SpiceJet ਦੇ ਮੁਲਾਜ਼ਮਾਂ ਨੇ ਕੀਤੀ ਹੜਤਾਲ, ਦਿੱਲੀ ਹਵਾਈ ਅੱਡੇ ''ਤੇ ਰੋਕਿਆ ਕੰਮਕਾਜ

Saturday, Sep 04, 2021 - 12:35 PM (IST)

SpiceJet ਦੇ ਮੁਲਾਜ਼ਮਾਂ ਨੇ ਕੀਤੀ ਹੜਤਾਲ, ਦਿੱਲੀ ਹਵਾਈ ਅੱਡੇ ''ਤੇ ਰੋਕਿਆ ਕੰਮਕਾਜ

ਨਵੀਂ ਦਿੱਲੀ - ਕੋਰੋਨਾ ਵਾਇਰਸ ਮਹਾਮਾਰੀ ਕਾਰਨ ਦੇਸ਼ ਦਾ ਹਵਾਬਾਜ਼ੀ ਉਦਯੋਗ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਜਿਸ ਕਾਰਨ ਮੁਲਾਜ਼ਮਾਂ ਕਰਮਚਾਰੀਆਂ ਦੀ ਤਨਖਾਹ ਵਿੱਚ ਕਟੌਤੀ ਕੀਤੀ ਗਈ ਹੈ। ਇਸਦੇ ਨਾਲ ਹੀ ਤਨਖ਼ਾਹ ਅਨਿਯਮਿਤ ਰੂਪ 'ਚ ਅਦਾ ਕੀਤੀ ਜਾ ਰਹੀ ਹੈ। ਇਸ ਲਈ ਅੱਜ ਸਪਾਈਸਜੈੱਟ ਦੇ ਮੁਲਾਜ਼ਮਾਂ ਦਾ ਇੱਕ ਵਰਗ ਦਿੱਲੀ ਹਵਾਈ ਅੱਡੇ 'ਤੇ ਹੜਤਾਲ 'ਤੇ ਚਲਾ ਗਿਆ ਪਰ ਅਧਿਕਾਰੀਆਂ ਨਾਲ ਗੱਲਬਾਤ ਕਰਨ ਤੋਂ ਬਾਅਦ, ਕਰਮਚਾਰੀ ਕੰਮ 'ਤੇ ਵਾਪਸ ਚਲੇ ਗਏ।

ਸਪਾਈਸਜੈੱਟ ਦੇ ਬੁਲਾਰੇ ਨੇ ਦੱਸਿਆ ਕਿ ਕੰਪਨੀ ਦੀਆਂ ਸੇਵਾਵਾਂ ਦਿੱਲੀ ਹਵਾਈ ਅੱਡੇ 'ਤੇ ਸੁਚਾਰੂ ਢੰਗ ਨਾਲ ਚੱਲ ਰਹੀਆਂ ਹਨ। ਦਿੱਲੀ ਹਵਾਈ ਅੱਡੇ 'ਤੇ ਕੰਮ ਕਰਨ ਵਾਲੇ ਕਰਮਚਾਰੀ ਕੁਝ ਮੁੱਦਿਆਂ ਨੂੰ ਲੈ ਕੇ ਅਸੰਤੁਸ਼ਟ ਸਨ। ਹੁਣ ਸੀਨੀਅਰ ਅਧਿਕਾਰੀਆਂ ਨੂੰ ਮਿਲਣ ਤੋਂ ਬਾਅਦ ਮਸਲਾ ਹੱਲ ਹੋ ਗਿਆ ਹੈ। ਦਰਅਸਲ, ਮਹਾਮਾਰੀ ਦੇ ਕਾਰਨ ਯਾਤਰਾ ਪਾਬੰਦੀ ਕਾਰਨ ਸਪਾਈਸਜੈੱਟ ਨੂੰ ਵਿੱਤੀ ਨੁਕਸਾਨ ਹੋਇਆ ਹੈ। ਅਜਿਹੀ ਸਥਿਤੀ ਵਿੱਚ ਕੰਪਨੀ ਨੇ 2020 ਤੋਂ ਆਪਣੇ ਕਰਮਚਾਰੀਆਂ ਦੀ ਤਨਖਾਹ ਵਿੱਚ ਕਟੌਤੀ ਕੀਤੀ ਹੈ।

