ਕੀਮਤਾਂ ’ਤੇ ਰੋਕ ਲਾਉਣ ਲਈ ਭਾਰਤ ਤੋਂ 9.21 ਕਰੋੜ ਆਂਡਿਆਂ ਦਾ ਇੰਪੋਰਟ ਕਰੇਗਾ ਸ਼੍ਰੀਲੰਕਾ
Wednesday, Aug 30, 2023 - 10:13 AM (IST)

ਕੋਲੰਬੋ (ਭਾਸ਼ਾ)– ਸ਼੍ਰੀਲੰਕਾ ਨੇ ਭਾਰਤ ਤੋਂ 9.21 ਕਰੋੜ ਆਂਡੇ ਇੰਪੋਰਟ ਕਰਨ ਦਾ ਫ਼ੈਸਲਾ ਕੀਤਾ ਹੈ। ਮੰਤਰੀ ਮੰਡਲ ਦੇ ਇਕ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ ਹੈ। ਬੁਲਾਰੇ ਨੇ ਕਿਹਾ ਕਿ ਦੇਸ਼ ’ਚ ਆਂਡਿਆਂ ਦੀਆਂ ਕੀਮਤਾਂ ’ਚ ਉਤਰਾਅ-ਚੜ੍ਹਾਅ ਤੋਂ ਖਪਤਕਾਰਾਂ ਨੂੰ ਰਾਹਤ ਦੇਣ ਲਈ ਇਹ ਕਦਮ ਉਠਾਇਆ ਜਾ ਰਿਹਾ ਹੈ। ਮੰਤਰੀ ਮੰਡਲ ਦੇ ਬੁਲਾਰੇ ਅਤੇ ਮਾਸ ਮੀਡੀਆ ਮੰਤਰੀ ਬੰਡੁਲਾ ਗੁਣਵਰਧਨੇ ਨੇ ਕਿਹਾ ਕਿ ਇਹ ਫ਼ੈਸਲਾ ਬੀਤੇ ਦਿਨ ਮੰਤਰੀ ਮੰਡਲ ਦੀ ਬੈਠਕ ’ਚ ਲਿਆ ਗਿਆ ਹੈ।
ਇਹ ਵੀ ਪੜ੍ਹੋ : ਰੱਖੜੀ ਮੌਕੇ ਮੋਦੀ ਸਰਕਾਰ ਦਾ ਵੱਡਾ ਤੋਹਫ਼ਾ, 200 ਰੁਪਏ ਸਸਤਾ ਹੋਇਆ LPG ਸਲੰਡਰ
ਰਾਜ ਵਪਾਰ ਨਿਗਮ ਨੇ ਆਂਡਿਆਂ ਦੀ ਕਮੀ ਅਤੇ ਬਾਜ਼ਾਰ ’ਚ ਉਤਰਾਅ-ਚੜ੍ਹਾਅ ਦੀਆਂ ਚਿੰਤਾਵਾਂ ਦਰਮਿਆਨ ਸਰਕਾਰ ਨੂੰ ਭਾਰਤ ਤੋਂ ਆਂਡਿਆਂ ਦੇ ਇੰਪੋਰਟ ਦੀ ਇਜਾਜ਼ਤ ਦੇਣ ਦੀ ਅਪੀਲ ਕੀਤੀ ਸੀ। ਗੁਣਵਰਧਨੇ ਨੇ ਕਿਹਾ ਕਿ ਪਸ਼ੂ ਉਤਪਾਦ ਅਤੇ ਸਿਹਤ ਵਿਭਾਗ ਵਲੋਂ ਸਿਫਾਰਿਸ਼ ਕੀਤੀਆਂ ਤਿੰਨ ਭਾਰਤੀ ਕੰਪਨੀਆਂ ਤੋਂ ਕੋਟੇਸ਼ਨ (ਟੈਂਡਰ ਦੀਆਂ ਕੀਮਤਾਂ) ਮੰਗੀਆਂ ਗਈਆਂ ਹਨ। ਆਰਡਰ ਤਿੰਨ ਮਹੀਨਿਆਂ ਦੀ ਮਿਆਦ ਲਈ ਨਿਰਧਾਰਤ ਹਨ।
ਇਹ ਵੀ ਪੜ੍ਹੋ : ਹਵਾਈ ਅੱਡੇ 'ਤੇ ਜਾਣ ਵਾਲੇ ਸਾਵਧਾਨ, 3 ਦਿਨ ਬੰਦ ਰਹੇਗੀ ਦਿੱਲੀ! ਜਾਣੋ ਕਿਉਂ
ਸ਼੍ਰੀਲੰਕਾ ਮਾਰਚ ਤੋਂ ਹੀ ਭਾਰਤ ਦੇ ਆਂਡਿਆਂ ’ਤੇ ਨਿਰਭਰ ਰਿਹਾ ਹੈ ਜਦੋਂ ਵਿਦੇਸ਼ੀ ਮੁਦਰਾ ਸੰਕਟ ਕਾਰਨ ਪਸ਼ੂ ਆਹਾਰ ਦੇ ਇੰਪੋਰਟ ’ਤੇ ਅਸਰ ਪੈਣ ਕਾਰਨ ਉਸ ਨੂੰ ਆਂਡਿਆਂ ਦੀ ਭਾਰੀ ਕਮੀ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਬਾਅਦ ਉਸ ਨੇ ਭਾਰਤ ਤੋਂ ਆਂਡੇ ਖਰੀਦਣ ਦਾ ਫ਼ੈਸਲਾ ਕੀਤਾ ਸੀ। ਮਾਰਚ ਵਿੱਚ ਸ਼੍ਰੀਲੰਕਾ ਨੇ ਖੁਰਾਕ ਸੁਰੱਖਿਆ ਯਕੀਨੀ ਕਰਨ ਲਈ ਭਾਰਤ ਤੋਂ 20 ਲੱਖ ਆਂਡਿਆਂ ਦਾ ਇੰਪੋਰਟ ਕੀਤਾ ਸੀ।
ਇਹ ਵੀ ਪੜ੍ਹੋ : ਖੰਡ ਐਕਸਪੋਰਟ ਨੂੰ ਲੈ ਕੇ ਭਾਰਤ ਲੈ ਸਕਦੈ ਵੱਡਾ ਫ਼ੈਸਲਾ, 5 ਮਹੀਨਿਆਂ ਦੇ ਉੱਚ ਪੱਧਰ ’ਤੇ ਪਹੁੰਚੀ ਮਹਿੰਗਾਈ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8