ਮਹਾਰਾਸ਼ਟਰ ''ਚ ਘਰ ਖਰੀਦਣਾ ਹੋਇਆ ਸਸਤਾ, ਮਿਲੀ ਇਹ ਵੱਡੀ ਰਾਹਤ

08/30/2020 7:11:32 PM

ਮੁੰਬਈ— ਮਹਾਰਾਸ਼ਟਰ ਸਰਕਾਰ ਵੱਲੋਂ 'ਸਟੈਂਪ ਡਿਊਟੀ' 'ਚ ਕਟੌਤੀ ਕਰਨ ਨਾਲ ਘਰ ਖਰੀਦਦਾਰਾਂ ਨੂੰ ਵੱਡੀ ਰਾਹਤ ਮਿਲੀ ਹੈ। ਹਾਲਾਂਕਿ, ਇਹ ਅਸਥਾਈ ਸਮੇਂ ਲਈ ਕੀਤੀ ਗਈ ਹੈ। ਰੀਅਲ ਅਸਟੇਟ ਕੰਪਨੀਆਂ ਦਾ ਮੰਨਣਾ ਹੈ ਕਿ ਸਟੈਂਪ ਡਿਊਟੀ 'ਚ ਕੀਤੀ ਗਈ ਕਟੌਤੀ ਨਾਲ ਗਾਹਕ ਘਰ ਖਰੀਦਣ ਦਾ ਫ਼ੈਸਲਾ ਲੈਣ ਲਈ ਉਤਸ਼ਾਹਤ ਹੋਣਗੇ।

ਰੀਅਲ ਅਸਟੇਟ ਕੰਪਨੀਆਂ ਦਾ ਕਹਿਣਾ ਹੈ ਕਿ ਇਸ ਨਾਲ ਬਣੇ ਬਣਾਏ ਰਿਹਾਇਸ਼ੀ ਫਲੈਟਾਂ ਦੀ ਮੰਗ ਨਿਰਮਾਣ ਅਧੀਨ ਫਲੈਟਾਂ ਦੀ ਤੁਲਨਾ 'ਚ ਜ਼ਿਆਦਾ ਵਧੇਗੀ।

ਮਹਾਰਾਸ਼ਟਰ ਸਰਕਾਰ ਨੇ ਬੁੱਧਵਾਰ ਨੂੰ 1 ਸਤੰਬਰ, 2020 ਤੋਂ 31 ਦਸੰਬਰ, 2020 ਤੱਕ ਸਟੈਂਪ ਡਿਊਟੀ 'ਚ ਤਿੰਨ ਫੀਸਦੀ ਅਤੇ 1 ਜਨਵਰੀ, 2021 ਤੋਂ 31 ਮਾਰਚ, 2021 ਤੱਕ ਦੋ ਫੀਸਦੀ ਦੀ ਕਟੌਤੀ ਕਰਨ ਦੀ ਘੋਸ਼ਣਾ ਕੀਤੀ ਸੀ। ਮੌਜੂਦਾ ਸਮੇਂ ਸ਼ਹਿਰੀ ਖੇਤਰਾਂ 'ਚ ਸਟੈਂਪ ਡਿਊਟੀ ਦੀ ਦਰ 5 ਫੀਸਦੀ ਅਤੇ ਪੇਂਡੂ ਖੇਤਰਾਂ 'ਚ 4 ਫੀਸਦੀ ਹੈ। ਗੋਦਰੇਜ ਪ੍ਰਾਪਰਟੀਜ਼ ਦੇ ਕਾਰਜਕਾਰੀ ਚੇਅਰਮੈਨ ਪੀਰੋਜਸ਼ਾ ਗੋਦਰੇਜ ਨੇ ਕਿਹਾ, ''ਮਹਾਰਾਸ਼ਟਰ ਸਰਕਾਰ ਵੱਲੋਂ ਸਟੈਂਪ ਡਿਊਟੀ ਨੂੰ ਅਸਥਾਈ ਤੌਰ 'ਤੇ ਘਟਾਉਣ ਦਾ ਫ਼ੈਸਲਾ ਇਕ ਸ਼ਾਨਦਾਰ ਕਦਮ ਹੈ। ਇਹ ਛੋਟ ਸਮੇਂ ਸਿਰ ਖਤਮ ਹੋ ਜਾਵੇਗੀ। ਇਸ ਪ੍ਰੋਤਸਾਹਨ ਨਾਲ ਘਰ ਖਰੀਦਣ ਦੀ ਉਡੀਕ 'ਚ ਬੈਠੇ ਗਾਹਕਾਂ ਨੂੰ ਤੁਰੰਤ ਫ਼ੈਸਲਾ ਲੈਣ 'ਚ ਸਹਾਇਤਾ ਮਿਲੇਗੀ।''


Sanjeev

Content Editor

Related News