Spicejet ਦੀਆਂ ਵਧੀਆਂ ਮੁਸ਼ਕਲਾਂ: 124.65 ਕਰੋੜ ਦਾ ਨੋਟਿਸ ਮਿਲਣ ਤੋਂ ਬਾਅਦ ਵਧਿਆ ਰਜਿਸਟ੍ਰੇਸ਼ਨ ਰੱਦ ਹੋਣ ਦਾ ਖ਼ਤਰਾ

Saturday, May 30, 2026 - 06:11 PM (IST)

Spicejet ਦੀਆਂ ਵਧੀਆਂ ਮੁਸ਼ਕਲਾਂ: 124.65 ਕਰੋੜ ਦਾ ਨੋਟਿਸ ਮਿਲਣ ਤੋਂ ਬਾਅਦ ਵਧਿਆ ਰਜਿਸਟ੍ਰੇਸ਼ਨ ਰੱਦ ਹੋਣ ਦਾ ਖ਼ਤਰਾ

ਬਿਜ਼ਨੈੱਸ ਡੈਸਕ : ਜਹਾਜ਼ ਕੰਪਨੀ ਸਪਾਈਸਜੈੱਟ (SpiceJet) ਦੀਆਂ ਵਿੱਤੀ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਹੁਣ ਕੰਪਨੀ 'ਤੇ GST ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ 124.65 ਕਰੋੜ ਰੁਪਏ ਦੀ ਟੈਕਸ ਦੇਣਦਾਰੀ ਦਾ ਮਾਮਲਾ ਸਾਹਮਣੇ ਆਇਆ ਹੈ। GST ਵਿਭਾਗ ਨੇ ਏਅਰਲਾਈਨ ਨੂੰ 'ਕਾਰਨ ਦੱਸੋ ਨੋਟਿਸ' (Show Cause Notice) ਜਾਰੀ ਕਰਦਿਆਂ ਪੁੱਛਿਆ ਹੈ ਕਿ ਉਨ੍ਹਾਂ ਦਾ GST ਰਜਿਸਟ੍ਰੇਸ਼ਨ ਕਿਉਂ ਨਾ ਰੱਦ ਕਰ ਦਿੱਤਾ ਜਾਵੇ।

ਇਹ ਵੀ ਪੜ੍ਹੋ :    1 ਜੂਨ ਤੋਂ ਬਦਲ ਜਾਣਗੇ ATM ਤੋਂ ਲੈ ਕੇ UPI ਤੱਕ ਸਮੇਤ ਕਈ ਹੋਰ ਨਿਯਮ, ਤੁਹਾਡੀ ਜੇਬ 'ਤੇ ਪਵੇਗਾ ਸਿੱਧਾ ਅਸਰ

ਮਹੀਨਿਆਂ ਤੋਂ ਰਿਟਰਨ ਦਾਖਲ ਨਾ ਕਰਨ ਦਾ ਇਲਜ਼ਾਮ 

ਸਪਾਈਸਜੈੱਟ ਨੇ ਕਈ ਮਹੀਨਿਆਂ ਤੋਂ ਆਪਣੇ GST ਰਿਟਰਨ ਦਾਖਲ ਨਹੀਂ ਕੀਤੇ ਹਨ। ਇਸ ਕਾਰਨ ਵਿਭਾਗ ਨੇ CGST ਅਤੇ SGST ਐਕਟ, 2017 ਦੀ ਧਾਰਾ 62 ਤਹਿਤ ਕੰਪਨੀ ਦੀ ਟੈਕਸ ਦੇਣਦਾਰੀ ਦਾ ਅਸਥਾਈ ਮੁਲਾਂਕਣ ਕੀਤਾ ਹੈ। ਇਹ ਨੋਟਿਸ 25 ਮਈ 2026 ਨੂੰ ਜਾਰੀ ਕੀਤਾ ਗਿਆ ਸੀ, ਜਿਸ ਵਿੱਚ ਕੰਪਨੀ ਕੋਲੋਂ ਜਵਾਬ ਮੰਗਿਆ ਗਿਆ ਹੈ।

ਇਹ ਵੀ ਪੜ੍ਹੋ :  31 ਜੁਲਾਈ ਤੋਂ ਪਹਿਲਾਂ ਨਿਪਟਾ ਲਓ ਇਹ ਕੰਮ ਨਹੀਂ ਤਾਂ ਹੋਵੇਗਾ ਭਾਰੀ ਨੁਕਸਾਨ

ਟੈਕਸ ਦੀ ਮੰਗ ਦਾ ਵੇਰਵਾ: ਵਿਭਾਗੀ ਅੰਕੜਿਆਂ ਮੁਤਾਬਕ ਵੱਖ-ਵੱਖ ਮਹੀਨਿਆਂ ਲਈ ਟੈਕਸ ਦੀ ਮੰਗ ਇਸ ਤਰ੍ਹਾਂ ਹੈ:

ਨਵੰਬਰ 2025: 44.44 ਕਰੋੜ ਰੁਪਏ
ਦਸੰਬਰ 2025: 43.79 ਕਰੋੜ ਰੁਪਏ
ਜਨਵਰੀ 2026: 12.19 ਕਰੋੜ ਰੁਪਏ
ਫਰਵਰੀ 2026: 12.10 ਕਰੋੜ ਰੁਪਏ
ਮਾਰਚ 2026: 12.12 ਕਰੋੜ ਰੁਪਏ

