ਸਪਾਈਸਜੈੱਟ ਸ਼ੁਰੂ ਕਰੇਗੀ ਦਿੱਲੀ ਤੇ ਮੁੰਬਈ ਤੋਂ 28 ਰੋਜ਼ਾਨਾ ਉਡਾਣਾਂ
Tuesday, Apr 23, 2019 - 08:14 PM (IST)

ਨਵੀਂ ਦਿੱਲੀ— ਸਪਾਈਸਜੈੱਟ ਨੇ ਕਿਹਾ ਕਿ ਉਹ 26 ਅਪ੍ਰੈਲ ਤੋਂ ਆਪਣੇ ਘਰੇਲੂ ਨੈੱਟਵਰਕ 'ਤੇ ਨਵੀਂ ਦਿੱਲੀ ਅਤੇ ਮੁੰਬਈ ਤੋਂ ਹੋਰ ਸ਼ਹਿਰਾਂ ਲਈ 28 ਨਵੀਆਂ ਰੋਜ਼ਾਨਾ ਉਡਾਣਾਂ ਸ਼ੁਰੂ ਕਰੇਗੀ। ਕੰਪਨੀ ਨੇ ਕਿਹਾ ਕਿ ਮੁੰਬਈ ਤੋਂ ਨਵੀਆਂ ਉਡਾਣਾਂ ਮੁੰਬਈ-ਜੈਪੁਰ-ਮੁੰਬਈ, ਮੁੰਬਈ-ਅੰਮ੍ਰਿਤਸਰ-ਮੁੰਬਈ, ਮੁੰਬਈ-ਮੇਂਗਲੋਰ-ਮੁੰਬਈ ਤੇ ਮੁੰਬਈ-ਕੋਇੰਬਟੂਰ-ਮੁੰਬਈ ਮਾਰਗ 'ਤੇ ਹੋਣਗੀਆਂ। ਇਸ ਤੋਂ ਇਲਾਵਾ ਸਪਾਈਸਜੈੱਟ ਨੇ ਮੁੰਬਈ-ਪਟਨਾ-ਮੁੰਬਈ, ਮੁੰਬਈ-ਹੈਦਰਾਬਾਦ-ਮੁੰਬਈ ਅਤੇ ਮੁੰਬਈ-ਕੋਲਕਾਤਾ-ਮੁੰਬਈ ਮਾਰਗਾਂ 'ਤੇ ਵੀ ਸੰਚਾਲਨ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਦਿੱਲੀ ਤੋਂ ਮੁੰਬਈ ਅਤੇ ਦਿੱਲੀ ਤੋਂ ਬੇਂਗਲੁਰੂ ਦੀ ਉਡਾਣ ਟਰਮੀਨਲ 2 ਤੋਂ ਸੰਚਾਲਤ ਹੋਵੇਗੀ ਅਤੇ ਇਨ੍ਹਾਂ ਦੀ ਉਡਾਣ ਸੰਖਿਆ 4 ਅੰਕਾਂ ਦੀ ਹੋਵੇਗੀ, ਜੋ 8 ਤੋਂ ਸ਼ੁਰੂ ਹੋਵੇਗੀ।