ਭਾਰਤ ਤੋਂ 3 ਲੱਖ ਟਨ ਚੌਲਾਂ ਦੀ ਦਰਾਮਦ ਕਰੇਗਾ ਸ਼੍ਰੀਲੰਕਾ
Wednesday, Feb 09, 2022 - 12:20 PM (IST)
ਕੋਲੰਬੋ– ਸ਼੍ਰੀਲੰਕਾ ਨੇ ਘਰੇਲੂ ਬਾਜ਼ਾਰ ’ਚ ਚੌਲਾਂ ਦੀਆਂ ਕੀਮਤਾਂ ਨੂੰ ਸਥਿਰ ਕਰਨ ਲਈ ਭਾਰਤ ਅਤੇ ਮਿਆਂਮਾਰ ਤੋਂ 4 ਲੱਖ ਟਨ ਚੌਲ ਦਰਾਮਦ ਕਰਨ ਦਾ ਫੈਸਲਾ ਕੀਤਾ ਹੈ। ਸ਼੍ਰੀਲੰਕਾ ਦੇ ਸਰਕਾਰੀ ਸਮਾਚਾਰ ਪੱਤਰ ‘ਡੇਲੀ ਨਿਊਜ਼’ ਨੇ ਮੰਗਲਵਾਰ ਨੂੰ ਇਕ ਸੀਨੀਅਰ ਅਧਿਕਾਰੀ ਦੇ ਹਵਾਲੇ ਤੋਂ ਇਸ ਫੈਸਲੇ ਦੀ ਜਾਣਕਾਰੀ ਦਿੱਤੀ। ਵਪਾਰ ਮੰਤਰਾਲਾ ਦੇ ਵਧੀਕ ਸਕੱਤਰ ਗਿਲਮਾ ਦਹਿਨਾਇਕੇ ਨੇ ਕਿਹਾ ਕਿ ਮੰਤਰਾਲਾ ਭਾਰਤ ਤੋਂ 3 ਲੱਖ ਟਨ ਅਤੇ ਮਿਆਂਮਾਰ ਤੋਂ ਇਕ ਲੱਖ ਟਨ ਚੌਲ ਦਰਾਮਦ ਕਰਨ ਲਈ ਕਦਮ ਉਠਾ ਰਿਹਾ ਹੈ।
ਖਬਰਾਂ ਮੁਤਾਬਕ ਵਪਾਰ ਮੰਤਰਾਲਾ ਨੇ ਸ਼੍ਰੀਲੰਕਾਈ ਬਾਜ਼ਾਰ ’ਚ ਚੌਲਾਂ ਦੀਆਂ ਕੀਮਤਾਂ ਨੂੰ ਸਥਿਰ ਰੱਖਣ ਲਈ ਚੌਲਾਂ ਦੀ ਦਰਾਮਦ ਦਾ ਫੈਸਲਾ ਲਿਆ ਹੈ। ਕਈ ਵੱਡੀਆਂ ਚੌਲ ਮਿੱਲ ਇਕਾਈਆਂ ਦੇ ਗੁੱਟਬੰਦੀ ਕਰਨ ਨਾਲ ਸਥਾਨਕ ਬਾਜ਼ਾਰ ’ਚ ਚੌਲਾਂ ਦੇ ਰੇਟ ਵਧ ਗਏ ਹਨ। ਮੀਡੀਆ ਰਿਪੋਰਟ ਕਹਿੰਦੀ ਹੈ ਕਿ ਸ਼੍ਰੀਲੰਕਾ ਸਰਕਾਰ ਗੁਆਂਢੀ ਦੇਸ਼ਾਂ ਤੋਂ 20,000 ਟਨ ਦੀ ਕਈ ਖੇਪਾਂ ’ਚ ਚੌਲਾਂ ਦੀ ਦਰਾਮਦ ਕਰੇਗੀ। ਦਰਾਮਚ ਚੌਲ ਨੂੰ ਨਿਯਮਿਤ ਤੌਰ ’ਤੇ ਬਾਜ਼ਾਰ ’ਚ ਵਿਕਰੀ ਲਈ ਜਾਰੀ ਕੀਤਾ ਜਾਵੇਗਾ। ਇਸ ਲੋੜ ਨੂੰ ਪੂਰਾ ਕਰਨ ਲਈ 40 ਲੱਖ ਟਨ ਝੋਨੇ ਦੀ ਲੋੜ ਹੋਵੇਗੀ। ਰਿਪੋਰਟ ਮੁਤਾਬਕ ਵਪਾਰ ਮੰਤਰਾਲਾ ਨੇ ਚੌਲਾਂ ਦੀ ਦਰਾਮਦ ਦੀ ਲਾਗਤ ਨੂੰ ਪੂਰਾ ਕਰਨ ਲਈ ਕੇਂਦਰੀ ਬੈਂਕ ਨੂੰ ਵਿਦੇਸ਼ੀ ਮੁਦਰਾ ਜਾਰੀ ਕਰਨ ਦੀ ਅਪੀਲ ਕੀਤੀ ਹੈ।