ਸਪਾਈਸਜੈੱਟ ਨੇ 28 ਨਵੀਆਂ ਘਰੇਲੂ ਉਡਾਣਾਂ ਸ਼ੁਰੂ ਕਰਨ ਦਾ ਕੀਤਾ ਐਲਾਨ
Tuesday, Oct 26, 2021 - 12:22 PM (IST)

ਨਵੀਂ ਦਿੱਲੀ– ਸਪਾਈਸਜੈੱਟ 31 ਅਕਤੂਬਰ ਤੋਂ ਦੇਸ਼ ਭਰ ’ਚ 28 ਨਵੀਆਂ ਘਰੇਲੂ ਉਡਾਣਾਂ ਸ਼ੁਰੂ ਕਰੇਗੀ। ਸਪਾਈਸਜੈੱਟ ਨੇ ਇਕ ਬਿਆਨ ’ਚ ਕਿਹਾ ਕਿ ਉਹ ਆਪਣੇ ਨਵੇਂ ਸਰਦੀਆਂ ਦੇ ਪ੍ਰੋਗਰਾਮ ਤਹਿਤ ਰਾਜਸਥਾਨ ਦੇ ਟੂਰਿਸਟ ਪਲੇਸੇਜ਼-ਜੈਪੁਰ, ਜੈਸਲਮੇਰ, ਜੋਧਪੁਰ ਅਤੇ ਉਦੈਪੁਰ ਨੂੰ ਪ੍ਰਮੁੱਖ ਮਹਾਨਗਰਾਂ ਅਤੇ ਸ਼ਹਿਰਾਂ ਨਾਲ ਜੋੜਨ ਵਾਲੀਆਂ ਕਈ ਸਿੱਧੀਆਂ ਉਡਾਣਾਂ ਸ਼ੁਰੂ ਕਰੇਗੀ।
ਸਪਾਈਸਜੈੱਟ ਬਾਗਡੋਗਰੀ ਨੂੰ ਅਹਿਮਦਾਬਾਦ, ਕੋਲਕਾਤਾ ਨੂੰ ਸ਼੍ਰੀਨਗਰ ਨਾਲ ਜੋੜੇਗੀ ਅਤੇ ਬੇਂਗਲੁਰੂ-ਪੁਣੇ ਸੈਕਟਰ ’ਚ 2 ਨਵੀਆਂ ਉਡਾਣਾਂ ਸ਼ੁਰੂ ਕਰੇਗੀ।