ਹੁਣ ਸ਼੍ਰੀਲੰਕਾ 'ਚ ਵੀ ਚੱਲੇਗਾ ਭਾਰਤੀ ਰੁਪਇਆ, ਸਰਕਾਰ ਨੇ ਦਿੱਤਾ ਪ੍ਰਵਾਨਿਤ ਮੁਦਰਾ ਦਾ ਦਰਜਾ

Friday, Jul 21, 2023 - 11:50 AM (IST)

ਹੁਣ ਸ਼੍ਰੀਲੰਕਾ 'ਚ ਵੀ ਚੱਲੇਗਾ ਭਾਰਤੀ ਰੁਪਇਆ, ਸਰਕਾਰ ਨੇ ਦਿੱਤਾ ਪ੍ਰਵਾਨਿਤ ਮੁਦਰਾ ਦਾ ਦਰਜਾ

ਨਵੀਂ ਦਿੱਲੀ - ਸ਼੍ਰੀਲੰਕਾ ਦੇ ਰਾਸ਼ਟਰਪਤੀ ਰਾਨਿਲ ਵਿਕਰਮਾਸਿੰਘੇ ਬੀਤੇ ਦਿਨੀਂ ਭਾਰਤ ਦੌਰੇ 'ਤੇ ਆਏ ਹੋਏ ਸਨ। ਉਨ੍ਹਾਂ ਦੇ ਇਸ ਦੌਰੇ ਦੌਰਾਨ ਦੋਵਾਂ ਦੇਸ਼ਾਂ ਨੂੰ ਵਿੱਤੀ ਅਤੇ ਆਰਥਿਕ ਸਬੰਧਾਂ ਨੂੰ ਵਧਾਉਣ, ਨਵੇਂ ਪ੍ਰਾਜੈਕਟਾਂ ਅਤੇ ਨਿਵੇਸ਼ਾਂ ਲਈ ਨਵੇਂ ਰਾਹ ਤਲਾਸ਼ਣ ਦਾ ਮੌਕਾ ਮਿਲਣ ਦੇ ਬਾਰੇ ਕਿਹਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਸ਼੍ਰੀਲੰਕਾ ਦੇ ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ ਦੇ ਦੌਰੇ ਨਾਲ ਜੁੜੀ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸ਼੍ਰੀਲੰਕਾ ਭਾਰਤ ਦਾ ਇੱਕ ਮਹੱਤਵਪੂਰਨ ਗੁਆਂਢੀ ਹੈ। ਰਾਸ਼ਟਰਪਤੀ ਵਿਕਰਮਸਿੰਘੇ ਦੇ ਦੌਰੇ ਦੌਰਾਨ ਵਿੱਤੀ ਅਤੇ ਆਰਥਿਕ ਸੰਪਰਕ, ਵਿਕਾਸ ਸਹਿਯੋਗ, ਨਵੇਂ ਪ੍ਰਾਜੈਕਟ, ਨਿਵੇਸ਼ ਵਰਗੇ ਮੁੱਦੇ ਚਰਚਾ ਦਾ ਵਿਸ਼ਾ ਬਣ ਸਕਦੇ ਹਨ।

ਇਹ ਵੀ ਪੜ੍ਹੋ : ਰੇਲ ਯਾਤਰੀਆਂ ਲਈ ਖ਼ੁਸ਼ਖਬਰੀ: ਜਨਰਲ ਡੱਬਿਆਂ 'ਚ ਮਿਲੇਗਾ 20 ਰੁਪਏ ’ਚ ਭੋਜਨ, 3 ਰੁਪਏ 'ਚ ਪਾਣੀ

ਸ਼੍ਰੀਲੰਕਾ ਨੇ ਭਾਰਤੀ ਰੁਪਏ ਦਾ ਇੱਕ ਪ੍ਰਵਾਨਿਤ ਮੁਦਰਾ ਦੇ ਰੂਪ ਵਿੱਚ ਐਲਾਨ ਕਰ ਦਿੱਤਾ ਹੈ। ਭਾਰਤੀ ਰੁਪਏ ਨੂੰ ਇੱਕ ਵਿਦੇਸ਼ੀ ਮੁਦਰਾ ਬਣਾਉਣ ਨਾਲ ਨਾ ਸਿਰਫ਼ ਦੋਵਾਂ ਦੇਸ਼ਾਂ ਦੇ ਵਿਚਕਾਰ INR ਵਿੱਚ ਵਪਾਰਕ ਨਿਪਟਾਰਾ ਹੁੰਦਾ ਹੈ, ਸਗੋਂ ਸ਼੍ਰੀਲੰਕਾ ਦਾ ਦੌਰਾ ਕਰਨ ਵਾਲੇ ਭਾਰਤੀ ਸੈਲਾਨੀ ਵੀ ਲੈਨ-ਦੇਨ ਲਈ ਭਾਰਤੀ ਰੁਪਏ ਦਾ ਉਪਯੋਗ ਕਰ ਸਕਦੇ ਹਨ। ਉਹਨਾਂ ਨੂੰ ਉਥੇ ਜਾ ਕੇ ਪੈਸੇ ਬਦਲਾਉਣ ਦੀ ਲੋੜ ਨਹੀਂ ਪਵੇਗੀ। ਉਨ੍ਹਾਂ ਕਿਹਾ ਕਿ ਸ਼੍ਰੀਲੰਕਾ ਭਾਰਤ ਦਾ ਇੱਕ ਮਹੱਤਵਪੂਰਨ ਗੁਆਂਢੀ ਹੈ। ਰਾਸ਼ਟਰਪਤੀ ਵਿਕਰਮਸਿੰਘੇ ਦੇ ਦੌਰੇ ਦੌਰਾਨ ਵਿੱਤੀ ਅਤੇ ਆਰਥਿਕ ਸੰਪਰਕ, ਵਿਕਾਸ ਸਹਿਯੋਗ, ਨਵੇਂ ਪ੍ਰਾਜੈਕਟ, ਨਿਵੇਸ਼ ਵਰਗੇ ਮੁੱਦੇ ਚਰਚਾ ਦਾ ਵਿਸ਼ਾ ਬਣ ਸਕਦੇ ਹਨ।

