ਦੱਖਣੀ ਭਾਰਤ ''ਚ ਇਲੈਕਟ੍ਰਿਕ ਤਿੰਨ ਪਹੀਆ ਦੀ ਵਿਕਰੀ ਲਈ ਓਮੇਗਾ ਸੇਕੀ ਦਾ ਸੀਕੇ ਮੋਟਰ ਨਾਲ ਗਠਜੋੜ
Monday, Dec 07, 2020 - 05:04 PM (IST)
ਨਵੀਂ ਦਿੱਲੀ (ਭਾਸ਼ਾ) : ਓਮੇਗਾ ਸੇਕੀ ਮੋਬਿਲਿਟੀ ਨੇ ਦੱਖਣੀ ਭਾਤ 'ਚ ਆਪਣੀ ਸਮੁੱਚੀ ਤਿੰਨ ਪਹੀਆ ਚੇਨ ਦੀ ਵਿਕਰੀ ਅਤੇ ਸੇਵਾ ਲਈ ਸੀਕੇ ਮੋਟਰਸ ਨਾਲ ਗਠਜੋੜ ਕੀਤਾ ਹੈ। ਕੰਪਨੀ ਨੇ ਕਿਹਾ ਕਿ ਇਹ ਹਿੱਸੇਦਾਰੀ ਤਾਮਿਲਨਾਡੂ, ਕਰਨਾਟਕ, ਕੇਰਲ ਅਤੇ ਸੰਘ ਸ਼ਾਸਿਤ ਪ੍ਰਦੇਸ਼ ਪੁੱਡੂਚੇਰੀ ਲਈ ਕੀਤੀ ਗਈ ਹੈ।
ਓਮੇਗਾ ਸੇਕੀ ਦਾ ਇਰਾਦਾ ਇਸ ਹਿੱਸੇਦਾਰੀ ਰਾਹੀਂ ਟਾਰਗੈਟੇਡ ਸ਼ਹਿਰਾਂ 'ਤੇ ਧਿਆਨ ਕੇਂਦਰਿਤ ਕਰਨ ਦਾ ਹੈ। ਕੰਪਨੀ ਭਵਿੱਖ 'ਚ ਆਪਣੀ ਇਲੈਕਟ੍ਰਿਕ ਵਾਹਨ ਵਿਸਤਾਰ ਯੋਜਨਾ ਦੇ ਤਹਿਤ ਇਨ੍ਹਾਂ ਸ਼ਹਿਰਾਂ 'ਚ ਉਤਰਨ ਦਾ ਇਰਾਦਾ ਰੱਖਦੀ ਹੈ। ਉਥੇ ਹੀ ਸੀਕੇ ਮੋਟਰਸ ਦਾ 2022 ਦੇ ਅੰਤ ਤੱਕ ਦੱਖਣੀ ਭਾਰਤ ਦੇ ਸੂਬਿਆਂ 'ਚ ਹੋਰ ਡੀਲਰਸ਼ਿਪ ਖੋਲ੍ਹਣ ਅਤੇ ਨੈੱਟਵਰਕ ਦੇ ਵਿਸਤਾਰ ਦਾ ਹੈ। ਸੀਕੇ ਮੋਟਰਸ ਪਹਿਲੇ ਪੜਾਅ ਦੇ ਤਹਿਤ ਤਾਮਿਲਨਾਡੂ, ਪੁੱਡੂਚੇਰੀ, ਕਰਨਾਟਕ ਅਤੇ ਕੇਰਲ ਦੇ ਪ੍ਰਮੁੱਖ ਸ਼ਹਿਰਾਂ ਜਿਵੇਂ ਚੇਨਈ, ਕੋਇੰਬਟੂਰ, ਕੁੱਡਾਲੋਰ, ਤਿਰੂਪੁਰ, ਮਦੁਰੈ, ਬੈਂਗਲੁਰੂ, ਮੈਂਗਲੁਰੂ, ਮੈਸੂਰ, ਦਾਵਣਗੇਰੇ, ਹੁਬਲੀ, ਬੇਲਗਾਮ ਅਤੇ ਮਨਾਰਕੁਡ 'ਚ 13 ਸ਼ੋਅਰੂਮ ਖੋਲ੍ਹੇਗੀ।