ਇਹ ਵੀ ਪੜ੍ਹੋ :  ਪੈਨਸ਼ਨਰਾਂ ਦੀ ਲਾਟਰੀ ਲੱਗੀ! DR ਵਧ ਕੇ ਹੋਇਆ 483%, ਜਾਣੋ ਕਦੋਂ ਤੋਂ ਮਿਲੇਗਾ ਫਾਇਦਾ

ਦੱਸਿਆ ਜਾ ਰਿਹਾ ਹੈ ਕਿ ਨੋਟਿਸ ਜਾਰੀ ਹੋਣ ਤੋਂ ਬਾਅਦ ਵੀ ਹਾਲੇ ਤੱਕ ਬਕਾਇਆ ਰਿਟਰਨ ਦਾਖਲ ਨਹੀਂ ਕੀਤੇ ਗਏ ਹਨ।

ਇਹ ਵੀ ਪੜ੍ਹੋ : Canada-USA 'ਚ ਪੜ੍ਹਣ ਦਾ ਸੁਪਨਾ ਹੋਇਆ ਮਹਿੰਗਾ, ਇਹ ਦੇਸ਼ ਬਣੇ ਵਿਦਿਆਰਥੀਆਂ ਦੀ ਪਹਿਲੀ ਪਸੰਦ

ਸ਼ੇਅਰ ਬਾਜ਼ਾਰ 'ਤੇ ਪੈ ਸਕਦਾ ਹੈ ਅਸਰ 

ਬਾਜ਼ਾਰ ਮਾਹਿਰਾਂ ਦਾ ਮੰਨਣਾ ਹੈ ਕਿ ਸੋਮਵਾਰ ਨੂੰ ਜਦੋਂ ਕਾਰੋਬਾਰ ਸ਼ੁਰੂ ਹੋਵੇਗਾ, ਤਾਂ ਨਿਵੇਸ਼ਕਾਂ ਦੀ ਪ੍ਰਤੀਕਿਰਿਆ ਨਕਾਰਾਤਮਕ ਰਹਿ ਸਕਦੀ ਹੈ। ਸ਼ੁੱਕਰਵਾਰ ਨੂੰ ਸਪਾਈਸਜੈੱਟ ਦਾ ਸ਼ੇਅਰ 12.75 ਰੁਪਏ 'ਤੇ ਬੰਦ ਹੋਇਆ ਸੀ। ਜ਼ਿਕਰਯੋਗ ਹੈ ਕਿ ਸਾਲ 2026 ਵਿੱਚ ਹੁਣ ਤੱਕ ਕੰਪਨੀ ਦਾ ਸ਼ੇਅਰ ਲਗਭਗ 60 ਫੀਸਦੀ ਡਿੱਗ ਚੁੱਕਾ ਹੈ, ਜਦਕਿ ਪਿਛਲੇ ਇੱਕ ਸਾਲ ਵਿੱਚ ਇਸ ਵਿੱਚ 70 ਫੀਸਦੀ ਤੋਂ ਵੱਧ ਦੀ ਕਮਜ਼ੋਰੀ ਦਰਜ ਕੀਤੀ ਗਈ ਹੈ।

ਇਹ ਵੀ ਪੜ੍ਹੋਹੁਣ ਮਰਜ਼ੀ ਨਾਲ ਚੁਣੋਂ...! ਪੈਟਰੋਲ ਪੰਪਾਂ 'ਤੇ ਮਿਲੇਗੀ ਇਹ ਖਾਸ ਸਹੂਲਤ

ਵਿੱਤੀ ਹਾਲਤ ਨਾਜ਼ੁਕ 

ਕੰਪਨੀ ਦੀ ਵਿੱਤੀ ਸਥਿਤੀ ਕਾਫੀ ਦਬਾਅ ਹੇਠ ਹੈ। ਦਸੰਬਰ 2025 ਦੀ ਤਿਮਾਹੀ ਵਿੱਚ ਸਪਾਈਸਜੈੱਟ ਨੂੰ 261.38 ਕਰੋੜ ਰੁਪਏ ਦਾ ਸ਼ੁੱਧ ਘਾਟਾ ਹੋਇਆ ਸੀ, ਜਦਕਿ ਪਿਛਲੇ ਸਾਲ ਇਸੇ ਮਿਆਦ ਵਿੱਚ ਕੰਪਨੀ ਮੁਨਾਫੇ ਵਿੱਚ ਸੀ। ਹਾਲਾਂਕਿ, ਕੰਪਨੀ ਦੀ ਕਾਰਜਸ਼ੀਲ ਆਮਦਨ 1,237 ਕਰੋੜ ਰੁਪਏ ਤੋਂ ਵਧ ਕੇ 1,408 ਕਰੋੜ ਰੁਪਏ ਤੱਕ ਪਹੁੰਚ ਗਈ ਹੈ, ਪਰ ਵਧਦੇ ਕਰਜ਼ੇ ਅਤੇ ਟੈਕਸ ਨੋਟਿਸਾਂ ਨੇ ਕੰਪਨੀ ਲਈ ਵੱਡੀ ਚੁਣੌਤੀ ਖੜ੍ਹੀ ਕਰ ਦਿੱਤੀ ਹੈ।

ਇਹ ਵੀ ਪੜ੍ਹੋ :  ਘਰ 'ਚ ਰੱਖੀ ਪੁਰਾਣੀ Gold Jewellery ਵਧਾ ਸਕਦੀ ਹੈ ਖ਼ਰਚਾ! ਐਕਸਚੇਂਜ ਤੋਂ ਪਹਿਲਾਂ ਜਾਣੋ ਨਿਯਮ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News