ਇਹ ਵੀ ਪੜ੍ਹੋ : 2024 'ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਪੱਬਾਂ ਭਾਰ ਹੋਇਆ ਚੋਣ ਕਮਿਸ਼ਨ, ਤਿਆਰੀਆਂ ਸ਼ੁਰੂ

ਸੂਤਰਾਂ ਅਨੁਸਾਰ ਪਿਛਲੇ ਸਾਲ ਭਾਰਤ ਨੇ ਸ਼੍ਰੀਲੰਕਾ ਨੂੰ ਲਗਭਗ 4 ਬਿਲੀਅਨ ਡਾਲਰ ਦੀ ਸਹਾਇਤਾ ਦਿੱਤੀ, ਜਿਸ ਵਿੱਚ ਮੁਦਰਾ ਸਹਾਇਤਾ, ਕਰਜ਼ੇ ਦੀ ਮੁਲਤਵੀ ਅਦਾਇਗੀ ਅਤੇ ਭੋਜਨ, ਈਂਧਨ ਅਤੇ ਦਵਾਈਆਂ ਦੀ ਐਮਰਜੈਂਸੀ ਖਰੀਦਦਾਰੀ ਲਈ ਕ੍ਰੈਡਿਟ ਲਾਈਨਾਂ ਸ਼ਾਮਲ ਹਨ। ਜਦੋਂ ਤੋਂ ਸ਼੍ਰੀਲੰਕਾ ਆਰਥਿਕ ਅਰਾਜਕਤਾ ਵਿੱਚ ਡੁੱਬਿਆ ਹੋਇਆ ਹੈ, ਉਸ ਸਮੇਂ ਤੋਂ ਹੀ ਭਾਰਤ ਸਹਾਇਤਾ ਦੇ ਤੌਰ 'ਤੇ ਦਵਾਈਆਂ ਅਤੇ ਹੋਰ ਜ਼ਰੂਰੀ ਚੀਜ਼ਾਂ ਪ੍ਰਦਾਨ ਕਰਕੇ ਟਾਪੂ ਦੇਸ਼ ਦੀ ਮਦਦ ਕਰ ਰਿਹਾ ਹੈ।

ਇਹ ਵੀ ਪੜ੍ਹੋ : Johnson & Johnson ਬੇਬੀ ਪਾਊਡਰ ਕਾਰਨ ਹੋਇਆ ਕੈਂਸਰ, ਕੰਪਨੀ ਨੂੰ ਭਰਨੇ ਪੈਣਗੇ 154 ਕਰੋੜ ਰੁਪਏ

ਦੱਸ ਦੇਈਏ ਕਿ ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ ਨੇ ਨਵੀਂ ਦਿੱਲੀ ਦੀ ਆਪਣੀ ਪਹਿਲੀ ਸਰਕਾਰੀ ਯਾਤਰਾ ਤੋਂ ਕੁਝ ਦਿਨ ਪਹਿਲਾਂ ਇਹ ਕਿਹਾ ਸੀ ਕਿ ਸ਼੍ਰੀਲੰਕਾ ਭਾਰਤੀ ਰੁਪਏ ਦੀ ਵਰਤੋਂ ਅਮਰੀਕੀ ਡਾਲਰ ਦੇ ਬਰਾਬਰ ਦੇਖਣਾ ਚਾਹੇਗਾ। ਉਹਨਾਂ ਨੇ ਆਪਣੇ ਸੰਬੋਧਨ ਵਿੱਚ ਸ਼੍ਰੀਲੰਕਾ ਦੀ ਅਰਥਵਿਵਸਥਾ ਵਿੱਚ ਭਾਰਤੀ ਰੁਪਏ ਦੀ ਵਰਤੋਂ ਨੂੰ ਵਧਾਉਣ ਦੇ ਬਾਰੇ ਕਿਹਾ ਸੀ। ਸਾਨੂੰ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਭਾਰਤ (ਭਾਰਤੀ ਰੁਪਿਆ) ਇੱਕ ਸਾਂਝੀ ਮੁਦਰਾ ਬਣ ਜਾਂਦਾ ਹੈ।

ਇਹ ਵੀ ਪੜ੍ਹੋ : 2024 'ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਪੱਬਾਂ ਭਾਰ ਹੋਇਆ ਚੋਣ ਕਮਿਸ਼ਨ, ਤਿਆਰੀਆਂ ਸ਼ੁਰੂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News