ਸਤੰਬਰ ’ਚ ਘਰੇਲੂ ਬਾਜ਼ਾਰ ’ਚ 12,111 ਟਰੈਕਟਰ ਵੇਚੇ ਸੋਨਾਲੀਕਾ ਟਰੈਕਟਰਸ ਨੇ

Saturday, Oct 06, 2018 - 07:51 AM (IST)

ਸਤੰਬਰ ’ਚ ਘਰੇਲੂ ਬਾਜ਼ਾਰ ’ਚ 12,111 ਟਰੈਕਟਰ ਵੇਚੇ ਸੋਨਾਲੀਕਾ ਟਰੈਕਟਰਸ ਨੇ

ਨਵੀਂ ਦਿੱਲੀ - ਸੋਨਾਲੀਕਾ ਇੰਟਰਨੈਸ਼ਨਲ ਟਰੈਕਟਰਸ ਲਿਮਟਿਡ  (ਆਈ. ਟੀ. ਐੱਲ.),  ਭਾਰਤ ਦੀ ਸੱਭ ਤੋਂ ਜਵਾਨ ਤੇ 4 ਦੇਸ਼ਾਂ ’ਚ ਨੰਬਰ 1 ਟਰੈਕਟਰ ਬਰਾਂਡ ਨੇ ਤਿਉਹਾਰਾਂ  ਦੇ ਸੀਜ਼ਨ ਤੋਂ ਇਕ ਮਹੀਨਾ ਪਹਿਲਾਂ,  ਸਤੰਬਰ,  2018 ’ਚ ਹੁਣ ਤੱਕ ਦੀ ਸੱਭ ਤੋਂ ਜ਼ਿਆਦਾ 12,111 ਟਰੈਕਟਰਾਂ ਦੀ ਮਹੀਨਾਵਾਰ ਘਰੇਲੂ ਵਿਕਰੀ ਦਰਜ ਕੀਤੀ ਹੈ,  ਜਦਕਿ ਪਿਛਲੇ ਸਾਲ ਦੀ ਇਸੇ ਮਿਆਦ  ਦੌਰਾਨ ਤਿਉਹਾਰਾਂ ਦੇ ਸੀਜ਼ਨ ਦੀ ਵਿਕਰੀ ਦਾ  ਅੰਕੜਾ 12,056 ’ਤੇ ਰਿਹਾ ਸੀ। ਹੁਣ ਤੱਕ ਦੀ ਸੱਭ ਤੋਂ ਜ਼ਿਆਦਾ ਵਿਕਰੀ ’ਤੇ ਸੋਨਾਲੀਕਾ ਗਰੁੱਪ  ਦੇ ਕਾਰਜਕਾਰੀ ਨਿਰਦੇਸ਼ਕ ਸ਼੍ਰੀ ਰਮਨ ਮਿੱਤਲ  ਨੇ ਕਿਹਾ ਕਿ ਸਤੰਬਰ 2018 ’ਚ 12,111 ਟਰੈਕਟਰਾਂ ਦੀ ਹੁਣ ਤੱਕ ਦੀ ਸੱਭ ਤੋਂ ਜ਼ਿਆਦਾ ਘਰੇਲੂ ਵਿਕਰੀ ਦਰਜ ਕਰਨ ਦੀ ਸਾਨੂੰ ਬੇਹੱਦ ਖੁਸ਼ੀ ਹੈ।  ਸੋਨਾਲੀਕਾ 100 ਤੋਂ ਜ਼ਿਆਦਾ ਦੇਸ਼ਾਂ ’ਚ ਟਰੈਕਟਰ ਬਰਾਮਦ ਕਰਦੀ ਹੈ।


Related News