ਇਹ ਵੀ ਪੜ੍ਹੋ: 1 ਮਹੀਨੇ ਬਾਅਦ ਕਰਨੀ ਹੋਵੇਗੀ 12 ਘੰਟੇ ਨੌਕਰੀ, ਘਟੇਗੀ ਤਨਖ਼ਾਹ ਤੇ ਵਧੇਗਾ PF

ਜੂਨ ਤਿਮਾਹੀ 'ਚ 729 ਕਰੋੜ ਰੁਪਏ ਦਾ ਸ਼ੁੱਧ ਨੁਕਸਾਨ

ਪਿਛਲੇ ਮਹੀਨੇ ਸਪਾਈਸਜੈੱਟ ਨੇ ਜੂਨ ਨੂੰ ਖਤਮ ਹੋਈ ਤਿਮਾਹੀ ਦੇ ਆਪਣੇ ਨਤੀਜੇ ਜਾਰੀ ਕੀਤੇ ਸਨ। ਇਸ ਸਮੇਂ ਦੌਰਾਨ ਕੰਪਨੀ ਨੂੰ 729 ਕਰੋੜ ਰੁਪਏ ਦਾ ਸ਼ੁੱਧ ਨੁਕਸਾਨ ਹੋਇਆ ਹੈ ਕਿਉਂਕਿ ਮਹਾਂਮਾਰੀ ਦੀ ਦੂਜੀ ਲਹਿਰ ਕਾਰਨ ਕੰਪਨੀ ਦਾ ਕਾਰੋਬਾਰ ਪ੍ਰਭਾਵਿਤ ਹੋਇਆ ਸੀ। ਪਿਛਲੇ ਵਿੱਤੀ ਸਾਲ ਦੀ ਸਮਾਨ ਮਿਆਦ ਵਿੱਚ ਕੰਪਨੀ ਨੂੰ 593 ਕਰੋੜ ਰੁਪਏ ਦਾ ਸ਼ੁੱਧ ਘਾਟਾ ਹੋਇਆ ਸੀ।

ਇਹ ਵੀ ਪੜ੍ਹੋ: ਮਹਿੰਗਾਈ ਕਾਰਨ ਮਚੀ ਹਾਹਾਕਾਰ, ਕੁਝ ਮਹੀਨਿਆਂ 'ਚ ਹੀ 190 ਰੁਪਏ ਵਧੇ ਘਰੇਲੂ ਗੈਸ ਸਿਲੰਡਰ ਦੇ ਭਾਅ

ਜਹਾਜ਼ 'ਤੇ ਬੈਠ ਕੇ ਤੁਸੀਂ ਸਸਤੀ ਕੀਮਤ 'ਤੇ ਟੈਕਸੀ ਬੁੱਕ ਕਰ ਸਕਦੇ ਹੋ

ਦੱਸਣਯੋਗ ਹੈ ਕਿ ਹਾਲ ਹੀ ਵਿੱਚ ਸਪਾਈਸਜੈੱਟ ਨੇ ਆਪਣੇ ਯਾਤਰੀਆਂ ਲਈ ਇੱਕ ਨਵੀਂ ਸਹੂਲਤ ਸ਼ੁਰੂ ਕੀਤੀ ਹੈ। ਹੁਣ ਯਾਤਰੀਆਂ ਨੂੰ ਉਡਾਣ ਤੋਂ ਉਤਰਨ ਤੋਂ ਬਾਅਦ ਟੈਕਸੀਆਂ ਜਾਂ ਕੈਬਾਂ ਦੀ ਉਡੀਕ ਨਹੀਂ ਕਰਨੀ ਪਵੇਗੀ। ਯਾਤਰੀ ਉਡਾਣ ਦੌਰਾਨ ਹੀ ਹਵਾਈ ਅੱਡੇ ਤੋਂ ਬਾਹਰ ਜਾਣ ਲਈ ਟੈਕਸੀ ਬੁੱਕ ਕਰ ਸਕਦੇ ਹਨ। ਇਹ ਸਹੂਲਤ ਏਅਰਲਾਈਨ ਦੇ ਇਨ-ਫਲਾਈਟ ਮਨੋਰੰਜਨ ਪਲੇਟਫਾਰਮ 'ਸਪਾਈਸਸਕ੍ਰੀਨ' ਦੀ ਵਰਤੋਂ ਕਰਕੇ ਪ੍ਰਾਪਤ ਕੀਤੀ ਜਾ ਸਕਦੀ ਹੈ। ਇਹ ਨਵੀਂ ਸੇਵਾ ਪਹਿਲਾਂ ਦਿੱਲੀ ਏਅਰਪੋਰਟ ਤੋਂ ਸ਼ੁਰੂ ਕੀਤੀ ਗਈ ਸੀ। ਇਸ ਤੋਂ ਬਾਅਦ, ਏਅਰਲਾਈਨ ਪੜਾਅਵਾਰ ਤਰੀਕੇ ਨਾਲ ਮੁੰਬਈ, ਬੰਗਲੁਰੂ, ਹੈਦਰਾਬਾਦ, ਗੋਆ, ਚੇਨਈ, ਕੋਲਕਾਤਾ, ਅਹਿਮਦਾਬਾਦ, ਪੁਣੇ ਸਮੇਤ ਹੋਰ ਪ੍ਰਮੁੱਖ ਹਵਾਈ ਅੱਡਿਆਂ 'ਤੇ ਲਾਂਚ ਹੋਵੇਗੀ।

ਇਹ ਵੀ ਪੜ੍ਹੋ: ਇੰਝ ਪਤਾ ਲਗਾਓ ਹਰੀਆਂ ਸਬਜ਼ੀਆਂ 'ਤੇ ਰਸਾਇਣਾਂ ਦੀ ਵਰਤੋਂ ਹੋਈ ਹੈ ਜਾਂ ਨਹੀਂ, FSSAI ਨੇ ਜਾਰੀ ਕੀਤੀ ਵੀਡੀਓ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News