ਦੱਖਣੀ ਅਫਰੀਕਾ ’ਚ 2020 ’ਚ ਭਾਰਤ ਤੋਂ ਹੋਈ ਇਨ੍ਹਾਂ ਵਾਹਨਾਂ ਦੀ ਸਭ ਤੋਂ ਵੱਧ ਦਰਾਮਦ

05/08/2021 7:01:46 PM

ਜੋਹਾਨਸਬਰਗ (ਭਾਸ਼ਾ) – ਦੱਖਣੀ ਅਫਰੀਕਾ ’ਚ 2020 ’ਚ ਕੋਵਿਡ-19 ਸੰਕਟ ਦੇ ਬਾਵਜੂਦ ਸਭ ਤੋਂ ਵੱਧ ਵਾਹਨਾਂ ਦੀ ਦਰਾਮਦ ਭਾਰਤ ਤੋਂ ਕੀਤੀ ਗਈ। ਇਹ ਜਾਣਕਾਰੀ ਵਾਹਨ ਬਾਜ਼ਾਰ ਬਾਰੇ ਇਕ ਤਾਜ਼ਾ ਰਿਪੋਰਟ ’ਚ ਸਾਹਮਣੇ ਆਈ ਹੈ।

ਦੱਖਣੀ ਅਫਰੀਕਾ ਦੇ ਵਾਹਨ ਬਾਜ਼ਾਰ ਦੇ ਇਕ ਮੰਚ ਆਟੋਮੋਟਿਵ ਇੰਡਸਟਰੀ ਐਕਸਪੋਰਟ ਕਾਊਂਸਲ ਦੀ ਤਾਜ਼ਾ ਆਟੋਮੋਟਿਵ ਐਕਸਪੋਰਟ ਮੈਨੂਅਲ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ ਗਈ। ਇਸ ’ਚ ਕਿਹਾ ਗਿਆ ਹੈ ਕਿ ਦੁਨੀਆ ਦੇ ਕਈ ਮਸ਼ਹੂਰ ਵਾਹਨ ਨਿਰਮਾਤਾਵਾਂ ਨੇ ਭਾਰਤ ਨੂੰ ਐਂਟਰੀ ਸ਼੍ਰੇਣੀ ਅਤੇ ਛੋਟੇ ਵਾਹਨਾਂ ਦੇ ਨਿਰਮਾਣ ਦੇ ਇਕ ਪ੍ਰਮੁੱਖ ਕੇਂਦਰ ਦੇ ਰੂਪ ’ਚ ਸਥਾਪਿਤ ਕਰ ਦਿੱਤਾ ਹੈ। ਭਾਰਤ ਤੋਂ ਦੱਖਣੀ ਅਫਰੀਕਾ ’ਚ ਮੰਗਵਾਏ ਗਏ ਜ਼ਿਆਦਾਤਰ ਵਾਹਨ ਇਸੇ ਸ਼੍ਰੇਣੀ ਦੇ ਰਹੇ। ਇਸ ਵਰਗ ’ਚ ਫਾਕਸਵੈਗਨ ਦੀ ਛੋਟੀ ਕਾਰ ਪੋਲੋ ਹੀ ਹੈ ਜੋ 2020 ’ਚ ਦੱਖਣੀ ਅਫਰੀਕਾ ’ਚ ਵੀ ਬਣਾਈ ਜਾ ਰਹੀ ਸੀ।

ਰਿਪੋਰਟ ਮੁਤਾਬਕ ਭਾਰਤ ਤੋਂ ਦੱਖਣੀ ਅਫਰੀਕਾ ’ਚ 2020 ਦੇ ਦੌਰਾਨ 87,953 ਵਾਹਨ ਮੰਗਵਾਏ ਗਏ ਜੋ ਦੇਸ਼ ’ਚ ਦਰਾਮਦ ਕੁਲ ਯਾਤਰੀ ਕਾਰਾਂ ਅਤੇ ਹਲਕੇ ਕਮਰਸ਼ੀਅਲ ਵਾਹਨਾਂ ਦਾ 43.2 ਫੀਸਦੀ ਸੀ। ਪਰ ਦੇਸ਼ ’ਚ ਇਸ ਦੌਰਾਨ ਇਸ ਵਰਗ ’ਚ ਸਭ ਤੋਂ ਵੱਧ ਵਿਕਣ ਵਾਲੇ 10 ਬ੍ਰਾਂਡਾਂ ’ਚ 9 ਸਥਾਨਕ ਤੌਰ ’ਤੇ ਬਣੇ ਬ੍ਰਾਂਡਾਂ ਦੇ ਵਾਹਨ ਸਨ। ਇਥੋਂ ਦੇ ਲੋਕ ਪਿਕਅਪ ਨੂੰ ਚਲਾਉਣਾ ਜ਼ਿਆਦਾ ਪਸੰਦ ਕਰਦੇ ਹਨ। ਇਸ ’ਚ ਕਮਰਸ਼ੀਅਲ ਅਤੇ ਦੂਰ ਸੈਰ-ਸਪਾਟੇ ਲਈ ਉਪਯੋਗੀ ਵਾਹਨ-ਦੋਹਾਂ ਤਰ੍ਹਾਂ ਦੇ ਵਾਹਨਾਂ ਦੀ ਸਹੂਲਤ ਹੁੰਦੀ ਹੈ।

ਸਭ ਤੋਂ ਤੇਜ਼ੀ ਨਾਲ ਵਿਕਣ ਵਾਲੇ ਵਾਹਨ ਮਹਿੰਦਰਾ ਦੇ

ਮਹਿੰਦਰਾ (ਸਾਊਥ ਅਫਰੀਕਾ) ਦੇ ਮੁੱਖ ਕਾਰਜਕਾਰੀ ਰਾਜੇਸ਼ ਗੁਪਤਾ ਨੇ ਕਿਹਾ ਇਹ ਚੰਗੀ ਖਬਰ ਹੈ। ਭਾਰਤ ਅਤੇ ਦੱਖਣੀ ਅਫਰੀਕਾ ਦੇ ਸਬੰਧ ਕਾਫੀ ਚੰਗੇ ਰਹੇ ਹਨ ਅਤੇ ਵਧ ਰਹੇ ਹਨ। ਨਾ ਸਿਰਫ ਦੋਹਾਂ ਦੇਸ਼ਾਂ ਦਾ ਆਪਸੀ ਵਪਾਰ ਵਧ ਰਿਹਾ ਹੈ ਸਗੋਂ ਦੱਖਣੀ ਅਫਰੀਕਾ ਇਸ ਮਹਾਦੀਪ ਦੇ ਹੋਰ ਬਾਜ਼ਾਰਾਂ ਅਤੇ ਭਾਰਤੀ ਮਾਲ ਲਈ ਐਂਟਰੀ ਗੇਟ ਦਾ ਕੰਮ ਕਰ ਰਿਹਾ ਹੈ। ਮਹਿੰਦਰਾ ਦੇ ਪਿਕਅਪ ਵਾਹਨਾਂ ਦੀ ਗਿਣਤੀ ਇਥੋਂ ਦੇ ਸਥਾਨਕ ਬਾਜ਼ਾਰ ’ਚ 3 ਸਾਲ ਤੋਂ ਸਭ ਤੋਂ ਤੇਜ਼ੀ ਨਾਲ ਵਿਕਣ ਵਾਲੇ ਵਾਹਨਾਂ ’ਚ ਹੈ।


Harinder Kaur

Content Editor

Related News