ਯਾਤਰੀ ਦੀ ਬਰਿਆਨੀ 'ਚ ਨਿਕਲੀ ਮੱਕੜੀ, ਸ਼ਿਕਾਇਤ ਕਰਨ 'ਤੇ ਰੇਲ ਮੰਤਰਾਲੇ ਨੇ ਦਿੱਤਾ ਇਹ ਜਵਾਬ

02/22/2020 5:58:58 PM

ਨਵੀਂ ਦਿੱਲੀ — ਸ਼ੇਸ਼ਾਦਰੀ ਐਕਸਪ੍ਰੈੱਸ 'ਚ ਸਫਰ ਕਰਨ ਵਾਲੇ ਇਕ ਯਾਤਰੀ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਖਾਣ ਲਈ ਬਰਿਆਨੀ ਮੰਗਵਾਈ ਸੀ, ਜਿਸ ਵਿਚੋਂ ਮਰੀ ਹੋਈ ਮੱਕੜੀ ਨਿਕਲੀ ਹੈ। ਘਟਨਾ ਬੀਤੇ ਸ਼ੁੱਕਰਵਾਰ ਦੀ ਹੈ। ਯਾਤਰੀ ਨੇ ਇਸ ਮਾਮਲੇ ਦੀ ਸ਼ਿਕਾਇਤ ਰੇਲ ਮੰਤਰਾਲੇ ਨੂੰ ਵੀ ਕੀਤੀ ਹੈ। ਮਿਤੇਸ਼ ਸੁਰਾਣਾ ਨਾਂ ਦੇ ਇਕ ਯਾਤਰੀ ਨੇ ਟਵੀਟ ਕਰਕੇ ਕਿਹਾ ਹੈ, 'ਅਸੀਂ ਬਰਿਆਨੀ ਮੰਗਵਾਈ ਸੀ ਪਰ ਜਿਵੇਂ ਹੀ ਖਾਣਾ ਸ਼ੁਰੂ ਕੀਤਾ ਤਾਂ ਉਸ ਵਿਚੋਂ ਮੱਕੜੀ ਨਜ਼ਰ ਆਈ।' ਮਿਤੇਸ਼ ਨੇ ਬਿਰਆਨੀ ਦੀ ਤਸਵੀਰ ਟਵਿੱਟਰ 'ਤੇ ਟਵੀਟ ਕੀਤੀ ਅਤੇ ਰੇਲ ਮੰਤਰਾਲੇ , ਰੇਲ ਮੰਤਰੀ ਪਿਊਸ਼ ਗੋਇਲ ਅਤੇ ਆਈ.ਆਰ.ਸੀ.ਟੀ.ਸੀ. ਨੂੰ ਟੈਗ ਕੀਤਾ। ਹਾਲਾਂਕਿ ਸ਼ਿਕਾਇਤ ਕਰਨ ਦੇ ਤੁੰਰਤ ਬਾਅਦ ਹੀ ਰੇਲ ਮੰਤਰਾਲੇ ਨੇ ਅਫਸੋਸ ਜ਼ਾਹਰ ਕਰਦੇ ਹੋਏ ਮਿਤੇਸ਼ ਤੋਂ ਪੂਰੀ ਜਾਣਕਾਰੀ ਮੰਗੀ। ਰੇਲਵੇ ਵਲੋਂ ਕੀਤੇ ਗਏ ਜਵਾਬੀ ਟਵੀਟ 'ਚ ਮੰਤਰਾਲੇ ਨੇ ਪੇਂਟਰੀ ਕਾਰ ਦੇ ਪ੍ਰਬੰਧਕ 'ਤੇ ਕਾਰਵਾਈ ਲਈ ਮਿਤੇਸ਼ ਦਾ ਪੀ.ਏ.ਐਨ. ਨੰਬਰ ਸਮੇਤ ਹੋਰ ਜਾਣਕਾਰੀ ਮੰਗੀ।

 

PunjabKesari

 

ਜ਼ਿਕਰਯੋਗ ਹੈ ਕਿ ਆਮਤੌਰ 'ਤੇ ਯਾਤਰੀਆਂ ਵਲੋਂ ਭੋਜਨ ਪਦਾਰਥਾਂ ਦੀ ਗੁਣਵੱਤਾ ਨੂੰ ਲੈ ਕੇ ਸ਼ਿਕਾਇਤਾਂ ਮਿਲਦੀਆਂ ਰਹਿੰਦੀਆਂ ਹਨ। ਸਮੇਂ ਦੇ ਨਾਲ-ਨਾਲ ਰੇਲਵੇ ਇਸ 'ਤੇ ਕਾਰਵਾਈ ਵੀ ਕਰਦਾ ਰਹਿੰਦਾ ਹੈ। ਸ਼ੇਸ਼ਾਦਰੀ ਐਕਸਪ੍ਰੈੱਸ 'ਚ ਵੀ ਮਿਤੇਸ਼ ਨੂੰ ਜਦੋਂ ਟ੍ਰੇਨ ਦੇ ਅੰਦਰ ਪੇਂਟਰੀ ਕਾਰ ਵਲੋਂ ਕਾਰਵਾਈ ਲਈ ਭਰੋਸਾ ਨਹੀਂ ਮਿਲਿਆ ਤਾਂ ਉਸਨੇ ਇਸਦੀ ਸ਼ਿਕਾਇਤ ਰੇਲਵੇ ਨੂੰ ਕਰ ਦਿੱਤੀ। ਰੇਲਵੇ ਵਲੋਂ ਤੁਰੰਤ ਜਵਾਬ ਆ ਗਿਆ। ਭਾਰਤੀ ਰੇਲਵੇ ਵਲੋਂ ਖਾਣ-ਪੀਣ ਅਤੇ ਯਾਤਰੀਆਂ ਦੀ ਸੁਰੱਖਿਆ ਲਈ ਹੈਲਪ ਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਹੈ।

IRCTC ਕਰਦਾ ਹੈ ਰੇਲਵੇ 'ਚ 'ਮੀਲ' ਦੀ ਵਿਵਸਥਾ

ਕੈਟਰਿੰਗ ਸਰਵਿਸ ਨੂੰ ਸਭ ਤੋਂ ਪਹਿਲਾਂ 2005 'ਚ IRCTC ਨੂੰ ਦਿੱਤਾ ਗਿਆ ਸੀ। ਕੁਝ ਸਾਲ ਬਾਅਦ ਸ਼ਿਕਾਇਤਾਂ ਿਮਲਣ ਕਾਰਨ ਇਸ ਦਾ ਕੰਟਰੈਕਟ IRCTC ਤੋਂ ਵਾਪਸ ਲੈ ਕੇ ਜ਼ੋਨਲ ਰੇਲਵੇ ਨੂੰ ਦੇ ਦਿੱਤਾ ਗਿਆ ਸੀ। ਬਾਅਦ ਵਿਚ ਇਕ ਵਾਰ ਫਿਰ ਇਹ ਕੰਟਰੈਕਟ IRCTC ਨੂੰ ਦੇ ਦਿੱਤਾ ਗਿਆ। 
 


Related News