ਤਿਉਹਾਰਾਂ ਮੌਕੇ ਕ੍ਰੈਡਿਟ-ਡੈਬਿਟ ਕਾਰਡ ਤੋਂ ਸ਼ਾਪਿੰਗ ਕਰਨ ਵਾਲਿਆਂ ਲਈ ਖ਼ਾਸ ਖ਼ਬਰ, ਮਿਲ ਰਿਹੈ ਵੱਡਾ ਆਫ਼ਰ

Friday, Nov 10, 2023 - 02:18 PM (IST)

ਬਿਜ਼ਨੈੱਸ ਡੈਸਕ - ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ। ਇਸ ਮੌਕੇ ਲੋਕ ਕਿਸੇ ਨਾ ਕਿਸੇ ਚੀਜ਼ ਦੀ ਵੱਡੀ ਮਾਤਰਾ 'ਚ ਖਰੀਦਦਾਰੀ ਕਰ ਰਹੇ ਹਨ, ਜਿਸ ਦਾ ਭੁਗਤਾਨ ਕਰਨ ਲਈ ਉਹ ਆਨਲਾਈਨ, ਕੈਸ਼, ਕ੍ਰੈਡਿਟ-ਡੈਬਿਟ ਕਾਰਡ ਦੀ ਵਰਤੋਂ ਕਰ ਰਹੇ ਹਨ। ਤਿਉਹਾਰਾਂ ਮੌਕੇ ਖਰੀਦਦਾਰੀ ਕਰਦੇ ਸਮੇਂ ਗਾਹਕਾਂ ਨੂੰ ਬਹੁਤ ਸਾਰੇ ਬੈਂਕਾਂ ਵਲੋਂ ਕਈ ਤਰ੍ਹਾਂ ਦੇ ਡਿਸਕਾਊਂਟ ਦਿੱਤੇ ਜਾਂਦੇ ਹਨ, ਜਿਸ ਦਾ ਲੋਕ ਫ਼ਾਇਦਾ ਚੁੱਕ ਰਹੇ ਹਨ। ਕ੍ਰੈਡਿਟ ਕਾਰਡ 'ਤੇ ਸਾਮਾਨ ਦੀ ਖਰੀਦਦਾਰੀ ਕਰਨ 'ਤੇ ਕਈ ਲੋਕਾਂ ਨੂੰ ਬੈਂਕ ਵਲੋਂ ਕੈਸ਼ਬੈਕ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ, ਜਿਸ ਕਾਰਨ ਲੋਕ ਇਸ ਦੀ ਵਰਤੋਂ ਜ਼ਿਆਦਾ ਕਰ ਰਹੇ ਹਨ।

ਇਹ ਵੀ ਪੜ੍ਹੋ - ਧਨਤੇਰਸ ਮੌਕੇ ਦੇਸ਼ ’ਚ ਹੋਵੇਗਾ 50,000 ਕਰੋੜ ਦਾ ਕਾਰੋਬਾਰ! ਚੀਨ ਨੂੰ ਲੱਗਾ 1 ਲੱਖ ਕਰੋੜ ਦਾ ਚੂਨਾ

