ਸੋਨਾਲੀਕਾ ਨੇ 12,392 ਟਰੈਕਟਰਾਂ ਦੀ ਵਿਕਰੀ ਨਾਲ ਦਰਜ ਕੀਤਾ ਸ਼ਾਨਦਾਰ ਪ੍ਰਦਰਸ਼ਨ
Sunday, Jan 04, 2026 - 04:24 AM (IST)
ਨਵੀਂ ਦਿੱਲੀ - ਸੋਨਾਲੀਕਾ ਟਰੈਕਟਰਜ਼ ਨੇ ਸਾਲ 2025 ਦੀ ਸ਼ਾਨਦਾਰ ਸਮਾਪਤੀ ਕਰਦੇ ਹੋਏ ਦਸੰਬਰ ਦੀ ਹੁਣ ਤੱਕ ਦੀ ਸਭ ਤੋਂ ਵੱਧ ਕੁਲ 12,392 ਟਰੈਕਟਰਾਂ ਦੀ ਵਿਕਰੀ ਦਰਜ ਕੀਤੀ ਹੈ। ਹੁਸ਼ਿਆਰਪੁਰ ਸਥਿਤ ਵਿਸ਼ਵ ਦੇ ਨੰਬਰ 1 ਪਲਾਂਟ ’ਚ ਕੰਪਨੀ ਦੀ ਉਤਪਾਦਨ ਸਮਰੱਥਾ ਅਤੇ ਵਿਆਪਕ ਚੈਨਲ ਪਾਰਟਨਰ ਨੈੱਟਵਰਕ, ਐਡਵਾਂਸ ਟਰੈਕਟਰਾਂ ਦੀ ਸਮੇਂ ’ਤੇ ਉਪਲੱਬਧਤਾ ਯਕੀਨੀ ਕਰਦੇ ਹਨ, ਜਿਸ ਨਾਲ ਕਿਸਾਨ ਦੇ ਖੇਤਾਂ ’ਚ ਯੋਗਤਾ ਲਗਾਤਾਰ ਵੱਧ ਰਹੀ ਹੈ।
ਸ਼ਾਨਦਾਰ ਪ੍ਰਦਰਸ਼ਨ ’ਤੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਇੰਟਰਨੈਸ਼ਨਲ ਟਰੈਕਟਰਜ਼ ਲਿਮਟਿਡ ਦੇ ਜੁਆਇੰਟ ਮੈਨੇਜਿੰਗ ਡਾਇਰੈਕਟਰ ਰਮਨ ਮਿੱਤਲ ਨੇ ਕਿਹਾ ਕਿ ਦਸੰਬਰ ਦੀ ਰਿਕਾਰਡ ਵਿਕਰੀ, ਵੱਖ-ਵੱਖ ਖੇਤੀਬਾੜੀ ਹਾਲਾਤ ’ਚ ਸਾਡੇ ਹੈਵੀ-ਡਿਊਟੀ ਟਰੈਕਟਰਾਂ ਵੱਲੋਂ ਸ਼ਕਤੀ ਪ੍ਰਦਾਨ ਕਰਨ ’ਤੇ ਸਾਡੇ ਲਗਾਤਾਰ ਫੋਕਸ ਨੂੰ ਦਰਸਾਉਂਦੀ ਹੈ।
