ਖ਼ੁਸ਼ਖ਼ਬਰੀ! ਸਪਾਈਸ ਜੈੱਟ ਨੇ ਦਿੱਲੀ-ਰਾਸ ਅਲ ਖੈਮਾਹ ਉਡਾਣ ਸ਼ੁਰੂ ਕੀਤੀ

Friday, Nov 27, 2020 - 11:09 PM (IST)

ਖ਼ੁਸ਼ਖ਼ਬਰੀ! ਸਪਾਈਸ ਜੈੱਟ ਨੇ ਦਿੱਲੀ-ਰਾਸ ਅਲ ਖੈਮਾਹ ਉਡਾਣ ਸ਼ੁਰੂ ਕੀਤੀ

ਮੁੰਬਈ— ਸਪਾਈਸ ਜੈੱਟ ਨੇ ਦਿੱਲੀ ਤੋਂ ਰਾਸ ਅਲ ਖੈਮਾਹ ਲਈ ਉਡਾਣ ਸ਼ੁਰੂ ਕਰ ਦਿੱਤੀ ਹੈ। ਇਹ ਇਸ ਦੀ ਪਹਿਲੀ ਇਸ ਖਾੜੀ ਸ਼ਹਿਰ ਲਈ ਉਡਾਣ ਹੈ, ਜੋ ਸ਼ੁੱਕਰਵਾਰ ਨੂੰ ਉੱਥੇ ਪਹੁੰਚੀ। ਇਸ ਦੇ ਨਾਲ ਹੀ ਕੌਮਾਂਤਰੀ ਮਾਰਗ 'ਤੇ ਉਸ ਦੀਆਂ ਕੁੱਲ ਉਡਾਣਾਂ ਦੀ ਗਿਣਤੀ ਹੁਣ 12 ਹੋ ਗਈ ਹੈ।

'ਰਾਸ ਅਲ ਖੈਮਾਹ' ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੇ ਸੱਤ ਅਮੀਰਾਤ 'ਚੋਂ ਇਕ ਹੈ। ਸਪਾਈਸ ਜੈੱਟ ਨੇ ਇਸ ਲਈ ਉਡਾਣਾਂ ਸ਼ੁਰੂ ਕਰਨ ਲਈ ਇਕ ਸਾਲ ਤੋਂ ਵੀ ਪਹਿਲਾਂ ਘੋਸ਼ਣਾ ਕੀਤੀ ਸੀ।

ਸਪਾਈਸ ਜੈੱਟ ਦੀ ਫਲਾਈਟ ਨੰਬਰ ਐੱਸ. ਜੀ.-160 ਦਿੱਲੀ ਦੇ ਆਈ. ਜੀ. ਆਈ. ਹਵਾਈ ਅੱਡੇ ਤੋਂ 26 ਨਵੰਬਰ ਨੂੰ ਰਾਤ 10.30 ਵਜੇ (ਸਥਾਨਕ ਸਮੇਂ ਅਨੁਸਾਰ) ਰਵਾਨਾ ਹੋਈ, ਜੋ ਸ਼ੁੱਕਰਵਾਰ ਨੂੰ ਅੱਧੀ ਰਾਤ 12.50 ਵਜੇ ਰਾਸ ਅਲ ਖੈਮਾਹ ਪਹੁੰਚੀ। ਸਪਾਈਸ ਜੈੱਟ ਨੇ ਇਕ ਰਿਲੀਜ਼ 'ਚ ਕਿਹਾ ਕਿ ਇਸ ਦੇ ਨਾਲ ਹੀ ਵਾਪਸੀ ਦੀ ਉਡਾਣ ਐੱਸ. ਜੀ.-161 ਅੱਧੀ ਰਾਤ 1.50 ਵਜੇ ਉੱਥੋਂ ਚੱਲ ਕੇ ਸ਼ੁੱਕਰਵਾਰ ਸਵੇਰ 6.40 'ਤੇ ਦਿੱਲੀ ਪਹੁੰਚਣ ਲਈ ਰਵਾਨਾ ਹੋਈ।

 

ਇਹ ਵੀ ਪੜ੍ਹੋ- ਕਿਸਾਨ ਅੰਦੋਲਨ ਕਾਰਨ ਫਲਾਈਟ ਨਾ ਫੜ ਸਕਣ ਵਾਲੇ ਮੁਸਾਫ਼ਰਾਂ ਨੂੰ ਰਾਹਤ

ਏਅਰਲਾਈਨ ਨੇ ਕਿਹਾ ਕਿ ਦਿੱਲੀ ਤੋਂ ਰਾਸ ਅਲ ਖੈਮਾਹ ਵਿਚਕਾਰ ਹਫ਼ਤੇ 'ਚ ਦੋ ਵਾਰ ਵੀਰਵਾਰ ਅਤੇ ਐਤਵਾਰ ਨੂੰ ਉਡਾਣ ਚਲਾਈ ਜਾਵੇਗੀ, ਜਦੋਂ ਕਿ ਵਾਪਸੀ ਦੀ ਉਡਾਣ ਸ਼ੁੱਕਰਵਾਰ ਅਤੇ ਸੋਮਵਾਰ ਨੂੰ ਹੋਵੇਗੀ। ਸੰਯੁਕਤ ਅਰਬ ਅਮੀਰਾਤ ਦਾ ਚੌਥਾ ਵੱਡਾ ਅਮੀਰਾਤ ਰਾਸ ਅਲ ਖੈਮਾਹ ਦੁਬਈ ਨਾਲ ਨੇੜਤਾ ਲਈ ਜਾਣਿਆ ਜਾਂਦਾ ਹੈ ਅਤੇ ਪ੍ਰਮੁੱਖ ਵਪਾਰਕ ਕੇਂਦਰਾਂ 'ਚੋਂ ਇਕ ਹੈ। ਰਿਲੀਜ਼ 'ਚ ਕਿਹਾ ਗਿਆ ਹੈ ਕਿ ਇਹ ਖਾੜੀ ਖੇਤਰ ਸਪਾਈਸ ਜੈੱਟ ਲਈ ਇਕ ਮਹੱਤਵਪੂਰਨ ਕੇਂਦਰ ਵੀ ਹੈ ਅਤੇ ਏਅਰਲਾਈਨ ਨੇ ਭਾਰਤ 'ਚ ਤਾਲਾਬੰਦੀ ਤੋਂ ਲੈ ਕੇ ਹੁਣ ਤੱਕ ਲਗਭਗ 350 ਕਾਰਗੋ ਅਤੇ 286 ਦੇਸ਼ ਵਾਪਸੀ ਜਾਣ ਵਾਲੀਆਂ ਵਿਸ਼ੇਸ਼ ਉਡਾਣਾਂ ਦਾ ਸੰਚਾਲਨ ਕੀਤਾ ਹੈ।

ਇਹ ਵੀ ਪੜ੍ਹੋ- ਸੋਨਾ ਤੇ ਡਾਇਮੰਡ ਹੋਵੇਗਾ ਸਸਤਾ, ਸਰਕਾਰ ਦੇ ਸਕਦੀ ਹੈ ਇਹ ਵੱਡਾ ਤੋਹਫ਼ਾ


author

Sanjeev

Content Editor

Related News