ਕਾਰੋਬਾਰ ਵਧਾਉਣ ਦੀ ਤਿਆਰੀ ''ਚ ਸਪਾਈਸ ਜੈੱਟ, ਐਮੀਰੇਟਸ ਨਾਲ ਕੀਤੀ ਸਾਂਝੇਦਾਰੀ

Monday, Apr 22, 2019 - 03:04 PM (IST)

ਕਾਰੋਬਾਰ ਵਧਾਉਣ ਦੀ ਤਿਆਰੀ ''ਚ ਸਪਾਈਸ ਜੈੱਟ, ਐਮੀਰੇਟਸ ਨਾਲ ਕੀਤੀ ਸਾਂਝੇਦਾਰੀ

ਮੁੰਬਈ — ਏਅਰਲਾਈਨ ਕੰਪਨੀ ਸਪਾਈਸ ਜੈੱਟ ਨੇ ਸੋਮਵਾਰ ਨੂੰ ਐਮੀਰੇਟਸ ਏਅਰਲਾਈਂਸ ਦੇ ਨਾਲ ਕੋਡ ਸ਼ੇਅਰ ਸਾਂਝੇਦਾਰੀ ਲਈ ਇਕ ਸ਼ੁਰੂਆਤੀ ਸੰਧੀ 'ਤੇ ਦਸਤਖਤ ਕਰਨ ਦਾ ਐਲਾਨ ਕੀਤਾ ਹੈ। ਇਸ ਮਾਮਲੇ ਵਿਚ ਸਪਾਈਸ ਜੈੱਟ ਨੇ ਕਿਹਾ ਕਿ, 'ਇਸ ਸਾਂਝੇਦਾਰੀ ਨਾਲ ਫਲਾਈਟਾਂ ਲਈ ਨਵੇਂ ਰਸਤੇ ਖੁੱਲਣਗੇ'। ਸਾਪਈਸ ਜੈੱਟ ਦੇ ਚੇਅਰਮੈਨ ਅਤੇ ਪ੍ਰਬੰਧਕ ਨਿਰਦੇਸ਼ਕ ਅਜੇ ਸਿੰਘ ਨੇ ਕਿਹਾ ਕਿ , ' ਦੁਨੀਆ 'ਚ ਸਪਾਈਸ ਜੈੱਟ ਦੇ ਕਾਰੋਬਾਰ ਨੂੰ ਵਧਾਉਣ ਲਈ ਇਹ ਕਦਮ ਚੁੱਕਿਆ ਜਾ ਰਿਹਾ ਹੈ।' ਉਨ੍ਹਾਂ ਨੇ ਕਿਹਾ ਕਿ, 'ਅਸੀਂ ਕੋਡ ਸ਼ੇਅਰ ਸਾਂਝੇਦਾਰੀ ਲਈ ਇਕ ਪ੍ਰਬੰਧਕੀ ਸੰਧੀ 'ਤੇ ਦਸਤਖਤ ਕੀਤੇ ਹਨ।'

ਇਸ ਸੰਧੀ ਨਾਲ ਸਪਾਈਸ ਜੈੱਟ ਦੇ ਯਾਤਰੀ 51 ਘਰੇਲੂ ਰੂਟ ਦੇ ਜ਼ਰੀਏ ਐਮੀਰੇਟਸ 'ਚ ਸਫਰ ਕਰ ਸਕਣਗੇ। ਯਾਨੀ ਸਪਾਈਸ ਜੈੱਟ ਦੇ ਯਾਤਰੀ ਹੁਣ ਅਮਰੀਕਾ, ਯੂਰਪ, ਅਤੇ ਅਫਰੀਕਾ ਵਿਚ ਵੀ ਸਫਰ ਕਰ ਸਕਣਗੇ।

ਜੈੱਟ ਦੇ 500 ਕਰਮਚਾਰੀਆਂ ਨੂੰ ਸਪਾਈਸ ਜੈੱਟ ਨੇ ਦਿੱਤੀ ਨੌਕਰੀ

ਹੁਣੇ ਜਿਹੇ ਸਸਤੀ ਹਵਾਈ ਯਾਤਰਾ ਮੁਹੱਈਆ ਕਰਵਾਉਣ ਵਾਲੀ ਏਅਰਲਾਈਨ ਸਪਾਈਸਜੈੱਟ ਨੇ ਕਿਹਾ ਸੀ ਕਿ ਉਸਨੇ ਜੈੱਟ ਏਅਰਵੇਜ਼ ਦੇ 100 ਪਾਇਲਟ ਸਮੇਤ 500 ਤੋਂ ਜ਼ਿਆਦਾ ਕਰਮਚਾਰੀਆਂ ਨੂੰ ਨੌਕਰੀ 'ਤੇ ਰੱਖ ਲਿਆ ਹੈ। ਕੰਪਨੀ ਨੇ ਕਿਹਾ ਸੀ ਕਿ ਉਹ ਅੱਗੇ ਹੋਰ ਵੀ ਕਰਮਚਾਰੀਆਂ ਨੂੰ ਸ਼ਾਮਲ ਕਰਨ ਦੀ ਯੋਜਨਾ 'ਤੇ ਕੰਮ ਕਰ ਰਹੀ ਹੈ। ਕੰਪਨੀ ਆਉਣ ਵਾਲੇ ਦਿਨਾਂ ਵਿਚ ਜ਼ਿਆਦਾ ਸੰਖਿਆ ਵਿਚ ਜਹਾਜ਼ ਅਤੇ ਨਵੇਂ ਮਾਰਗਾਂ 'ਤੇ ਸੇਵਾਵਾਂ ਦੇਣ ਜਾ ਰਹੀ ਹੈ।


Related News