ਦਿੱਲੀ-ਨੈਨੀਤਾਲ ਵਿਚਕਾਰ ਜਲਦ ਸ਼ੁਰੂ ਹੋ ਸਕਦੀ ਹੈ 'ਸੀਪਲੇਨ' ਸਰਵਿਸ

02/27/2021 11:18:00 AM

ਨਵੀਂ ਦਿੱਲੀ- ਜਲਦ ਹੀ ਤੁਸੀਂ ਦਿੱਲੀ ਦੇ ਯਮੁਨਾ ਨਦੀ ਦੇ ਕਿਨਾਰੇ ਤੋਂ 'ਸੀਪਲੇਨ' ਵਿਚ ਸਵਾਰ ਹੋ ਸਕੋਗੇ ਅਤੇ ਉਤਰਾਖੰਡ ਦੇ ਮਸ਼ਹੂਰ ਨੈਨੀਤਾਲ ਦੀ ਨੈਨੀ ਝੀਲ ਅਤੇ ਟਹਿਰੀ ਡੈਮ 'ਤੇ ਪਹੁੰਚ ਸਕੋਗੇ।

ਸਪਾਈਸ ਜੈੱਟ ਇਸ ਲਈ 'ਸੀਪਲੇਨ' ਸੇਵਾ ਸ਼ੁਰੂ ਕਰਨ ਦੀ ਤਿਆਰੀ ਵਿਚ ਹੈ। ਕੰਪਨੀ ਨੇ ਕਿਹਾ ਹੈ ਕਿ ਇਸ ਸਾਲ ਉਸ ਨੂੰ ਦੋ ਹੋਰ 'ਸੀਪਲੇਨ' ਮਿਲਣ ਵਾਲੇ ਹਨ ਅਤੇ ਉਹ ਦਿੱਲੀ ਤੋਂ ਨਵੇਂ ਮਾਰਗਾਂ ਵਿਚਕਾਰ ਇਹ ਸਰਵਿਸ ਸ਼ੁਰੂ ਕਰਨ ਬਾਰੇ ਸੋਚ ਰਹੀ ਹੈ।

ਇਹ ਵੀ ਪੜ੍ਹੋ- ਵਿਦੇਸ਼ ਯਾਤਰਾ ਲਈ ਕਰਨਾ ਹੋਵੇਗਾ ਇੰਤਜ਼ਾਰ, ਕੌਮਾਂਤਰੀ ਉਡਾਣਾਂ 'ਤੇ ਰੋਕ ਵਧੀ

ਮੌਜੂਦਾ ਸਮੇਂ ਸਪਾਈਸ ਜੈੱਟ ਭਾਰਤ ਦੇ ਇਕੋ-ਇਕ ਸੀਪਲੇਨ ਮਾਰਗ ਅਹਿਮਦਾਬਾਦ ਦੇ ਸਾਬਰਮਤੀ ਰਿਵਰਫ੍ਰੰਟ ਅਤੇ ਕੇਵਡੀਆ ਵਿਚ ਸਟੈਚੂ ਆਫ਼ ਯੂਨਿਟੀ ਵਿਚਕਾਰ ਸੀਪਲੇਨ ਸਰਵਿਸ ਦੇ ਰਹੀ ਹੈ। ਸਪਾਈਸ ਜੈੱਟ ਦੇ ਸੀ. ਐੱਮ. ਡੀ. ਅਜੈ ਸਿੰਘ ਨੇ ਕਿਹਾ ਕਿ ਸਾਨੂੰ ਇਸ ਸਾਲ ਦੋ ਹੋਰ ਸੀਪਲੇਨ ਮਿਲਣ ਵਾਲੇ ਹਨ ਤੇ ਸਾਡੀ ਕੋਸ਼ਿਸ਼ ਇਨ੍ਹਾਂ ਨੂੰ ਅੰਡੇਮਾਨ ਤੇ ਉਤਰਾਂਚਲ ਵਿਚ ਚਲਾਉਣ ਦੀ ਹੈ। ਇਨ੍ਹਾਂ ਮਾਰਗਾਂ 'ਤੇ ਸੀਪਲੇਨ ਦਾ ਇਸਤੇਮਾਲ ਕਰਨਾ ਤਕਨੀਕੀ ਤੌਰ 'ਤੇ ਸੰਭਵ ਹੈ। ਗੌਰਤਲਬ ਹੈ ਕਿ ਸਰਕਾਰ ਦੇਸ਼ ਵਿਚ ਸੀਪਲੇਨ ਸੇਵਾਵਾਂ ਨੂੰ ਉਤਸ਼ਾਹਤ ਕਰ ਰਹੀ ਹੈ। ਹਾਲ ਹੀ ਵਿਚ ਸੀਪਲੇਨ ਅਤੇ ਚਾਰ ਸੀਟਰ ਜਹਾਜ਼ਾਂ ਨੂੰ ਪ੍ਰਾਪਤ ਕਰਨ ਦੀ ਪ੍ਰਕਿਰਿਆ ਨੂੰ ਸਰਲ ਬਣਾਇਆ ਗਿਆ ਹੈ।

ਇਹ ਵੀ ਪੜ੍ਹੋ- ਵੱਡਾ ਝਟਕਾ! ਪੈਟਰੋਲ, ਡੀਜ਼ਲ ਕੀਮਤਾਂ 'ਚ ਫਿਰ ਵਾਧਾ, ਹੁਣ ਤੱਕ ਇੰਨਾ ਉਛਾਲ 

ਸੀ-ਪਲੇਨ ਸੇਵਾਵਾਂ ਦਾ ਵਿਸਥਾਰ ਹੋਣ ਨੂੰ ਲੈ ਕੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


Sanjeev

Content Editor

Related News