ਮੁੰਬਈ ਤੋਂ 19 ਨਵੀਂਆਂ ਉਡਾਣਾਂ ਸ਼ੁਰੂ ਕਰੇਗੀ ਸਪਾਈਸਜੈੱਟ

05/02/2019 4:22:47 PM

ਨਵੀਂ ਦਿੱਲੀ—ਕਿਫਾਇਤੀ ਹਵਾਬਾਜ਼ੀ ਸੇਵਾ ਕੰਪਨੀ ਸਪਾਈਸਜੈੱਟ ਨੇ ਮੁੰਬਈ ਤੋਂ ਦੇਸ਼ ਦੇ ਹੋਰ ਸ਼ਹਿਰਾਂ ਲਈ 04 ਮਈ ਤੋਂ 09 ਮਈ ਦੇ ਵਿਚਕਾਰ ਉਡਾਣਾਂ ਸ਼ੁਰੂ ਕਰਨ ਦੀ ਘੋਸ਼ਣਾ ਕੀਤੀ ਹੈ। ਕੰਪਨੀ ਨੇ ਵੀਰਵਾਰ ਨੂੰ ਦੱਸਿਆ ਕਿ ਇਨ੍ਹਾਂ 19 ਉਡਾਣਾਂ 'ਚ ਮੁੰਬਈ ਤੋਂ ਮਦੁਰੈ, ਦੇਹਰਾਦੂਨ, ਗੁਵਾਹਾਟੀ ਅਤੇ ਸ਼੍ਰੀਨਗਰ ਹੁੰਦੇ ਹੋਏ ਜੰਮੂ ਦੀਆਂ ਨਵੀਂਆਂ ਉਡਾਣਾਂ ਸ਼ਾਮਲ ਹਨ। ਨਾਲ ਹੀ ਉਹ ਮੁੰਬਈ ਤੋਂ ਸ਼੍ਰੀਨਗਰ, ਕੋਇੰਬਟੂਰ, ਕੋਚੀ ਅਤੇ ਜੈਪੁਰ ਦੇ ਲਈ ਹੋਰ ਉਡਾਣਾਂ ਸ਼ੁਰੂ ਕਰੇਗੀ। ਮੁੰਬਈ-ਕੋਚੀ-ਮੁੰਬਈ ਉਡਾਣ ਮੰਗਲਵਾਰ ਨੂੰ ਛੱਡ ਕੇ ਹਫਤਾਵਾਰ ਦੇ ਹੋਰ ਛੇ ਦਿਨ ਹੋਵੇਗੀ। ਹੋਰ ਸਾਰੀਆਂ ਉਡਾਣਾਂ ਦੈਨਿਕ ਹੋਣਗੀਆਂ। ਸਪਾਈਸਜੈੱਟ ਦੀ ਮੁੱਖ ਵਿਕਰੀ ਅਤੇ ਰਾਜਸਵ ਅਧਿਕਾਰੀ ਸ਼ਿਲਪਾ ਭਾਟੀਆ ਨੇ ਕਿਹਾ ਕਿ ਇਨ੍ਹਾਂ ਨਵੀਂਆਂ ਅਤੇ ਹੋਰ ਉਡਾਣਾਂ ਦੇ ਨਾਲ ਹਵਾਬਾਜ਼ੀ ਖੇਤਰ 'ਚ ਮੌਜੂਦਾ ਸੰਕਟ ਦੇ ਕਾਰਨ ਯਾਤਰੀਆਂ ਨੂੰ ਹੋ ਰਹੀ ਪ੍ਰੇਸ਼ਾਨੀ ਘਟ ਕਰਨ 'ਚ ਮਦਦ ਮਿਲੇਗੀ।


Related News