ਦੱਸ ਦੇਈਏ ਕਿ ਤਿਉਹਾਰੀ ਸੀਜ਼ਨ ਵਿੱਚ ਆਫ਼ਰਾਂ ਦੇ ਰਾਹੀਂ ਸ਼ਾਪਿੰਗ ਕਰਨ ਦੇ ਬਹੁਤ ਸਾਰੇ ਮੌਕੇ ਮਿਲਦੇ ਹਨ। ਖਰੀਦਦਾਰ ਕਰਨ ਤੋਂ ਪਹਿਲਾਂ ਲੋਕਾਂ ਨੂੰ ਆਪਣੇ ਬੈਂਕ ਦੇ ਕ੍ਰੈਡਿਟ ਅਤੇ ਡੈਬਿਟ ਕਾਰਡ ਰਾਹੀਂ ਮਿਲ ਰਹੇ ਆਫਰ, ਡਿਸਕਾਊਂਟ ਅਤੇ ਕੈਸ਼ਬੈਕ ਵਰਗੀਆਂ ਸਹੂਲਤਾਵਾਂ ਦੀ ਚੈਕਿੰਗ ਕਰ ਲੈਣੀ ਚਾਹੀਦੀ ਹੈ। ਹੋ ਸਕਦਾ ਹੈ ਕਿ ਤਿਉਹਾਰਾਂ ਦੇ ਮੌਕੇ ਤੁਹਾਡੇ ਬੈਂਕ ਵਾਲੇ ਤੁਹਾਨੂੰ ਕੁਝ ਚੰਗਾ ਲਾਭ ਦੇਣ ਲਈ ਬੈਠੇ ਹੋਣ। ਅਜਿਹਾ ਇਸ ਕਰਕੇ ਹੁੰਦਾ ਹੈ, ਕਿਉਂਕਿ ਹਰ ਸਾਲ ਤਿਉਹਾਰੀ ਸੀਜ਼ਨ ਵਿੱਚ ਕਈ ਬੈਂਕ ਅਤੇ ਵਿੱਤੀ ਸੰਸਥਾਵਾ ਨੇ ਵੱਖ-ਵੱਖ ਆਨਲਾਈਨ ਸ਼ਾਪਿੰਗ ਪਲੇਟਫਾਰਮਸ ਅਤੇ ਕੰਪਨੀਆਂ ਨਾਲ ਟਾਈ-ਅਪ ਕੀਤਾ ਹੁੰਦਾ ਹੈ, ਜਿਸ ਦੇ ਤਹਿਤ ਉਹ ਆਪਣੇ ਗਾਹਕਾਂ ਨੂੰ 30 ਤੋਂ 35 ਫ਼ੀਸਦੀ ਤੱਕ ਦਾ ਡਿਸਕਾਊਂਟ ਦੇ ਦਿੰਦੇ ਹਨ। 

ਇਹ ਵੀ ਪੜ੍ਹੋ - ਅੱਜ ਦੇ ਦਿਨ ਸੋਨੇ-ਚਾਂਦੀ ਦੇ ਗਹਿਣੇ ਖਰੀਦਣ ਵਾਲੇ ਲੋਕਾਂ ਲਈ ਖ਼ਾਸ ਖ਼ਬਰ, ਜਾਣੋ ਤਾਜ਼ਾ ਭਾਅ

ਇਸ ਤੋਂ ਇਲਾਵਾ ਕ੍ਰੈਡਿਟ ਅਤੇ ਡੈਬਿਟ ਕਾਰਡ ਰਾਹੀਂ ਜ਼ਿਆਦਾ ਖਰੀਦਦਾਰੀ ਕਰਨ ਵਾਲੇ ਲੋਕਾਂ ਨੂੰ ਕਈ ਬੈਂਕਾਂ ਵਲੋਂ ਚੰਗਾ ਕੈਸ਼ਬੈਕ ਦੇਣ ਦੀ ਆਫਰ ਵੀ ਦਿੱਤੀ ਜਾਂਦੀ ਹੈ। ਖਰੀਦਦਾਰੀ ਦੇ ਮਾਮਲੇ 'ਚ ਬੈਂਕ ਵੀ ਆਪਣੇ ਗਾਹਕਾਂ ਨੂੰ ਤਿਉਹਾਰਾਂ ਮੌਕੇ ਚੰਗੇ ਆਫਰ ਦੇਣ ਦੇ ਮਾਮਲੇ 'ਚ ਪਿੱਛੇ ਨਹੀਂ ਹਨ। ਇਸ ਮਾਮਲੇ ਦੇ ਸਬੰਧ ਵਿੱਚ ਕੁਝ ਨਿਯਮ ਅਤੇ ਸ਼ਰਤਾਂ ਜਾਰੀ ਕੀਤੀਆਂ ਜਾਂਦੀਆਂ ਹਨ, ਜਿਹਨਾਂ ਦਾ ਗਾਹਕਾਂ ਨੂੰ ਖ਼ਾਸ ਧਿਆਨ ਰੱਖਣ ਦੀ ਲੋੜ ਹੁੰਦੀ ਹੈ।    

ਇਹ ਵੀ ਪੜ੍ਹੋ - ਪ੍ਰਦੂਸ਼ਣ ਕਾਰਨ ਦੋ ਸ਼ਹਿਰਾਂ 'ਚ BS-III ਪੈਟਰੋਲ ਤੇ BS-IV ਡੀਜ਼ਲ ਵਾਹਨਾਂ 'ਤੇ ਲੱਗੀ ਪਾਬੰਦੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News