੇਂ ਦੇ ਨੁਕਸਾਨ ਨੂੰ ਛੱਡ ਦਿੱਤਾ ਜਾਵੇ ਤਾਂ ਭੂਮੀ ਸਰਵੇਖਣ ਤੋਂ ਬਾਅਦ ਸਾਢੇ 4 ਮਹੀਨੇ ਦੇ ਅੰਦਰ ਯੋਜਨਾ 'ਚ ਬਿਜਲੀ ਉਤਪਾਦਨ ਸ਼ੁਰੂ ਕਰ ਦਿੱਤਾ ਗਿਆ ਹੈ।
 


author

Karan Kumar

Content Editor

Related News