ਸਪਾਈਸਜੈੱਟ ਨੇ ਯਾਤਰੀਆਂ ਨੂੰ ਦਿੱਤੀ ਰਾਹਤ, ਹੁਣ ਬਦਲ ਸਕਦੇ ਹੋ ਯਾਤਰਾ ਦੀ ਮਿਤੀ, ਨਹੀਂ ਲੱਗੇਗਾ ਕੋਈ ਚਾਰਜ

Sunday, Jan 09, 2022 - 02:55 PM (IST)

ਨਵੀਂ ਦਿੱਲੀ– ਭਾਰਤ ਸਮੇਤ ਦੁਨੀਆ ਭਰ ’ਚ ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਇਸ ਦਰਮਿਆਨ ਘਰੇਲੂ ਏਅਰਲਾਈਨ ਸਪਾਈਸਜੈੱਟ ਨੇ ਮੁਸਾਫਰਾਂ ਨੂੰ ਵੱਡੀ ਰਾਹਤ ਦਿੱਤੀ ਹੈ। ਏਅਰ ਇੰਡੀਆ ਰਾਹੀਂ ਸਫਰ ਕਰਨ ਵਾਲੇ ਮੁਸਾਫਰ ਹੁਣ ਆਪਣੀ ਯਾਤਰਾ ਦੀ ਮਿਤੀ ’ਚ ਬਦਲਾਅ ਕਰ ਸਕਦੇ ਹਨ। ਜੇ ਤੁਸੀਂ ਫਲਾਈਟ ਟਿਕਟ ਬੁੱਕ ਕਰ ਚੁੱਕੇ ਹੋ ਪਰ ਕਿਸੇ ਕਾਰਨ ਤੈਅ ਮਿਤੀ ’ਚ ਸਫਰ ਨਹੀਂ ਕਰ ਸਕਦੇ ਤਾਂ ਸਪਾਈਸਜੈੱਟ ਦੇ ਫ੍ਰੀ ਡੇਟ ਚੇਂਜ ਆਫਰ ਤਹਿਤ ਤੁਸੀਂ ਫਰੈੱਸ਼ ਬੁਕਿੰਗ ਕਰਵਾ ਸਕਦੇ ਹੋ। ਕੰਪਨੀ ਨੇ ਟਵੀਟ ਕਰ ਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ।
ਕੀ ਹੈ ਫ੍ਰੀ ਡੇਟ ਚੇਂਜ ਆਫਰ
ਸਪਾਈਸਜੈੱਟ ਦੀ ਫ੍ਰੀ ਡੇਟ ਚੇਂਜ ਆਫਰ ਤਹਿਤ ਤੁਸੀਂ 8 ਜਨਵਰੀ ਤੋਂ 31 ਜਨਵਰੀ 2022 ਤੱਕ ਫਲਾਈਟ ਦੀ ਬੁਕਿੰਗ ਕਰਵਾ ਸਕਦੇ ਹੋ। ਇਸ ਆਫਰ ਦੇ ਤਹਿਤ ਤੁਸੀਂ 31 ਮਾਰਚ 2022 ਤੱਕ ਯਾਤਰਾ ਕਰ ਸਕਦੇ ਹੋ। ਇਸ ਤੋਂ ਇਲਾਵਾ ਜੇ ਤੁਸੀਂ ਸਪਾਈਸਜੈੱਟ ਦੀ ਅਧਿਕਾਰਤ ਵੈੱਬਸਾਈਟ ਤੋਂ ਸਿੱਧੇ ਟਿਕਟ ਬੁੱਕ ਕਰਦੇ ਹੋ ਤਾਂ ਤੁਹਾਨੂੰ ਸਪਾਈਸਮੈਕਸ, ਤਰਜੀਹੀ ਸੀਟਾਂ ਅਤੇ ਤਰਜੀਹੀ ਸੇਵਾ ’ਤੇ 25 ਫੀਸਦੀ ਆਫ ਮਿਲੇਗਾ ਅਤੇ ਇਸ ਆਫਰ ਦਾ ਫਾਇਦਾ ਉਠਾਉਣ ਲਈ ਏਡੋਨ25 ਪ੍ਰੋਮੋ ਕੋਡ ਲਗਾਉਣਾ ਹੋਵੇਗਾ।


Aarti dhillon

Content Editor

Related News