ਸਪਾਈਸ ਜੈੱਟ ਸ਼ੁਰੂ ਕਰੇਗੀ ਨਵੀਂ ਉਡਾਣ, ਸਸਤਾ ਪਵੇਗਾ ਹਾਂਗਕਾਂਗ

06/27/2019 3:38:54 PM

ਨਵੀਂ ਦਿੱਲੀ— ਸਸਤੀ ਹਵਾਈ ਸੇਵਾ ਲਈ ਜਾਣੀ ਜਾਂਦੀ ਸਪਾਈਸ ਜੈੱਟ ਮੁੰਬਈ ਤੋਂ ਹਾਂਗਕਾਂਗ ਵਿਚਕਾਰ ਸਿੱਧੀ ਉਡਾਣ ਸ਼ੁਰੂ ਕਰਨ ਜਾ ਰਹੀ ਹੈ। ਇਹ ਫਲਾਈਟ ਜੁਲਾਈ ਅਖੀਰ 'ਚ ਸ਼ੁਰੂ ਹੋਵੇਗੀ।

 

ਸਪਾਈਸ ਜੈੱਟ ਨੇ ਵੀਰਵਾਰ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜਲਦ ਹੀ ਉਹ ਇਸ ਸ਼ਹਿਰ ਨੂੰ ਕੋਲੰਬੋ ਅਤੇ ਕਾਠਮੰਡੂ ਨਾਲ ਵੀ ਜੋੜੇਗੀ। ਗੁੜਗਾਓਂ ਦੀ ਇਸ ਹਵਾਈ ਜਹਾਜ਼ ਕੰਪਨੀ ਦੀ ਦਿੱਲੀ ਤੇ ਹਾਂਗਕਾਂਗ ਵਿਚਕਾਰ ਪਹਿਲਾਂ ਹੀ ਉਡਾਣ ਸਰਵਿਸ ਉਪਲੱਬਧ ਹੈ।
ਮੁੰਬਈ ਤੇ ਹਾਂਗਕਾਂਗ ਵਿਚਕਾਰ ਉਡਾਣਾਂ ਲਈ ਸਪਾਈਸ ਜੈੱਟ ਬੋਇੰਗ 737-800 ਜਹਾਜ਼ ਦਾ ਇਸੇਤਮਾਲ ਕਰੇਗੀ। ਕੰਪਨੀ ਨੇ ਪ੍ਰੋਮੋਸ਼ਨਲ ਪੇਸ਼ਕਸ਼ ਤਹਿਤ 16,700 ਰੁਪਏ 'ਚ ਹਾਂਗਕਾਂਗ ਦੀ ਟਿਕਟ ਬੁੱਕ ਕਰਨ ਦਾ ਮੌਕਾ ਦਿੱਤਾ ਹੈ। ਇਸੇ ਤਰ੍ਹਾਂ ਹਾਂਗਕਾਂਗ ਤੋਂ ਮੁੰਬਈ ਲਈ ਟਿਕਟ 19,200 ਰੁਪਏ 'ਚ ਬੁੱਕ ਕੀਤੀ ਜਾ ਸਕਦੀ ਹੈ। ਸਪਾਈਸ ਜੈੱਟ ਨੇ ਇਸ ਸਾਲ ਅਪ੍ਰੈਲ ਮਹੀਨੇ ਦੇ ਸ਼ੁਰੂ ਤੋਂ ਲਗਭਗ 124 ਨਵੀਆਂ ਉਡਾਣਾਂ ਸ਼ੁਰੂ ਕੀਤੀਆਂ ਹਨ, ਜਿਨ੍ਹਾਂ 'ਚ 76 ਮੁੰਬਈ ਨਾਲ ਸੰਬੰਧਤ, 20 ਦਿੱਲੀ ਨਾਲ ਅਤੇ 8 ਮੁੰਬਈ-ਦਿੱਲੀ ਵਿਚਕਾਰ ਨਾਲ ਸੰਬੰਧਤ ਹਨ।


Related News