ਸਪਾਈਸਜੈੱਟ ਦੀ ਫਲਾਈਟ ਦੇ ਆਟੋ ਪਾਇਲਟ ਸਿਸਟਮ ''ਚ ਆਈ ਖਰਾਬੀ, ਪਰਤਣਾ ਪਿਆ ਦਿੱਲੀ

Thursday, Sep 01, 2022 - 11:24 AM (IST)

ਸਪਾਈਸਜੈੱਟ ਦੀ ਫਲਾਈਟ ਦੇ ਆਟੋ ਪਾਇਲਟ ਸਿਸਟਮ ''ਚ ਆਈ ਖਰਾਬੀ, ਪਰਤਣਾ ਪਿਆ ਦਿੱਲੀ

ਨਵੀਂ ਦਿੱਲੀ- ਦਿੱਲੀ ਤੋਂ ਨਾਸਿਕ ਲਈ ਵੀਰਵਾਰ ਸਵੇਰ ਨੂੰ ਉਡਾਣ ਭਰਨ ਵਾਲੀ ਸਪਾਈਸਜੈੱਟ ਦੀ ਫਲਾਈਟ ਨੂੰ ਆਟੋ ਪਾਇਲਟ 'ਚ ਗੜਬੜੀ ਦੇ ਕਾਰਨ ਅੱਧੇ ਰਸਤੇ ਤੋਂ ਵਾਪਸ ਪਰਤਣਾ ਪਿਆ। ਹਵਾਬਾਜ਼ੀ ਰੈਗੂਲੇਟਰ ਡੀਜੀਸੀਏ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਡੀਜੀਸੀਏ ਵਲੋਂ ਕਿਹਾ ਗਿਆ ਹੈ ਕਿ ਸਪਾਈਸਜੈੱਟ ਦੀ ਬੋਇੰਗ 737 ਜਹਾਜ਼ ਦੀ ਸੁਰੱਖਿਅਤ ਲੈਂਡਿੰਗ ਕਰਵਾ ਲਈ ਗਈ ਹੈ।
ਡੀਜੀਸੀਏ ਦੇ ਅਧਿਕਾਰੀ ਨੇ ਕਿਹਾ ਕਿ ਸਪਾਈਸਜੈੱਟ ਬੀ737 ਜਹਾਜ਼  VT-SLP ਜੋ ਫਲਾਈਟ ਐੱਸਜੀ-8363 ਦੇ ਰੂਪ 'ਚ ਦਿੱਲੀ ਤੋਂ ਨਾਸਿਕ ਲਈ ਉਡਾਣ ਭਰ ਚੁੱਕਾ ਸੀ ਉਸ ਨੂੰ ਆਟੋ ਪਾਇਲਟ 'ਚ ਗੜਬੜੀ ਆਉਣ ਤੋਂ ਬਾਅਦ ਵਾਪਸ ਪਰਤਣਾ ਪਿਆ।
ਦੱਸ ਦੇਈਏ ਕਿ ਬੀਤੇ ਕੁਝ ਮਹੀਨਿਆਂ 'ਚ ਈਂਧਨ ਦੀਆਂ ਉੱਚੀਆਂ ਕੀਮਤਾਂ ਅਤੇ ਰੁਪਏ ਦੇ ਘਟਾਓ ਵਿਚਾਲੇ ਵਿੱਤੀ ਉਥਲ-ਪੁਥਲ ਦੇ ਵਿਚਾਲੇ ਸਪਾਈਸਜੈੱਟ ਦੇ ਕਈ ਜਹਾਜ਼ਾਂ 'ਚ ਗੜਬੜੀ ਦੀਆਂ ਖ਼ਬਰਾਂ ਆਈਆਂ, ਜਿਸ ਤੋਂ ਬਾਅਦ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀਜੀਸੀਏ) ਨੇ ਏਅਰਲਾਈਨ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ।  


author

Aarti dhillon

Content Editor

Related News